ਅਧਿਕਾਰੀ ਅਤੇ ਕਰਮਚਾਰੀ ਆਪਣੇ ਪਰਿਵਾਰ ਤੇ ਕੰਮ ਵਿਚ ਸੰਤੁਲਨ ਰੱਖਣ..
ਚੰਡੀਗੜ੍ਹ, 29 ਅਗਸਤ – ਹਰਿਆਣਾ ਦੀ ਮੁੱਖ ਸਕੱਤਰ ਸ੍ਰੀਮਤੀ ਕੇਸ਼ਨੀ ਆਨੰਦ ਅਰੋੜਾ ਨੇ ਅੱਜ ਹਰਿਆਣਾ ਸਿਵਲ ਸਕੱਤਰੇਤ, ਚੰਡੀਗੜ੍ਹ ਵਿਚ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਿਹਤਮੰਦ ਅਤੇ ਤਨਾਵਮੁਕਤ ਜੀਵਨ ਜੀਣ ਦਾ ਸੰਦੇਸ਼ ਦਿੱਤਾ, ਤਾਂ ਜੋ ਉਹ ਸਵੈ ਅਤੇ ਆਪਣੇ ਪਰਿਵਾਰ ਦੇ ਪ੍ਰਤੀ ਜਿਮੇਵਾਰੀਆਂ ਅਤੇ ਆਪਣੇ ਦੈਨਿਕ ਸਰਕਾਰੀ ਕੰਮਕਾਜਾਂ ਦੇ ਵਿਚ ਸਤੁੰਲਨ ਸਥਾਪਿਤ ਰੱਖ ਸਕਣ।
ਸ੍ਰੀਮਤੀ ਕੇਸ਼ਨੀ ਆਨੰਦ ਅਰੋੜਾ ਨੇ ਇਹ ਗੱਲ ਅੱਜ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਇੰਦਰਾ ਗਾਂਧੀ ਸਟੇਡੀਅਮ, ਨਵੀਂ ਦਿੱਲੀ ਤੋਂ ਫਿੱਟ ਇੰਡੀਆ ਮੂਵਮੈਂਟ ਦੇ ਉਦਘਾਟਨ ਮੌਕੇ ਦੌਰਾਨ ਕਹੀ। ਪੋ੍ਰਗ੍ਰਾਮ ਦਾ ਦੂਰਦਰਸ਼ਨ ਰਾਹੀਂ ਦੇਸ਼ਭਰ ਵਿਚ ਸਿੱਧਾ ਪ੍ਰਸਾਰਣ ਕੀਤਾ ਗਿਆ ਅਤੇ ਹਰਿਆਣਾ ਸਿਵਲ ਸਕੱਤਰੇਤ, ਚੰਡੀਗੜ੍ਹ ਵਿਚ ਵੀ ਮੁੱਖ ਸਕੱਤਰ ਅਤੇ ਹੋਰ ਅਧਿਕਾਰੀਆਂ ਨੇ ਫਿੱਟ ਇੰਡੀਆ ਮੂਵਮੈਂਟ ਪੋ੍ਰਗ੍ਰਾਮ ਨੂੰ ਲਾਇਵ ਦੇਖਿਆ ਅਤੇ ਫਿੱਟਨੈਸ ਸੁੰਹ ਵੀ ਲਈ।
ਇਸ ਮੌਕੇ ‘ਤੇ ਮੁੱਖ ਸਕੱਤਰ ਨੇ ਕਿਹਾ ਕਿ ਫਿੱਟ ਇੰਡੀਆ ਮੂਵਮੈਂਟ ਵਰਗੇ ਪੋ੍ਰਗ੍ਰਾਮ ਦੀ ਸ਼ੁਰੂਆਤ ਕਰਨ ਅੱਜ ਦੇ ਸਮੇਂ ਦੀ ਮੰਗ ਹੈ, ਕਿਉਂਕਿ ਸਮੇਂ ਦੇ ਨਾਲ-ਨਾਲ ਲੋਕਾਂ ਦੀ ਜੀਵਨਸ਼ੈਲੀ ਵਿਚ ਬਹੁਤ ਬਦਲਾਅ ਆਇਆ ਹੈ ਅਤੇ ਕਿਤੇ ਨਾ ਕਿਤੇ ਫਿੱਟਨੈਸ ਵੱਲ ਲੋਕਾਂ ਦਾ ਧਿਆਨ ਘੱਟ ਹੋ ਗਿਆ ਹੈ। ਇਸ ਲਈ ਫਿੱਟ ਇੰਡੀਆ ਮੂਵਮੈਂਟ ਸਿਹਤਮੰਦ ਭਾਰਤ ਦੇ ਵੱਲ ਮਹਤੱਵਪੂਰਣ ਕਦਮ ਹੈ। ਉਨ੍ਹਾਂ ਨੇ ਕਿਹਾ ਕਿ ਸਾਰਿਆਂ ਨੂੰ ਆਪਣੇ ਦੈਨਿਕ ਜੀਵਨ ਵਿਚ ਕਸਰਤ ਅਤੇ ਹੋਰ ਸ਼ਰੀਰਿਗ ਗਤੀਵਿਧੀਆਂ ਨੂੰ ਅਪਨਾਉਣਾ ਚਾਹੀਦਾ ਹੈ, ਇਸ ਨਾਲ ਨਾ ਸਿਰਫ ਸ਼ਰੀਰ ਫਿੱਟ ਰਹਿੰਦਾ ਹੈ ਸਗੋਂ ਦਿਮਾਗ ਵੀ ਸ਼ਾਂਤ ਰਹਿੰਦਾ ਹੈ। ਇਸ ਤਰ੍ਹਾਂ ਹਰ ਵਿਅਕਤੀ ਨਿਰੋਗੀ ਜੀਵਨ ਜੀ ਸਕਦਾ ਹੈ।
ਸ੍ਰੀਮਤੀ ਅਰੋੜਾ ਨੇ ਮੌਜ਼ੂਦ ਅਧਿਕਾਰੀਆਂ ਤੇ ਕਰਮਚਾਰੀਆਂ ਤੋਂ ਉਨ੍ਹਾਂ ਦੇ ਦੈਨਿਕ ਰੋਜਮਰਾ ਨਾਲ ਸਬੰਧਿਤ ਸੰਵਾਦ ਵੀ ਕੀਤਾ ਅਤੇ ਆਪਣੇ ਨਿੱਜੀ ਤਜਰਬੇ ਵੀ ਸਾਝਾਂ ਕੀਤੇ। ਉਨ੍ਹਾਂ ਨੇ ਕਿਹਾ ਕਿ ਕੁੱਝ ਲੋਕਾਂ ਦੇ ਫਿੱਟ ਹੋਣ ਨਾਲ ਨਹੀਂ ਸਗੋਂ ਸਾਰੇ ਨਾਗਰਿਕਾਂ ਦੇ ਫਿੱਟ ਹੋਣ ਨਾਲ ਦੇਸ਼ ਫਿੱਟ ਬਣੇਗਾ। ਇਸ ਲਈ ਸਾਰਿਆਂ ਨੂੰ ਸ਼ਰੀਰਿਕ ਗਤੀਵਿਧੀਆਂ ਕਰਦੇ ਰਹਿਣਾ ਚਾਹੀਦਾ ਹੈ।
ਇਸ ਮੌਕੇ ‘ਤੇ ਆਮ ਪ੍ਰਸਾਸ਼ਨ ਵਿਭਾਗ ਦੇ ਸਕੱਤਰ ਵਿਜੇਂਦਰ ਕੁਮਾਰ, ਮਜਦੂਰ, ਸਿਖਲਾਈ, ਵਿਜੀਲੈਂਸ ਅਤੇ ਸੰਸਦੀ ਕੰਮ ਵਿਭਾਗ ਦੇ ਸਕੱਤਰ ਨਿਤਿਨ ਕੁਮਾਰ ਯਾਦਵ, ਗ੍ਰਹਿ ਵਿਭਾਗ-1 ਦੇ ਸਕੱਤਰ ਟੀ.ਐਲ. ਸਤਯਪ੍ਰਕਾਸ਼, ਗ੍ਰਹਿ ਵਿਭਾਗ-2 ਦੇ ਵਿਸ਼ੇਸ਼ ਸਕੱਤਰ ਰਾਜੀਵ ਰਤਨ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।
****
ਹਰਿਆਣਾ ਦੇ ਮੁੱਖ ਮੰਤਰੀ ਨੇ ਪਲਵਲ ਵਿਚ 27 ਕਰੋੜ ਰੁਪਏ ਤੋਂ ਵੱਧ ਦੀ ਪਰਿਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਿਆ
ਚੰਡੀਗੜ੍ਹ, 29 ਅਗਸਤ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਪਲਵਲ ਵਾਸੀਆਂ ਨੂੰ ਲਗਭਗ 27 ਕਰੋੜ ਰੁਪਏ ਤੋਂ ਵੱਧ ਦੀ ਪਰਿਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਿਆ।
ਮੁੱਖ ਮੰਤਰੀ ਨੇ ਅੱਜ ਦੋ ਪਰਿਯੋਜਨਾਵਾਂ ਦਾ ਉਦਘਾਟਨ ਕੀਤਾ ਜਦੋਂ ਕਿ ਤਿੰਨ ਪਰਿਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ।
ਮੁੱਖ ਮੰਤਰੀ ਨੇ ਹਸਨਪੁਰ ਵਿਚ ਇਕ ਏਕੜ ਵਿਚ 239.79 ਲੱਖ ਰੁਪਏ ਦੀ ਲਾਗਤ ਨਾਲ ਨਿਰਮਾਣਿਤ ਹੋਣ ਵਾਲੇ ਉੱਪ ਤਹਿਸੀਲ ਭਵਨ ਦਾ ਨੀਂਹ ਪੱਥਰ ਰੱਖਿਆ। ਇਸ ਤਰ੍ਹਾ, ਉਨ੍ਹਾ ਨੇ ਦੋ ਏਕੜ ਹਸਨਪੁਰ ਦੇ 3 ਬੇਸ ਦੇ ਨਵੇਂ ਬੱਸ ਅੱਡੇ ਦਾ ਵੀ ਨੀਂਹ ਪੱਥਰ ਰੱਖਿਆ ਜਿਸ ‘ਤੇ 428.53 ਲੱਖ ਰੁਪਏ ਖਰਚ ਹੋਣਗੇ।
ਮੁੱਖ ਮਤਰੀ ਨੇ ਅੱਜ ਜਿਲ੍ਹਾ ਪਲਵਲ ਦੇ ਹਸਨਪੁਰ ਵਿਚ ਤਿਆਰ ਹੋਣ ਵਾਲੇ ਲੋਕ ਨਿਰਮਾਣ ਰੇਸਟ ਹਾਊਸ ਦਾ ਵੀ ਨੀਂਹ ਪੱਥਰ ਰੱਖਿਆ, ਇਸ ‘ਤੇ ਕੁੱਲ 457.72 ਲੱਖ ਰੁਪਏ ਦੀ ਲਾਗਤ ਆਵੇਗੀ ਅਤੇ ਇਹ ਦੋ ਏਕੜ ਥਾਂ ਵਿਚ ਤਿਆਰ ਹੋਵੇਗਾ।
ਸ੍ਰੀ ਮਨੋਹਰ ਲਾਲ ਨੇ ਅੱਜ ਹੋਡਲ ਵਿਚ ਨਵੇਂ ਨਿਰਮਾਣਿਤ ਲੋਕ ਨਿਰਮਾਣ ਰੈਸਟ ਹਾਊਸ ਦਾ ਵੀ ਉਦਘਾਟਨ ਕੀਤਾ ਜਿਸ ‘ਤੇ ਕੁੱਲ 519.16 ਲੱਖ ਰੁਪਏ ਖਬਚ ਕੀਤੇ ਗਏ ਹਨ ਅਤੇ ਇਹ 3.20 ਏਕੜ ਥਾ ਵਿਚ ਤਿਆਰ ਕੀਤਾ ਗਿਆ ਹੈ। ਇਸ ਤਰ੍ਹਾ, ਉਨ੍ਹਾਂ ਨੇ ਹੋਡਲ ਵਿਚ ਨਵੇਂ ਨਿਰਮਾਣਿਤ 50 ਬਿਸਤਰਿਆਂ ਦੇ ਹਸਪਤਾਲ ਦਾ ਵੀ ਉਦਘਾਟਨ ਕੀਤਾ ਜਿਸ ‘ਤੇ 1079.96 ਲੱਖ ਰੁਪਏ ਦੀ ਲਾਗਤ ਆਈ ਹੈ ਅਤੇ ਇਹ 18 ਮਹੀਨੇ ਵਿਚ ਤਿਆਰ ਕੀਤਾ ਜਾਵੇਗਾ।
ਇਸ ਮੌਕੇ ‘ਤੇ ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰੀ ਕ੍ਰਿਸ਼ਣ ਪਾਲ ਗੁਰਜਰ , ਹਰਿਆਣਾ ਦੇ ਲੋਕ ਨਿਰਮਾਣ ਮੰਤਰੀ ਰਾਓ ਨਰਬੀਰ ਸਿੰਘ, ਸਾਂਸਦ ਸੰਜੈ ਭਾਟੀਆ, ਮੀਡਿਆ ਸਲਾਹਕਾਰ ਅਮਿਤ ਆਰਿਆ ਅਤੇ ਮੁੱਖ ਮੰਤਰੀ ਦੇ ਰਾਜਨੀਤਿਕ ਸਲਾਹਕਾਰ ਦੀਪਕ ਮੰਗਲਾ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਸਨ।
*****
ਪ੍ਰਧਾਨ ਮੰਤਰੀ ਨਰਿੰਦਰ ਮੋਦੀ 30 ਅਗਸਤ ਨੂੰ ਸੂਬੇ ਦੇ ਵੱਖ-ਵੱਖ ਜਿਲ੍ਹਿਆਂ ਵਿਚ ਹੈਲਥ ਤੇ ਵੈਲਨੈਸ ਕੇਂਦਰਾਂ ਦੀ ਡਿਜੀਟਨ ਲਿੰਕ ਰਾਹੀਂ ਸ਼ੁਰੂਆਤ ਕਰਨਗੇ
ਚੰਡੀਗੜ੍ਹ, 29 ਅਗਸਤ – ਪ੍ਰਧਾਨ ਮੰਤਰੀ ਨਰਿੰਦਰ ਮੋਦੀ 30 ਅਗਸਤ ਨੂੰ ਦੇਸ਼ ਭਰ ਦੇ ਚੁਣੇ ਜਿਲ੍ਹਿਆਂ ਵਿਚ ਸਥਾਪਿਤ ਹੈਲਥ ਤੇ ਵੈਲਨੈਸ ਸੈਂਟਰ ਦਾ ਕੌਮੀ ਪੱਧਰ ‘ਤੇ ਡਿਜੀਟਲ ਲਿੰਕ ਰਾਹੀਂ ਸ਼ੁਰੂਆਤ ਕਰਨਗੇ। ਇਸ ਕੜੀ ਵਿਚ ਹਰਿਆਣਾਂ ਦੇ ਵੱਖ-ਵੱਖ ਜਿਲ੍ਹਿਆਂ ਵਿਚ ਸਥਾਪਿਤ ਹੈਲਥ ਤੇ ਵੈਲਨੈਸ ਕੇਂਦਰਾਂ ਦੀ ਸ਼ੁਰੂਆਤ ਕੀਤਾ ਜਾਵੇਗਾ ਅਤੇ ਇਸ ਮੌਕੇ ‘ਤੇ ਰਾਜ ਪੱਧਰੀ ਸਮਾਰੋਹ 30 ਅਗਸਤ ਨੂੰ ਪੰਚਕੂਲਾ ਦੇ ਸੈਕਟਰ 1 ਸਥਿਤ ਰੈਡ ਬਿਸ਼ਪ ਵਿਚ ਆਯੋਜਿਤ ਹੋਵੇਗਾ।
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋੋਏ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਇਸ ਰਾਜ ਪੱਧਰੀ ਪ੍ਰੋਗ੍ਰਾਮ ਵਿਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਮੁੱਖ ਮਹਿਮਾਨ ਹੋਣਗੇ, ਜਦੋਂ ਕਿ ਕੇਂਦਰੀ ਜਲ ਸ਼ਕਤੀ ਅਤੇ ਸਮਾਜਿਕ ਨਿਆਂ ਤੇ ਅਧਿਕਾਰਤਾ ਰਾਜ ਮੰਤਰੀ ਰਤਨ ਲਾਲ ਕਟਾਰਿਆ ਅਤੇ ਵਿਧਾਇਕ ਗਿਆਨ ਚੰਦ ਗੁਪਤਾ ਹਾਜਿਰ ਰਹਿਣਗੇ।
ਉਨ੍ਹਾਂ ਦਸਿਆ ਕਿ ਹਰਿਆਣਾ ਦੇ ਵੱਖ-ਵੱਖ ਜਿਲ੍ਹਿਆਂ ਵਿਚ ਜਿੰਨ੍ਹਾਂ ਹੈਲਥ ਤੇ ਵੈਲਨੈਸ ਕੇਂਦਰਾਂ ਦੀ ਸ਼ੁਰੂਆਤ ਹੋੋਵੇਗੀ, ਉਨ੍ਹਾਂ ਵਿਚ ਪੰਚਕੂਲਾ ਦੇ ਸੈਕਟਰ 9, ਅੰਬਾਲਾ ਦੇ ਬਾਰਾ, ਕੈਥਲ ਦੇ ਬਰਸਾਨਾ, ਕਰਨਾਲ ਦੇ ਸਤੌਂਦੀ, ਜੀਂਦ ਦੇ ਸੁਲੇਹਰਾ, ਹਿਸਾਰ ਦੇ ਰਾਖੀ ਸ਼ਾਹਪੁਰ, ਸੋਨੀਪਤ ਦੇ ਮਹਰਾ, ਗੁਰੂਗ੍ਰਾਮ ਦੇ ਕਾਸਨ, ਫਰੀਦਾਬਾਦ ਦੇ ਸ਼ਾਹਜਾਂਪੁਰ ਅਤੇ ਮੇਵਾਤ ਦੇ ਕਇਰਕ ਸ਼ਾਮਿਲ ਹਨ।
ਪਲਾਸਟਿਕ ਥੈਲੀਆਂ ਦੀ ਥਾਂ ਜੂਟ ਬੈਗ ਦੀ ਵਰਤੋਂ ਕਰੋ
ਚੰਡੀਗੜ੍ਹ, 29 ਅਗਸਤ – ਹਰਿਆਣਾ ਦੀ ਮੁੱਖ ਸਕੱਤਰ ਸ੍ਰੀਮਤੀ ਕੇਸ਼ਨੀ ਆਨੰਦ ਅਰੋੜਾ ਨੇ ਹਰਿਆਣਾ ਨੂੰ ਪਲਾਸਟਿਕ ਮੁਕਤ ਕਰਨ ਦੀ ਦਿਸ਼ਾ ਵਿਚ ਆਮ ਜਨਤਾ ਤੋਂ ਅਪੀਲ ਕੀਤੀ ਹੈ ਕਿ ਉਹ ਪਲਾਸਟਿਕ ਦੀ ਥੈਲੀਆਂ ਦੀ ਵਰਤੋਂ ਬੰਦ ਕਰਕੇ ਜੂਟ ਤੋਂ ਬਣੇ ਥੈਲਿਆਂ ਦੀ ਵਰਤੋਂ ਕਰਨ। ਇਸ ਲਈ ਉਨ੍ਹਾਂ ਨੇ ਵੱਖ-ਵੱਖ ਸੰਸਥਾਨਾਂ ਅਤੇ ਗੈਰ-ਸਰਕਾਰੀ ਸੰਸਥਾਨਾਂ ਨੂੰ ਜਨਤਕ ਸਮਾਜਿਕ ਜਿੰਮੇਵਾਰੀ (ਸੀਐਸਆਰ) ਦੇ ਤਹਿਤ ਜੂਟ ਬੈਗ ਬਣਾ ਕੇ ਆਮ ਜਨਤਾ ਨੂੰ ਵੰਡ ਕਰਨ ਦੀ ਅਪੀਲ ਕੀਤੀ ਹੈ।
ਸ੍ਰੀਮਤੀ ਕੇਸ਼ਨੀ ਆਨੰਦ ਅਰੋੜਾ ਅੱਜ ਇੱਥੇ ਹਰਿਆਣਾ ਵਿਚ ਪਲਾਸਟਿਕ ਪ੍ਰਦੂਸ਼ਣ ਵਿਚ ਕਮੀ ਲਿਆਉਣ ਬਾਰੇ ਆਯੋਜਿਤ ਮੀਟਿੰਗ ਦੀ ਪ੍ਰਧਾਨਗੀ ਕਰ ਰਹੀ ਸੀ।
ਮੀਟਿੰਗ ਵਿਚ ਮੁੱਖ ਸਕੱਤਰ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਸਾਰੇ ਜਿਲ੍ਹਿਆਂ ਵਿਚ ਖਾਸ ਤੌਰ ‘ਤੇ ਹਰੇਕ ਮਹੀਨੇ ਦੀ 5 ਤਾਰੀਖ ਨੂੰ ਪਲਾਸਟਿਕ ਮੁਕਤ ਦਿਵਸ ਵੱਜੋਂ ਮਨਾਇਆ ਜਾਵੇ ਅਤੇ ਆਮ ਜਨਤਾ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਜਾਗਰੂਕ ਕੀਤਾ ਜਾਵੇ।
ਮੀਟਿੰਗ ਵਿਚ ਦਸਿਆ ਗਿਆ ਕਿ ਕੇਂਦਰ ਸਰਕਾਰ ਵੱਲੋਂ ਮਨਾਈ ਜਾ ਰਹੀ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 150ਵੀਂ ਜੈਯੰਤੀ ਦੌਰਾਨ ਵੱਖ-ਵੱਖ ਪ੍ਰੋਗ੍ਰਾਮ ਆਯੋਜਿਤ ਕੀਤੇ ਜਾ ਰਹੇ ਹਨ। ਇਸ ਕੜੀ ਵਿਚ 11 ਸਤੰਬਰ ਤੋਂ 27 ਸਤੰਬਰ ਤਕ ਸਵਛਤਾ ਹੀ ਸੇਵਾ ਪ੍ਰੋਗ੍ਰਾਮ ਚਲਾਇਆ ਜਾਵੇਗਾ, ਜਿਸ ਦਾ ਥੀਮ ਪਲਾਸਟਿਕ ਵੇਸਟ ਸ਼ਰਮਦਾਨ ਹੋਵੇਗਾ। ਇਸ ਪ੍ਰੋਗ੍ਰਾਮ ਦੇ ਤਹਿਤ ਹਰਿਆਣਾ ਨੂੰ ਪਲਾਸਟਿਕ ਮੁਕਤ ਕਰਨ ਦੀ ਦਿਸ਼ਾ ਵਿਚ ਕੰਮ ਕੀਤਾ ਜਾਵੇਗਾ।
ਮੀਟਿੰਗ ਵਿਚ ਦਸਿਆ ਗਿਆ ਕਿ 6 ਹਫਤਿਆਂ ਤਕ ਚਲਣ ਵਾਲਾ ਇਹ ਪ੍ਰੋਗ੍ਰਾਮ ਤਿੰਨ ਪੜਾਵਾਂ ਵਿਚ ਪੂਰਾ ਕੀਤਾ ਜਾਵੇਗਾ। ਪਹਿਲਾ ਪੜਾਅ 11 ਸਤੰਬਰ ਤੋਂ 1 ਅਕਤੂਬਰ, 2019 ਤਕ ਹੋਵੇਗਾ, ਜਿਸ ਵਿਚ ਲੋਕਾਂ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਜਾਗਰੂਕ ਕੀਤਾ ਜਾਵੇਗਾ। ਸਕੂਲਾਂ ਅਤੇ ਕਾਲਜਾਂ ਵਿਚ ਵੀ ਜਾਗਰੂਕਤਾ ਪ੍ਰੋਗ੍ਰਾਮ ਚਲਾਏ ਜਾਣਗੇ। ਇਸ ਤੋਂ ਇਲਾਵਾ, ਸਬੰਧਤ ਵਿਭਾਗ ਵੱਲੋਂ ਪਲਾਸਟਿਕ ਵੇਸਟ ਨੂੰ ਇੱਕਠਾ ਕਰਨ ਅਤੇ ਉਸ ਦੇ ਪ੍ਰਬੰਧਨ ਲਈ ਥਾਂ ਦੀ ਚੋਣ ਕੀਤੀ ਜਾਵੇਗੀ। ਇਸ ਲਈ ਸੂਬੇ ਵਿਚ ਜਨਤਕ ਸਮਾਜਿਕ ਜਿੰਮੇਵਾਰੀ (ਸੀਐਸਆਰ) ਦੇ ਤਹਿਤ ਵੱਖ-ਵੱਖ ਸੰਸਥਾਨਾਂ ਨੂੰ ਜੂਟ ਬੈਗ ਬਣਾ ਕੇ ਆਮ ਜਨਤਾ ਨੂੰ ਵੰਡ ਕਰਨ ‘ਤੇ ਜੋਰ ਦਿੱਤਾ ਜਾਵੇਗਾ।
ਮੀਟਿੰਗ ਵਿਚ ਇਹ ਵੀ ਦਸਿਆ ਗਿਆ ਕਿ ਪ੍ਰੋਗ੍ਰਾਮ ਦੇ ਦੂਜੇ ਪੜਾਅ ਵਿਚ 2 ਅਕਤੂਬਰ ਨੂੰ ਕੌਮੀ ਪੱਧਰ ‘ਤੇ ਪਲਾਸਟਿਕ ਮੁਕਤ ਭਾਰਤ ਦੀ ਸੁੰਹ ਦਿਵਾਈ ਜਾਵੇਗੀ। ਇਸ ਦੇ ਨਾਲ ਹੀ ਸ਼ਹਿਰਾਂ ਅਤੇ ਪੇਂਡੂ ਇਲਾਕਿਆਂ ਵਿਚ ਪਲਾਸਟਿਕ ਵੇਸਟ ਨੂੰ ਇੱਕਠਾ ਕਰਕੇ ਚੋਣ ਕੀਤੀ ਥਾਂਵਾਂ ‘ਤੇ ਉਸ ਦਾ ਪ੍ਰਬੰਧਨ ਕੀਤਾ ਜਾਵੇਗਾ। ਤੀਜੇ ਪੜਾਅ ਵਿਚ ਮੁੜ ਵਰਤੋਂ ਵਿਚ ਲਿਆਏ ਜਾਣ ਵਾਲੇ ਅਤੇ ਸਿੰਗਲ ਵਰਤੋਂ ਵਾਲੇ ਪਲਾਸਟਿਕ ਨੂੰ ਵੱਖ-ਵੱਖ ਕਰਕੇ ਪਲਾਸਟਿਕ ਕਚਰੇ ਦਾ ਪ੍ਰਬੰਧਨ ਕੀਤਾ ਜਾਵੇਗਾ। ਮੁੜ ਵਰਤੋਂ ਵਿਚ ਲਿਆਏ ਜਾਣ ਵਾਲੇ ਪਲਾਸਟਿਕ ਨੂੰ ਵੱਖ-ਵੱਖ ਉਦਯੋਗਿਕ ਇਕਾਈਆਂ ਤਕ ਪਹੁੰਚਾਇਆ ਜਾਵੇਗਾ ਤਾਂ ਉਹ ਇਸ ਨੂੰ ਮੁੜ ਵਰਤੋਂ ਕਰ ਸਕਣ।
ਮੀਟਿੰਗ ਵਿਚ ਚੌਗਿਰਦਾ ਤੇ ਜਲਵਾਯੂ ਬਦਲਾਅ ਵਿਭਾਗ ਦੀ ਵਧੀਕ ਮੁੱਖ ਸਕੱਤਰ ਧੀਰਾ ਖੰਡੇਲਵਾਲ, ਉਦਯੋਗ ਤੇ ਵਪਾਰ ਵਿਭਾਗ ਦੇ ਵਧੀਕ ਮੁੱਖ ਸਕੱਤਰ ਦੇਵੇਂਦਰ ਸਿੰਘ, ਵਿਕਾਸ ਤੇ ਪੰਚਾਇਤ ਵਿਭਾਗ ਦੇ ਪ੍ਰਧਾਨ ਸਕੱਤਰ ਸੁਧੀਰ ਰਾਜਪਾਲ, ਸਥਾਨਕ ਸਰਕਾਰ ਵਿਭਾਗ ਦੇ ਪ੍ਰਧਾਨ ਸਕੱਤਰ ਆਨੰਦ ਮੋਹਨ ਸ਼ਰਣ ਸਮੇਤ ਹੋਰ ਸੀਨੀਅਰ ਅਧਿਕਾਰੀ ਹਾਜਿਰ ਸਨ।
ਹਰਿਆਣਾ ਦੇ ਮੁੱਖ ਮੰਤਰੀ 30 ਅਗਸਤ ਨੂੰ ਮੁੱਖ ਮੰਤਰੀ ਪਰਿਵਾਰ ਸਮਰਿਧੀ ਯੋਜਨਾ ਦੀ ਸ਼ੁਰੂਆਤ ਕਰਨਗੇ
ਚੰਡੀਗੜ੍ਹ, 29 ਅਗਸਤ – ਹਰਿਆਣਾ ਸਰਕਾਰ ਵੱਲੋਂ ਸੂਬੇ ਦੇ ਲੱਖਾਂ ਪਰਿਵਾਰਾਂ ਨੂੰ ਸਮਾਜਿਕ ਸੁਰੱਖਿਆ ਮਹੁੱਇਆ ਕਰਵਾ ਕੇ ਸੁਰੱਖਿਅਤ ਪਰਿਵਾਰ-ਮਜ਼ਬੂਤ ਪਰਿਵਾਰ-ਖੁਸ਼ਹਾਲ ਪਰਿਵਾਰ ਦੇ ਸੁਪਨੇ ਨੂੰ ਅਮਲੀ ਜਾਮਾ ਪਹਿਨਾਉਣ ਦੇ ਮੰਤਵ ਨਾਲ ਮੁੱਖ ਮੰਤਰੀ ਪਰਿਵਾਰ ਸਮਰਿਧੀ ਯੋਜਨਾ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।
ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੁੱਖ ਮੰਤਰੀ ਮਨੋਹਰ ਲਾਲ 30 ਅਗਸਤ ਨੂੰ ਪੰਚਕੂਲਾ ਦੇ ਸੈਕਟਰ 1 ਸਥਿਤ ਰੈਡ ਬਿਸ਼ਪ, ਸੈਰ-ਸਪਾਟਾ ਕੰਪਲੈਕਸ ਤੋਂ ਇਸ ਯੋਜਨਾ ਦੀ ਸ਼ੁਰੂਆਤ ਕਰਨਗੇ।
ਉਨ੍ਹਾਂ ਦਸਿਆ ਕਿ ਸੂਬਾ ਸਰਕਾਰ ਵੱਲੋਂ ਪਾਤਰ ਪਰਿਵਾਰਾਂ ਨੂੰ ਸਮਾਜਿਕ ਸੁਰੱਖਿਆ ਮਹੁੱਇਆ ਕਰਵਾਉਣ ਲਈ ਜੀਵਨ ਬੀਮਾ/ਦੁਰਘਟਨਾ ਬੀਮਾ ਦੀ ਸਹੂਲਤ, ਫਸਲ ਬੀਮਾ ਅਤੇ ਪੈਨਸ਼ਨ ਸਬੰਧੀ ਲਾਭ ਪ੍ਰਦਾਨ ਕਰਨ ਲਈ ਇਹ ਮਹੱਤਵਪੂਰਨ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ। ਇਸ ਯੋਜਨਾ ਦਾ ਲਾਭ ਲੈਣ ਲਈ ਪਰਿਵਾਰ ਪਛਾਣ ਪੱਤਰ ਲਾਜਿਮੀ ਹੋਵੇਗਾ ਕਿਉਂਕਿ ਉਸ ਵਿਚ ਦਰਜ ਪਰਿਵਾਰ ਦੀ ਜਾਣਕਾਰੀ ਦੇ ਆਧਾਰ ‘ਤੇ ਹੀ ਇਸ ਯੋਜਨਾ ਦਾ ਲਾਭ ਮਿਲੇਗਾ।