ਨਾਭਾ ਜੇਹਲ ਤੇ ਹਮਲਾ, ਖਾੜਕੂ ਮਿੰਟੂ ਤੇ ੬ ਹੋਰ ਫਰਾਰ।

ਨਾਭਾ ੨੭ ਨਵੰਬਰ,ਅੱਜ ਸਵੇਰੇ ੨ ਗਡੀਆਂ ਵਿਚ ਸਵਾਰ ਪੁਲਿਸ ਵਰਦੀ ਵਿਚ ਆਏ ੧੦ ਹਮਲਾਵਾਂਰਾਂ ਨੇ ਹਾਈ ਸਿਕਿਊਰਟੀ ਜੇਹਲ ਨਾਭਾ ਤੇ ਹਮਲਾ ਕਰਕੇ ਖਾੜਕੂ ਹਰਮਿੰਦਰ ਸਿੰਘ ਮਿੰਟੂ ਸਮੇਤ ੫ ਅਪਰਾਧੀਆਂ ਨੂੰ ਲੈ ਕੇ ਫਰਾਰ ਹੋ ਗਏ।ਹਮਲਾਵਾਰਾਂ ਨੇ੧੦੦ ਦੇ ਕਰੀਬ ਫਾਇਰ ਕੀਤੇ।ਪੰਜਾਬ ਸਰਕਾਰ ਨੇ ਤੁਰੰਤ ਕਾਰਵਾਈ ਕਰਕੇ ਜਾਂਚ ਲਈ ਸਪੈਸ਼ਲ ਟਾਸਿਕ ਫੋਰਸ ਦਾ ਗਠਨ ਅਤੇ ਹਾਈ ਅਲਰਟ ਜਾਰੀ ਕਰ ਦਿਤਾ ਹੈ।ਇਸਦੇ ਨਾਲ ਹੀ ਡੀ ਜੀ ਜੇਹਲ,ਐਸ ਪੀ ਤੇ ਡੀ ਐਸ ਪੀ ਨਾਭਾ ਜੇਹਲ ਨੰੂੰ ਸਸਪੈਂਡ ਕਰ ਦਿਤਾ ਹੈ।ਰਾਜਨਾਥ ਨੇ ਇਸ ਵਾਰਦਾਤ ਬਾਰੇ ਬਾਦਲ ਨਾਲ ਗਲ ਕੀਤੀ।ਤਿਹਾੜ ਜੇਹਲ ਵਿਚ ਵੀ ਸੁੱਰਖਿਆ ਵਧਾ ਦਿਤੀ ਗਈ ਹੈ।ਸੁਖਬੀਰ ਬਾਦਲ ਨੇ ਇਸ ਪਿਛੇ ਪਾਕਿ ਦਾ ਹੱਥ ਕਿਹਾ ਹੈ ਅਤੇ ਅਪਰਾਧੀਆਂ ਨੂੰਫੜਨ ਲਈ ੨੫ ਲੱਖ ਦਾ ਇਨਾਮ ਐਲਾਨਿਆਂ ਹੈ।

Share