ਵਿਸ਼ਵ ਭਰ ਵਿਚ ਜਿਥੇ ਨਵਂੇ ਸਾਲ ਦੀ ਆਮਦ ਤੇ ਜਸ਼ਨ ਮਨਾਏ ਗਏ ਉਥੇ ਕਈ ਥਾਂਵਾਂ ਤੇ ਹੋਏ ਦਰਦਨਾਕ ਹਾਦਸਿਆਂ ਵਿਚ ਕਈ ਦਰਜਨ ਹੋਈਆਂ ਮੌਤਾਂ ਕਾਰਨ ਮਾਤਮ,ਪੰਚਕੂਲਾ ਵਿਚ ਅਪਸੀ ਲੜਾਈ ਵਿਚ ਇਕ ਦੀ ਮੌਤ।

ਪੰਚਕੂਲਾ -੨-ਜਨਵਰੀ,ਵਿਸ਼ਵ ਭਰ ਵਿਚ ਜਿਥੇ ਨਵਂੇ ਸਾਲ ਦੀ ਆਮਦ ਤੇ ਜਸ਼ਨ ਮਨਾਏ ਗਏ ਉਥੇ ਕਈ ਥਾਂਵਾਂ ਤੇ ਹੋਏ ਦਰਦਨਾਕ ਹਾਦਸਿਆਂ ਵਿਚ ਕਈ ਦਰਜਨ ਹੋਈਆਂ ਮੌਤਾਂ ਕਾਰਨ ਮਾਤਮ ਛਾ ਗਿਆ।ਸਭ ਤੌ ਵਡਾ ਹਾਦਸਾ ਤੁਰਕੀ ਦੇ ਇਸਤਾਂਬੁਲ ਸ਼ਹਿਰ ਦੇ ਇਕ ਨਾਈਟ ਕਲੱਬ ‘ਚ ਅੱਤਵਾਦੀ ਹਮਲੇ ਕਾਰਨ ਵਾਪਰਿਆ ਜਿਸ ਵਿਚ ਜਸ਼ਨ ਮਨਾ ਰਹੇ ੩੯ ਲੋਕਾਂ ਦੀ ਮੌਤ ਹੋ ਗਈ ਜਿਸ ਵਿਚ ਦੋ ਭਾਰਤੀ ਵੀ ਸ਼ਾਮਲ ਹਨ ਅਤੇ ੭੦ ਜ਼ਖ਼ਮੀਂ ਹੋਏ ਹਨ।ਇਟਲੀ ‘ਚ ਦਮ ਘੁਟਨ ਨਾਲ ੩ ਪੰਜਬੀਆਂ ਦੀ ਮੌਤ ਹੋਈ ਹੈ।ਇੰਡੋਨੇਸ਼ੀਆ ਵਿਚ ਇਕ ਬੇੜੀ ਵਿਚ ਅੱਗ ਲੱਗਣ ਕਾਰਨ ੨੩ ਲੋਕਾਂ ਦੀ ਮੌਤ ਹੋ ਗਈ ਅਤੇ ੧੭ ਅਜੇ ਤਕ ਲਾਪਤਾ ਹਨ ਬਰਾਜੀਲ ਵਿਚ ਇਕ ਬੰਦੂਕਧਾਰੀ ਨੇ ਜ਼ਸ਼ਨ ਮਨਾਰਹੇ ਲੋਕਾਂ ਤੇ ਗੋਲੀਆਂ ਚਲਾ ਕੇ ੧੧ ਲੋਕਾਂ ਨੂੰ ਮਾਰ ਕੇ ਖੁਦ ਨੂੰ ਵੀ ਗੋਲੀ ਮਾਰ ਲਈ।ਇਸੇ ਤਰਾਂ ਪੰਜਾਬ ,ਹਰਿਆਣਾ, ਰਾਜਿਸਥਾਂਨ, ਹਿਮਾਚਲ ਸੂਬੇ ਵਿਚ ਵੱਖ ਵੱਖ ਸੜਕ ਹਾਦਸਿਆਂ ਵਿਚ ੨੨ ਲੋਕਾਂ ਦੀ ਮੌਤ ਹੋਈ ਹੈ।ਯੂ ਪੀ,ਮਹਾਂਰਾਸ਼ਟਰ,’ਚ ੨ਮੌਤਾਂ।ਬਗਦਾਦ ਵਿਚ ਅੱਤਵਾਦੀ ਹਮਲੇ ‘ਚ ੯ ਲੋਕਾਂ ਦੀ ਮੌਤ ੨੩ ਜ਼ਖ਼ਮੀਂ।ਚੰਡੀਗੜ੍ਹਸੜਕ ਹਾਦਸੇ ਵਿਚ ੨ ਦੀ ਮੌਤ,ਪੰਚਕੂਲਾ ਵਿਚ ਅਪਸੀ ਲੜਾਈ ਵਿਚ ਇਕ ਦੀ ਮੌਤ।

Share