ਸ੍ਰੀ ਗੁਰਦੁਵਾਰਾ ਦਸਮੀਂ ਪਾਤਸ਼ਾਹੀ ਨਾਢ੍ਹਾਂ ਸਾਹਿਬ ਜੀ ਤੌ ਇਕ ਵਿਸ਼ਾਲ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਵਿਚ ਅਰੰਭ ਕੀਤਾ ਗਿਆ.
ਪੰਚਕੂਲਾ-੩ ਜਨਵਰੀ,ਸਰਬੰਸਦਾਨੀ ਦਸਮਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ੩੫੦ਵੇਂ ਪ੍ਰਕਾਸ਼ ਉਤਸਵ ਦੇ ਸਬੰਧ ਵਿਚ ਸ੍ਰੀ ਗੁਰਦੁਵਾਰਾ ਦਸਮੀਂ ਪਾਤਸ਼ਾਹੀ ਨਾਢ੍ਹਾਂ ਸਾਹਿਬ ਜੀ ਤੌ ਇਕ ਵਿਸ਼ਾਲ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਵਿਚ ਅਰੰਭ ਕੀਤਾ ਗਿਆ।ਕਈ ਮੀਲ ਲੰਮਾਂ ਨਗਰ ਕੀਰਤਨ ਧੁਰ ਕੀ ਬਾਣੀ ਦਾ ਕੀਰਤਨ ਕਰਦਾ ਹੋਇਆ ਸ਼ਹਿਰ ਦੀਆਂ ਵੱਖ ਵੱਖ ਸੜਕਾਂ ਸੈਕਟਰਾਂ ਵਿਚੌ ਲੰਘਦਾ ਹੋਇਆ ਨਾਢ੍ਹਾ ਸਾਹਿਬ ਜੀ ਵਿਖੇ ਸਮਾਪਤ ਹੋਇਆ ਸਾਰੇ ਰਸਤਿਆਂ ਵਿਚ ਸੰਗਤਾਂ ਵਲੌ ਲੰਗਰ ਲਾਏ ਗਏ ਸਨ।
Share