ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ 3 ਸਤੰਬਰ, 2019 ਨੂੰ ਹਿਸਾਰ ਹਵਾਈ ਅੱਡੇ ‘ਤੇ ਏਅਰ ਸ਼ਟਲ ਸੇਵਾ ਦਾ ਉਦਘਾਟਨ ਕਰਣਗੇ..
ਚੰਡੀਗੜ੍ਹ, 01 ਸਤੰਬਰ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ 3 ਸਤੰਬਰ, 2019 ਨੂੰ ਹਿਸਾਰ ਹਵਾਈ ਅੱਡੇ ‘ਤੇ ਏਅਰ ਸ਼ਟਲ ਸੇਵਾ ਦਾ ਉਦਘਾਟਨ ਕਰਣਗੇ।
ਸਿਵਲ ਐਵੀਏਸ਼ਨ ਵਿਭਾਗ ਦੇ ਇਕ ਬੁਲਾਰੇ ਨੇ ਅੱਜ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਏਅਰ ਸ਼ਟਲ ਸੇਵਾ ਦੇ ਸ਼ੁਰੂ ਹੋਣ ਨਾਲ ਹਰਿਆਣਾ ਦੇਸ਼ ਦਾ ਪਹਿਲਾ ਅਜਿਹਾ ਰਾਜ ਬਣ ਜਾਵੇਗਾ, ਜਿਸ ਨੇ ਭਾਰਤ ਸਰਕਾਰ ਦੀ ਖੇਤਰੀ ਕਨੈਕਟੀਵਿਟੀ ਯੋਜਨਾ ‘ਉੜਾਨ’ (ਉੜੇ ਦੇਸ਼ ਦਾ ਆਮ ਨਾਗਰਿਕ) ਦੇ ਦਿਸ਼ਾ-ਨਿਰਦੇਸ਼ ਦੇ ਤਹਿਤ ਰਾਜਕੋਸ਼ ਸਹਾਇਤਾ ਰਾਹੀਂ ਏਅਰ ਸ਼ਟਲ ਸੇਵਾਵਾਂ ਲਈ ਏਅਰ ਸ਼ਟਲ ਆਪਰੇਟਰਾਂ ਤੋਂ ਪ੍ਰਸਤਾਵ ਮੰਗ ਕੇ ਖੇਤਰੀ ਕਨੈਕਟੀਵਿਟੀ ਨੂੰ ਪੋ੍ਰਤਸਾਹਨ ਦੇਣ ਲਈ ਵਿਸ਼ੇਸ਼ ਪਹਿਲ ਕੀਤੀ ਹੈ।
ਉਨ੍ਹਾਂ ਨੇ ਦਸਿਆ ਕਿ ਸ਼ੁਰੂਆਤ ਵਿਚ ਪ੍ਰਤੀ ਸਾਲ ਘੱਟ ਤੋਂ ਘੱਟ 100 ਕੈਡੇਟ ਪਾਇਲਟਾਂ ਦੀ ਸਿਖਲਾਈ ਲਈ ਸਪਾਇਸਜੈਟ ਲਿਮੀਟੇਡ ਵੱਲੋਂ ਹਿਸਾਰ ਹਵਾਈ ਅੱਡੇ ‘ਤੇ ਇਕ ਵੱਡਾ ਫਲਾਇੰਗ ਟ੍ਰੇਨਿੰਗ ਆਰਗਨਾਈਜੇਸ਼ਨ ਸੋਥਾਪਿਤ ਕੀਤਾ ਜਾ ਰਿਹਾ ਹੈ। ਇਸ ਵਿਚ, ਹਰਿਆਣਾ ਅਧਿਵਾਸੀ ਵਿਦਿਆਰਥੀਆਂ ਨੂੰ ਅਨੇਕ ਸਹੂਲਤਾਂ ਦਿੱਤੀਆਂ ਜਾਣਗੀਆਂ, ਜਿਵੇਂ ਕਿ ਚਾਰ ਮੇਧਾਵੀ ਕੁੜੀਆਂ ਨੂੰ ਸਾਰੀ ੳੜਾਨ ਸਹੂਲਤਾਂ ਲਈ ਫੀਸ ਵਿਚ 50 ਫੀਸਦੀ ਦੀ ਰਿਆਇਤ ਮਿਲੇਗੀ ਅਤੇ ਹਰਿਆਣਾ ਅਧਿਵਾਸੀ 10 ਫੀਸਦੀ ਵਿਦਿਆਰਥੀਆਂ ਨੂੰ ਟਿਯੂਸ਼ਨ ਫੀਸ ‘ਤੇ 50 ਫੀਸਦੀ ਛੋਟ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, ਸਪਾਇਸਜੈਟ 70 ਫੀਸਦੀ ਪਾਇਲਟ ਟ੍ਰੇਨੀਆਂ ਨੂੰ ਟਿਯੁਸ਼ਨ ਸਮਾਵੇਸ਼ ਦੇ ਨਾਲ-ਨਾਲ ਪਲੇਸਮੈਂਟ ਯਕੀਨੀ ਕਰਨ ਲਈ ਵੀ ਪ੍ਰਤੀਬੱਧ ਹੈ।
ਉਨ੍ਹਾਂ ਨੇ ਕਿਹਾ ਕਿ ਸਿਵਲ ਐਵੀਏਸ਼ਨ ਖੇਤਬ ਵਿਚ ਆਪਣੇ ਯਤਨਾਂ ਦੇ ਤਹਿਤ ਰਾਜ ਸਰਕਾਰ ਸੂਬੇ ਵਿਚ ਮੌਜੂਦਾ ਹਵਾਈ ਅੱਡਿਆਂ ਦੇ ਢਾਂਚਾਗਤ ਵਿਕਾਸ ਲਈ ਪ੍ਰਤੀਬੱਧ ਹੈ। ਹਿਸਾਰ ਹਵਾਈ ਅੱਡੇ ਦੇ ਰਨਵੇ ਨੂੰ 4,000 ਫੀਟ ਤੋਂ ਵਧਾ ਕੇ 10,000 ਫੀਟ ਕਰਨ ਦੇ ਕੰਮ ਹੀ ਸ਼ੁਰੂ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਏਅਰ ਬੱਸ ਏ-320 ਵਰਗੇ ਵੱਡੇ ਜਹਾਜ ਹਿਸਾਰ ਹਵਾਈ ਅੱਡੇ ‘ਤੇ ਊਤਰ ਸਕਣਗੇ।
ਹੋਰ ਚਾਰ ਏਅਰਫੀਲਡ ਮਤਲਬ ਕਰਨਾਲ, ਭਿਵਾਨੀ, ਨਾਰਨੌਲ ਅਤੇ ਪਿੰਜੌਰ ਦੇ ਵਿਕਾਸ ਲਈ ਵਿਵਹਾਰਕਤਾ ਅਧਿਐਨ ਕੀਤਾ ਜਾ ਰਿਹਾ ਹੈ ਤਾਂ ਜੋ ਇੰਨ੍ਹਾਂ ਏਅਰਫੀਲਡਸ ਦੀ ਵਰਤੋ ਨਾ ਸਿਰਫ ਏਅਰ ਕਨੈਕਟੀਵਿਟੀ ਲਈ ਸਗੋ ਫਲਾਇੰਗ ਟ੍ਰੇਨਿੰਗ ਆਰਗਨਾਈਜੇਸ਼ਨ, ਐਮ.ਆਰ.ਓ., ਡੋ੍ਰਨ ਮੈਨਯੂਫੈਕਚਰਿੰਗ ਅਤੇ ਟ੍ਰੇਨਿੰਗ ਸਹੂਨਤਾਂ ਦੀ ਸਥਾਪਨਾ, ਏਅਰੋ ਸਪੋਰਟਸ ਅਤੇ ਐਡਵੈਂਚਰ ਗਤੀਵਿਧੀਆਂ ਦੇ ਸੰਚਾਲਨ ਲਈ ਮਲਟੀਪਰਪਸ ਹੱਬ ਸਥਾਪਿਤ ਕਰਨ ਲਈ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ੲਸ ਦੇ ਨਾਲ ਹੀ, ਭਾਰਤੀ ਏਅਰਪੋਰਟ ਅਥਾਰਿਟੀ ਵੱਲੋਂ ਕੌਮਾਂਤਰੀ ਯਾਤਰੀ ਅਤੇ ਕਾਰਗੋ ਹਵਾਈ ਅੱਡਿਆਂ, ਵਿਮਾਨਨ ਅਕਾਦਮੀ ਅਤੇ ਏਅਰਸਪੇਸ ਅਤੇ ਰੱਖਿਆ ਉਦਯੋਗ ਦੇ ਭਾਵੀ ਵਿਕਾਸ ਲਈ ਵਿਸਥਾਰ ਪਰਿਯੋਜਨਾ ਰਿਪੋਰਟ ਤਿਆਰ ਕੀਤੀ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਇੰਟੀਗੇ੍ਰਟਿਡ ਐਵੀਏਸ਼ਨ ਹੱਬ, ਹਿਸਾਰ ਹਰਿਆਣਾ ਸਰਕਾਰ ਦੀ ਇਕ ਮੇਗਾ ਪਰਿਯੋਜਨਾ ਹੈ, ਜਿਸ ਨੂੰ ਚਰਣਬੱਧ ਤਰੀਕੇ ਨਾਲ ਸਿਵਲ ਐਵੀਏਸ਼ਨ ਵਿਭਾਗ ਦੇ ਸਹਿਯੋਗ ਨਾਲ ਨਿਸ਼ਪਾਦਿਤ ਕੀਤਾ ਜਾ ਰਿਹਾ ਹੈ। ਨਾਗਰਿਕ ਐਵੀਏਸ਼ਨ ਡਾਇਰੈਕਟੋਰੇਟ ਵੱਲੋਂ ਲਾਇਸੈਂਸ ਪ੍ਰਾਪਤ ਰਾਜ ਦੇ ਪਹਿਲੇ ਏਰੋਡਰੱਮ ਅਅਤੇ ਹਿਸਾਰ ਹਵਾਈ ਅੱਡੇ ਟਰਮਿਨਲ ਭਵਨ ਦੀ ਸਥਾਪਨਾ ਕਰ ਕੇ ਪਰਿਯੋਜਨਾ ਦੇ ਪਹਿਲੇ ਪੜਾਅ ਦਾ ਕੰਮ ਰਿਕਾਰਡ ਸਮੇਂ ਵਿਚ ਪੂਰਾ ਕੀਤਾ ਗਿਆ ਹੈ।
ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਜੀਣ ਦੀ ਸਰਲ ਰਾਹ ਦਿਖਾਈ ਹੈ – ਰਾਜਪਾਲ
ਚੰਡੀਗੜ੍ਹ, 01 ਸਤੰਬਰ , ਹਰਿਆਣਾ ਦੇ ਰਾਜਪਾਲ ਸਤਯਦੇਵ ਨਰਾਇਣ ਆਰਿਆ ਨੇ ਅੱਜ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਜੀਣ ਦੀ ਸਰਲ ਰਾਹ ਦਿਖਾਈ ਹੈ ਅਤੇ ਸਮਾਰ ਨੂੰ ਜਾਤ-ਪਾਤ, ਊਚ-ਨੀਚ ਅਤੇ ਛੂਆਛੂਤ ਵਰਗੀ ਸਮਾਜਿਕ ਅਤੇ ਧਾਰਮਿਕ ਬੁਰਾਈਆਂ ਨੂੰ ਦੂਰ ਕਰਨ ਦੀ ਸੀਖ ਦਿੱਤੀ। ਉਨ੍ਹਾਂ ਦਾ ਜਨਮ ਅਜਿਹੇ ਸਮੇਂ ਵਿਚ ਹੋਇਆ ਸੀ, ਜਦੋਂ ਸਾਡੇ ਦੇਸ਼ ਵਿਚ ਅਗਿਆਨ ਦਾ ਹਨੇਰਾ ਛਾਇਆ ਹੋਇਆ ਸੀ, ਉਨ੍ਹਾਂ ਨੇ ਸਾਡੇ ਭਾਰਤ ਦੇਸ਼ ਦੇ ਸਮਾਜ ਨੂੰ ਨੀਂਦ ਤੋਂ ਜਗਾਇਆ। ਉਨ੍ਹਾਂ ਨੇ ਅੰਧਵਿਸ਼ਵਾਸ ਅਤੇ ਪਾਖੰਡ ਦਾ ਵਿਰੋਧ ਕੀਤਾ ਅਤੇ ਸਮਾਜ ਨੂੰ ਪ੍ਰੇਮ ਤੇ ਭਾਈਚਾਰੇ ਦਾ ਸੁਨੇਹਾ ਦਿੱਤਾ।
ਰਾਜਪਾਲ ਅੱਜ ਗੁਰੂਗ੍ਰਾਮ ਵਿਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਵ ਦੇ ਮੌਕੇ ਵਿਚ ਆਯੋਜਿਤ ਪ੍ਰੋਗ੍ਰਾਮ ਵਿਚ ਬੋਲ ਰਹੇ ਸਨ। ਇੱਥੇ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਸੀ। ਲੇਡੀ ਗਵਰਨਰ ਸ੍ਰੀਮਤੀ ਸਰਸਵਤੀ ਨਰਾਇਣ ਆਰਿਆ ਵੀ ਉਨ੍ਹਾਂ ਦੇ ਨਾਲ ਸੀ।
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿਖਿਆਵਾਂ ਦੇ ਬਾਰੇ ਵਿਚ ਆਪਣੇ ਵਿਚਾਰ ਰੱਖਦੇ ਹੋਏ ਰਾਜਪਾਲ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਮਾਜ ਵਿਚ ਨਾਰੀ ਨੂੰ ਸਨਮਾਨ ਦੇਣ ਦੇ ਪੱਖ ਵਿਚ ਸਨ ਕਿਉਂਕਿ ਉਹ ਮੰਨਦੇ ਸਨ ਕਿ ਜੋ ਨਾਰੀ ਰਾਜਿਆਂ ਨੁੰ ਜਨਮ ਦਿੰਦੀ ਹੈ, ਉਸ ਦਾ ਸਮਾਜ ਵਿਚ ਸਥਾਨ ਛੋਟਾ ਕਿਵੇਂ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਦਾ ਸਾਰ ਇਹੀ ਹੁੰਦਾ ਸੀ ਕਿ ਇਸ਼ਵਰ ਇੱਕ ਹੈ, ਉਹ ਕਹਿੰਦੇ ਸਨ ਕਿ ਸਾਰੇ ਮਨੁੱਖ ਇਕ ਹੀ ਪਿਤਾ ਅਰਥਾਤ ਇਕ ਹੀ ਇਸ਼ਵਰ ਦੀ ਸੰਤਾਨ ਹਨ, ਇਸ ਤਰ੍ਹਾ ਉਨ੍ਹਾ ਨੇ ਇਕ ਪਰਮਾਤਮਾ ਦੀ ਭਗਤੀ ਦਾ ਇਕ ਵੱਖ ਮਾਰਗ ਮਨੁੱਖਤਾ ਨੂੰ ਦਿੱਤਾ।
ਰਾਜਪਾਲ ਨੇ ਸਿੱਖ ਸਮੂਦਾਏ ਦੀ ਬਹਾਦੁਰੀ ‘ਤੇ ਚਰਚਾ ਕਰਦੇ ਹੋਏ ਕਿਹਾ ਕਿ ਸਿੱਖ ਸਮੁਦਾਏ ਇਕ ਬਹਾਦੁਰ ਕੌਮ ਹੈ ਅਤੇ ਇਸ ਕੌਮ ਦੀ ਕੁਰਬਾਨੀਆਂ ਅਤੇ ਵੀਰਤਾ ‘ਤੇ ਸਾਰੇ ਭਾਰਤ ਵਾਸੀਆਂ ਨੂੰ ਮਾਣ ਹੈ। ਦੇਸ਼ ਨੁੰ ਅੱਗੇ ਵਧਾਉਣ ਵਿਚ ਸਿੱਖਾਂ ਦਾ ਮਹਤੱਵਪੂੁਰਣ ਯੋਗਦਾਨ ਹੈ ਅਤੇ ਸਿੱਖ ਸਮੁਦਾਏ ਨੇ ਨਾ ਸਿਰਫ ਭਾਰਤ ਦੇਸ਼ ਵਿਚ ਸਗੋਂ ਆਪਣੀ ਮਿਹੜਨ ਦੇ ਜੋਰ ਨਾਲ ਵਿਦੇਸ਼ਾਂ ਵਿਚ ਵੀ ਖਿਆਤੀ ਪ੍ਰਾਪਤ ਕੀਤੀ ਹੈ। ਸ੍ਰੀ ਸਤਯਦੇਵ ਨਰਾਇਣ ਆਰਿਆ ਨੇ ਕਿਹਾ ਕਿ ਹਰਿਆਣਾ ਸੋਰਕਾਰ ਸੱਭਕਾ ਸਾਥ-ਸੱਭਕਾ ਵਿਕਾਸ-ਸੱਭਕਾ ਵਿਸ਼ਵਾਸ ਦੀ ਧਾਰਣਾ ‘ਤੇ ਚੱਲ ਰਹੀ ਹੈ, ਜੋ ਕਿ ਗੁਰੂ ਨਾਨਕ ਦੇਵ ਜੀ ਵਰਗੇ ਮਹਾਨ ਗੁਰੂਆਂ ਦੀ ਸਿਖਿਆ ‘ਤੇ ਅਧਾਰਿਤ ਹੈ। ਉਨ੍ਹਾਂ ਨੇ ਕਿਹਾ ਕਿ ਅਸੀ ਸਾਰੇ ਗੁਰੂ ਨਾਨਕ ਦੇਵ ਰੀ ਦੇ ਦੱਸੇ ਰਾਹ ‘ਤੇ ਚੱਲਣ ਅਤੇ ਉਨ੍ਹਾਂ ਦੀ ਸਿਖਿਆਵਾਂ ਨੂੰ ਜੀਵਨ ਵਿਚ ਉਤਾਰਣ, ਇਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਤੀ ਸੱਚੀ ਸਰਧਾਂਜਲੀ ਹੋਵੇਗੀ। ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਚਰਣਾਂ ਵਿਚ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਸਾਰਿਆਂ ਦੇ ਉਜਵਲ ਭਵਿੱਖ ਲਈ ਅਰਦਾਸ ਕੀਤੀ।
ਇਸ ਤੋਂ ਪਹਿਲਾਂ ਆਪਣੇ ਵਿਚਾਰ ਰੱਖਦੇ ਹੋਏ ਹੋਂਡਾ ਮੋਟਰ ਸਾਈਕਲ ਦੇ ਪ੍ਰਬੰਧ ਨਿਦੇਸ਼ਕ ਸਰਦਾਰ ਹਰਭਜਨ ਸਿੰਘ ਨੇ ਰਾਜਪਾਲ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਅੱਜ ਗੁਰੂਗ੍ਰਾਮ ਵਿਚ ਗੁਰੂ ਨਾਨਕ ਦੇਵ ਜੀ ਦੇ 550ਵ।ਂ ਪ੍ਰਕਾਸ਼ ਪੁਰਬ ਸਾਲ ਦੇ ਮੌਕੇ ‘ਤੇ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿਚ ਹਰਮੰਦਿਰ ਸਾਹਿਬ ਦੇ ਰਾਗੀ ਜੱਥੇ ਆਏ ਸਨ। ਪzzੋਗ੍ਰਾਮ ਦੇ ਆਯੋਜਕ ਸਰਦਾਰ ਐਮ.ਪੀ. ਸਿੰਘ ਨੇ ਰਾਜਪਾਲ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਗਾਦ ਪ੍ਰਗਟਾਇਆ ਅਤੇ ਸਮਾਜ ਵਿਚ ਆਰਥਿਕ ਅਤੇ ਪ੍ਰਸੰਸਾਂਯੋਗ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਰਾਜਪਾਲ ਦੇ ਹੱਥੋਂ ਸਨਮਾਨਿਤ ਕਰਵਾਇਆ ਗਿਆ। ਆਯੋਜਕਾਂ ਨੇ ਰਾਜਪਾਲ ਅਤੇ ਲੇਡੀ ਗਵਰਨਰ ਨੂੰ ਸਿਰੋਪਾ ਤੇ ਤਲਵਾਰ ਅਤੇ ਸ਼ਾਲ ਭੇਂਟ ਕਰ ਸਨਮਾਨਿਤ ਕੀਤਾ।
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਨਾਰਨੌਲ ਚੋਣ ਖੇਤਰ ਦੇ ਲੋਕਾਂ ਨੂੰ 40.77 ਕਰੋੜ ਰੁਪਏ ਦੀ ਅੱਠ ਪਰਿਯੋਜਨਾਵਾਂ ਦੀ ਸੌਗਾਤ ਦਿੱਤੀ
ਚੰਡੀਗੜ੍ਹ, 01 ਸਤੰਬਰ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਨਾਰਨੌਲ ਚੋਣ ਖੇਤਰ ਦੇ ਲੋਕਾਂ ਨੂੰ 40.77 ਕਰੋੜ ਰੁਪਏ ਦੀ ਅੱਠ ਪਰਿਯੋਜਨਾਵਾਂ ਦੀ ਸੌਗਾਤ ਦਿੱਤੀ।
ਮੁੱਖ ਮੰਤਰੀ ਨੇ ਅੱਜ ਨਾਰਨੌਲ ਤੋਂ ਆਪਣੀ ਜਨ ਆਸ਼ੀਰਵਾਦ ਯਾਤਰਾ ਸ਼ਰੂ ਕਰਨ ਤੋ ਪਹਿਲਾਂ ਰੇਸਟ ਹਾਊਸ ਤੋਂ ਇੰਨ੍ਹਾਂ ਅੱਠ ਪਰਿਯੋਜਨਾਵਾਂ ਵਿੱਚੋਂ ਚਾਰ ਦਾ ਉਦਘਾਟਨ ਅਤੇ ਚਾਰ ਦਾ ਨੀਂਹ ਪੱਥਰ ਰੱਖਿਆ।
ਮੁੱਖ ਮੰਤਰੀ ਨੇ ਕਨੀਨਾ ਵਿਚ ਲਗਭਗ 1423.92 ਲੱਖ ਰੁਪਏ ਦੀ ਲਾਗਤ ਨਾਲ ਬਣੇ 50 ਬੈਡ ਦੇ ਹਸਪਤਾਲ, ਲਗਭਗ 5 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਏਕੀਕ੍ਰਿਤ ਬਾਗਬਾਨੀ ਵਿਕਾਸ ਕੇਂਦਰ, ਲਗਭਗ 318.04 ਲੱਖ ਰੁਪਏ ਦੀ ਲਾਗਤ ਨਾਲ ਬਣੇ 33 ਕੇ.ਵੀ. ਸਬ ਸਟੇ੪ਨ ਹਸਨਪੁਰ ਅਤੇ ਨਾਰਨੌਲ ਦੇ ਨੇਤਾਜੀ ਸੁਭਾਸ਼ ਚੰਦਰ ਸਟੇਡੀਅਮ ਵਿਚ ਲਗਭਗ 325 ਲੱਖ ਰੁਪਏ ਦੀ ਲਾਗਤ ਨਾਲ ਬਣੇ ਖੇਡ ਸਹੂਲਤ ਕੇਂਦਰ ਦਾ ਉਦਘਾਟਨ ਕੀਤਾ।
ਇਸ ਤਰ੍ਹਾ, ਉਨ੍ਹਾਂ ਨੇ ਸਿਵਲ ਹਸਪਤਾਲ ਨਾਰਨੌਲ ਵਿਚ ਲਗਭਗ 656.41 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਟ੍ਰਾਮਾ ਸੈਂਟਰ, ਬਲਾਹ ਵਿਚ ਲਗਭਗ 360 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਪ੍ਰਾਥਮਿਕ ਸਿਹਤ ਕੇਂਦਰ ਦੇ ਭਵਨ, ਮਾਲਡਾਬਾਸ ਵਿਚ ਲਗਭਗ 363.63 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਪ੍ਰਾਥਮਿਕ ਸਿਹਤ ਕੇਂਦਰ ਦੇ ਭਵਨ ਅਤੇ ਮਹੇਂਦਰਗੜ੍ਹ ਵਿਚ ਲਗਭਗ 130.75 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਐਨ.ਬੀ.ਅੇਮ.ਦਾ ਨੀਂਹ ਪੱਥਰ ਰੱਖਿਆ।
ਉਨ੍ਹਾਂ ਨੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪਿਛਲੇ ਪੰਜ ਸਾਲਾਂ ਵਿਚ ਮੌਜੂਦਾ ਰਾਜ ਸਰਕਾਰ ਨੇ ਪੂਰੀ ਇਮਾਨਦਾਰੀ ਦੇ ਨਾਲ ਹਰ ਵਰਗ ਤੇ ਖੇਤਰ ਦਾ ਵਿਕਾਸ ਕੀਤਾ ਹੈ। ਅਸੀਂ ਜਿਨ੍ਹਾਂ ਵਿਕਾਸ ਕੀਤਾ ਹੈ ਉਨ੍ਹਾਂ ਸਾਬਕਾ ਸਰਕਾਰਾਂ ਵਿਚ ਕਦੀ ਨਹੀਂ ਹੋਇਆ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਹਰ ਪਰਿਵਾਰ ਨੂੰ ਖੁ੪ਹਾਲ ਕਰਨ ਲਈ ਮੁੱਖ ਮੰਤਰੀ ਸਮਰਿੱਧ ਯੋਜਨਾ ਚਲਾਈ ਹੈ, ਜਿਸ ਦੇ ਤਹਿਤ 1.8 ਲੱਖ ਰੁਪਏ ਤੋਂ ਘੱਟ ਦੀ ਸਾਲਾਨਾ ਆਮਦਨ ਵਾਲੇ ਯੋਗ ਪਰਿਵਾਰ ਨੂੰ ਹਰ ਸਾਲ 6 ਹਜਾਰ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਲਗਭਗ 5 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਏਕੀਕ੍ਰਿਤ ਬਾਗਬਾਨੀ ਵਿਕਾਸ ਕੇਂਦਰ ਨਾਲ ਜਿਲੇ ਦੇ ਕਿਸਾਨਾਂ ਨੂੰ ਬਾਗਬਾਨੀ ਨਾਲ ਸਬੰਧਿਤ ਤਕਨੀਕੀ ਜਾਣਕਾਰੀ ਮਿਲੇਗੀ। ਇਸ ਤੋਂ ਇਲਾਵਾ, ਖੇਤੀ ਨਾਲ ਸਬੰਧਿਤ ਨਵੀਂ ਖੋਜਾਂ, ਸੁਰੱਖਿਅਤ ਖੇਤੀ, ਪੋਲੀ ਹਾਊਸ, ਨੇਟ ਹਾਊਸ, ਵਾਕ੍ਰਇਨ੍ਰਟਨਲ, ਟਪਕਾ ਸਿੰਚਾਈ ਪੱਦਤੀ, ਜੈਵਿਕ ਖੇਤੀ ਨੂੰ ਇਸ ਖੇਤਰ ਵਿਚ ਵੱਡੇ ਪੱਧਰ ਤੇ ਪੋ੍ਰਤਸਾਹਨ ਮਿਲੇਗਾ।
ਇਸ ਮੌਕੇ ਤੇ ਸਿਖਿਆ ਮੰਤਰੀ ਰਾਮ ਬਿਲਾਸ ੪ਰਮਾ, ਵਿਧਾਨ ਸਭਾ ਦੀ ਡਿਪਟੀ ਸਪੀਕਰ ਸੰਤੋ੪ ਯਾਦਵ, ਨਾਰਨੌਲ ਦੇ ਵਿਧਾਇਕ ਓਮਪ੍ਰਕਾ੪ ਯਾਦਵ, ਨਾਂਗਲ ਚੌਧਰੀ ਦੇ ਵਿਧਾਇਕ ਡਾy ਅਭੈ ਸਿੰਘ ਯਾਦਵ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।
ਧਨਵਾਪੁਰ ਵਿਚ ਰੇਲਵੇ ਅੰਡਰ ਬ੍ਰਿਜ ਬਨਣ ਦੇ ਬਾਅਦ ਵਾਹਨ ਚਾਲਕਾਂ ਨੂੰ ਫਾਟਕ ਤੇ ਵੱਧ ਦੇਰ ਨਹੀਂ ਖੜਾ ਰਹਿਣਾ ਪਵੇਗਾ -ਲੋਕਨਿਮਰਾਣਮੰਤਰੀ
ਚੰਡੀਗੜ੍ਹ, 01 ਸਤੰਬਰ – ਹਰਿਆਣਾ ਦੇ ਲੋਕ ਨਿਰਮਾਣ ਮੰਤਰੀ ਰਾਓ ਨਰਬੀਰ ਸਿੰਘ ਨੇ ਅੱਜ ਕਿਹਾ ਕਿ ਪਿੰਡ ਧਨਵਾਪੁਰ ਵਿਚ ਰੇਲਵੇ ਅੰਡਰ ਬ੍ਰਿਜ ਬਨਣ ਦੇ ਬਾਅਦ ਖੇਤਰ ਦੇ ਵਾਹਨ ਚਾਲਕਾਂ ਨੂੰ ਧਨਵਾਪੁਰ ਫਾਟਕ ਤੇ ਵੱਧ ਦੇਰ ਨਹੀਂ ਖੜਾ ਰਹਿਣਾ ਪਵੇਗਾ।
ਉਹ ਅੱਜ ਗੁਰੂਗ੍ਰਾਮ ਦੇ ਪਿੰਡ ਧਨਵਾਪੁਰ ਵਿਚ ਲਗਭਗ 27 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਰੇਲਵੇ ਅੰਡਰ ਬ੍ਰਿਜ ਦਾ ਨੀਂਹ ਪੱਥਰ ਰੱਖਣ ਬਾਅਦ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਪਿੰਡ ਧਨਵਾਪੁਰ ਵਿਚ ਨਗਰ ਨਿਗਮ ਵੱਲੋਂ ਫਿਰਨੀ ਦੇ ਆਲੇ੍ਰਦੁਆਲੇ ਲਗਭਗ 39 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਜਾਣ ਵਾਲੀ ਸੜਕ ਦਾ ਵੀ ਨੀਂਹ ਪੱਥਰ ਰੱਖਿਆ।
ਰਾਓ ਨਰਬੀਰ ਸਿੰਘ ਨੇ ਕਿਹਾ ਕਿ ਧਨਵਾਪੁਰ ਫਾਟਕ ਦੇ ਨੇੜੇ ਬਨਣ ਵਾਲੇ ਰੇਲਵੇ ਅੰਡਰ ਬ੍ਰਿਜ ਦਦੀ ਉਚਾਈ 5 ਮੀਟਰ ਹੋਵੇਗੀ ਅਤੇ ਇਹ ਦੋ ਲੈਨ ਦਾ ਬਣਾਇਆ ਜਾਵੇਗਾ। ਇਸ ਦੇ ਬਨਣ ਨਾਲ ਛੋੋਟੇ ਵਾਹਨ ਆਸਾਨੀ ਨਾਲ ਰੇਲਵੇ ਲਾਇਨ ਦੇ ਹੇਠਾਂ ਤੋਂ ਗੁਜਰ ਸਕਣਗੇ। ਅਤੇ ਫਾਟਕ ਬੰਦ ਹੋਣ ਤੇ ਉਨ੍ਹਾਂ ਨੂੰ ਲੰਬੀ ਲਾਇਨ ਵਿਚ ਇੰਤਜਾਰ ਨਹੀਂ ਕਰਨਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਰੇਲਵੇ ਅੰਡਰ ਬ੍ਰਿਜ ਦਾ ਨਿਰਮਾਣ ਅਗਲੇ 9 ਮਹੀਲੇ ਵਿਚ ਪੂਰਾ ਹੋੋ ਜਾਵੇਗਾ। ਇਸ ਤੋਂ ਇਲਾਵਾ, ਪਿੰਡ ਬਜਘੇੜਾ ਦਾ ਰੇਲਵੇ ਓਵਰ ਬ੍ਰਿਜ ਵੀ ਲਗਭਗ ਤਿਆਰ ਹੋ ਚੁੱਕਾ ਹੈ।
ਉਨ੍ਹਾਂ ਨੇ ਕਿਹਾ ਕਿ ਮੌਜੂਦਾ ਰਾਜ ਸਰਕਾਰ ਨੇ ਮੁੱਖ ਮਨੋਹਰ ਲਾਲ ਦੀ ਅਗਵਾਈ ਹੇਠ ਗੁਰੂਗ੍ਰਾਮ ਸਮੇਤ ਪੂਰੇ ਸੂਬੇ ਵਿਚ ਇੰਫ੍ਰਾਸਕਚਰ ਵਿਚ ਸੁਧਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪਿੰਡ ਵਜੀਰਪੁਰ ਅਤੇ ਤਾਜ ਨਗਰ ਵਿਚ ਰੇਲਵੇ ਓਵਰ ਬ੍ਰਿਜਾਂ ਦਾ ਨਿਰਮਾਣ ਕੰਮ ਪ੍ਰਗਤੀ ਤੇ ਹੈ। ਰਾਓ ਨਰਬੀਰ ਸਿੰਘ ਨੇ ਦਸਿਆ ਕਿ ਲੋਕ ਨਿਰਮਾਣ ਵਿਭਾਗ ਵੱਲੋਂ ਬਾਦਸ਼ਾਹਪੁਰ ਵਿਧਾਨ ਸਭਾ ਖੇਤਰ ਵਿਚ 285 ਕਰੋੜ ਰੁਪਏ ਤੋਂ ਵੀ ਵੱਧ ਰਕਮ ਦੇ ਵੱਖ੍ਰਵੱਖ ਪਿੰਡਾਂ ਦੀ ਸੜਕਾਂ ਦਾ ਨਿਰਮਾਣ ਤੇ ਸੁਧਾਰੀਕਰਣ ਕੀਤਾ ਗਿਆ ਹੈ ਅਤੇ ਲਗਭਗ 90 ਕਰੋੜ ਰੁਪਏ ਦੀ ਰਕਮ ਖਰਚ ਕਰ ਕੇ ਬਜਘੇੜਾ , ਵਜੀਰਪੁਰ ਤੇ ਗੜੀ ਹਰਸਰੂ ਵਿਚ ਰੇਲਵੇ ਓਵਰ ਬ੍ਰਿਜ ਬਣਾਏ ਗਏ ਹਨ।
ਉਨ੍ਹਾਂ ਨੇ ਦਸਿਆ ਕਿ ਸਰਕਾਰ ਵੱਲੋਂ ਲੋਕਾਂ ਦੀ ਮੁ੪ਕਲਾਂ ਨੂੰ ਸਮਝਦੇ ਹੋਏ ਗੁਰੂਗ੍ਰਾਮ ਵਿਚ ਜਿੱਥੇ ਸਿਟੀ ਬੱਸ ਸੇਵਾ ੪ੁਰੂ ਕੀਤੀ, ਉੱਥੇ ਫਰੂਖਨਗਰ ਵਿਚ ਮਿਨੀ ਬਾਈਪਾਸ ਬਣਵਾਇਆ ਅਤੇ ਕੈਪਟਨ ਉੰਮੰਗ ਭਾਰਦਵਾਜ ਚੌਕ ਤੋਂ ਦਵਾਰਕਾ ਐਕਸਪ੍ਰੈਸ ਵੇ ਤਕ ਦੀ ਸੜਕ ਨੂੰ 6 ਲੇਨ ਦਾ ਬਣਾਇਆ ਜਾਵੇਗਾ ਜਿਸ ਤੇ ਲਗਭਗ 81 ਕਰੋੜ ਰੁਪਏ ਖਰਚ ਹੋਣਗੇ।