‘ਗੁਰਸ਼ਰਨ ਸਿੰਘ ਨਾਟ ਉਤਸਵ-2016’ ਦਾ ਆਗਾਜ਼ ਕਰੇਗੀ ਸੀਮਾ ਬਿਸਵਾਸ ਦੀ ਕਾਰੀ ਉਤਸਵ-2016’ ‘ਗੁਰਸ਼ਰਨ ਸਿੰਘ ਨਾਟ ਉਤਸਵ-2016’ ਦਾ ਆਗਾਜ਼ ਕਰੇਗੀ ਸੀਮਾ ਬਿਸਵਾਸ ਦੀ ਪੇਸ਼ਕਾਰੀ.ਦਾ ਆਗਾਜ਼ ਕਰੇਗੀ ਸੀਮਾ ਬਿਸਵਾਸ ਦੀ ਪੇਸ਼ਕਾਰੀ.
ਚੰਡੀਗੜ੍ਹ 9 ਨਵੰਬਰ
ਸੁਚੇਤਕ ਰੰਗਮੰਚ ਮੋਹਾਲੀ ਵੱਲੋਂ ਟੈਗੋਰ ਥੀਏਟਰ ਚੰਡੀਗੜ੍ਹ ਵਿੱਚ 11 ਨਵੰਬਰ ਤੋਂ 15 ਨਵੰਬਰ ਤੱਕ (ਰੋਜ਼ਾਨਾ 6:30 ਵਜੇ) ਕਰਵਾਏ ਜਾ ਰਹੇ 13ਵੇਂ ‘ਗੁਰਸ਼ਰਨ ਸਿੰਘ ਨਾਟ ਉਤਸਵ-2016’ ਦੀਆਂ ਪੇਸ਼ਕਾਰੀਆਂ ਇਸਤਰੀ ਸਸ਼ਕਤੀਕਰਨ ’ਤੇ ਕੇਂਦਰਤ ਹੋਣਗੀਆਂ, ਜਿਸਦਾ ਆਗਾਜ਼ ਰੰਗਮੰਚ ਤੇ ਫ਼ਿਲਮ ਜਗਤ ਦੀ ਪ੍ਰਸਿੱਧ ਅਭਿਨੇਤਰੀ ਸੀਮਾ ਬਿਸਵਾਸ ਦੇ ਨਾਟਕ ‘ਸਤ੍ਰੀ ਪੱਤਰ’ ਨਾਲ਼ ਹੋਵੇਗਾ। ਇਹ ਸੋਲੋ ਨਾਟਕ ‘ਗੀਤਾਂਜਲੀ’ ਲਈ ਨੋਬਲ ਸਨਮਾਨ ਜੇਤੂ ਰਾਬਿੰਦਰਨਾਥ ਟੈਗੋਰ ਦੀ ਕਹਾਣੀ ’ਤੇ ਆਧਾਰਤ ਹੈ, ਜਿਸਨੂੰ ਅਦਾਕਾਰਾ ਦੇਸ਼ ਵਿਦੇਸ਼ ਵਿੱਚ ਅਨੇਕਾਂ ਵਾਰ ਪੇਸ਼ ਕਰ ਚੁੱਕੀ ਹੈ। ਉਹ ਇਸ ਨਾਟਕ ਦੀ ਪੇਸ਼ਕਾਰੀ ਤੋਂ ਬਾਅਦ ਦਰਸ਼ਕਾਂ ਨਾਲ਼ ਖੇਡੇ ਗਏ ਨਾਟਕ ਤੇ ਰੰਗਮੰਚ ਸਬੰਧੀ ਗੱਲਬਾਤ ਵੀ ਕਰੇਗੀ ਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਵੀ ਦੇਵੇਗੀ।
ਡਿਪਾਰਟਮੈਂਟ ਆਫ ਕਲਚਰਲ ਅਫੇਅਰਜ਼ ਹਰਿਆਣਾ, ਉਤਰ ਖੇਤਰ ਸਭਿਆਚਰਕ ਕੇਂਦਰ ਤੇ ਮਨਿਸਟਰੀ ਆਫ ਕਲਚਰ ਦੇ ਸਹਿਯੋਗ ਨਾਲ਼ ਕਰਵਾਏ ਜਾ ਰਹੇ ‘ਗੁਰਸ਼ਰਨ ਸਿੰਘ ਨਾਟ ਉਤਸਵ’ ਦੇ ਦੂਜੇ ਦਿਨ ਸਾਰਥਕ ਰੰਗਮੰਚ ਪਟਿਆਲਾ ਦੀ ਟੀਮ ਵੱਲੋਂ ਲੱਖਾ ਲਹਿਰੀ ਦੀ ਨਿਰਦੇਸ਼ਨਾ ਹੇਠ ਕਿਰਪਾਲ ਕਜ਼ਾਕ ਦਾ ਨਾਟਕ ‘ਹੁੰਮਸ’ ਪੇਸ਼ ਕੀਤਾ ਜਾਏਗਾ, ਜੋ ਮਨੁੱਖੀ ਰਿਸ਼ਤਿਆਂ ਵਿਚ ਪੈਦਾ ਹੋ ਰਹੀ ਹੁੰਮਸ ਨੂੰ ਮੰਚ ’ਤੇ ਸਾਕਾਰ ਕਰੇਗਾ। 13 ਨਵੰਬਰ ਨੂੰ ਸੁਚੇਤਕ ਰੰਗਮੰਚ ਮੋਹਾਲੀ ਦਾ ਨਾਟਕ ‘ਮਨ ਮਿੱਟੀ’ ਪੇਸ਼ ਹੋਵੇਗਾ। ਅਨੀਤਾ ਸ਼ਬਦੀਸ਼ ਦੇ ਇਸ ਨਾਟਕ ਦੀ ਕਹਾਣੀ ਵਿਸ਼ਵ ਪੱਧਰ ’ਤੇ ਚਲਦੇ ਇਸਤਰੀ ਵਿਰੋਧੀ ਕਹਿਰ ਬਲਾਤਕਾਰ ਦੀਆਂ ਘਟਨਾਵਾਂ ’ਤੇ ਕੇਂਦਰਤ ਹੋਵੇਗੀ। ਇਸਦੀ ਸਕ੍ਰਿਪਟ ਸ਼ਬਦੀਸ਼ ਨੇ ਤਿਆਰ ਕੀਤੀ ਹੈ।
ਇਸ ਨਾਟ ਉਤਸਵ ਦੇ ਚੌਥੇ ਦਿਨ ਮਰਹੂਮ ਗੁਰਸ਼ਰਨ ਸਿੰਘ ਦੀ ਥੜ੍ਹਾ ਥੀਏਟਰ ਸ਼ੈਲੀ ਤਹਿਤ ‘ਵਿਕਲਪ’ ਨਾਟ ਲੜੀ ਪੇਸ਼ ਕੀਤੀ ਜਾ ਰਹੀ ਹੈ, ਜਿਸ ਵਿੱਚ ਭਾਰਤੀ ਤੇ ਪੰਜਾਬੀ ਸਮਾਜ ਦੇ ਮੁੱਦੇ-ਮਸਲੇ ਦਰਸਾਏ ਜਾਣਗੇ ਤੇ ਉਨ੍ਹਾਂ ਦੇ ਹੱਲ ਲਈ ਜਥੇਬੰਦਕ ਯਤਨਾਂ ਦੀ ਲੋੜ ’ਤੇ ਜ਼ੋਰ ਦਿੱਤਾ ਜਾਵੇਗਾ। ਇਹ ਨਾਟਕ ਚੰਡੀਗੜ੍ਹ ਸਕੂਲ ਆਫ ਡਰਾਮਾ ਵੱਲੋਂ ਇਕੱਤਰ ਸਿੰਘ ਦੀ ਨਿਰਦੇਸ਼ਨਾ ਹੇਠ ਪੇਸ਼ ਕੀਤੇ ਜਾਣਗੇ। ਇਸ ਨਾਟ-ਉਤਸਵ ਦੇ ਪੰਜਵੇਂ ਦਿਨ ਪੰਜਾਬ ਨਾਟਸ਼ਾਲਾ ਅੰਮ੍ਰਿਤਸਰ ਵੱਲੋਂ ਜਤਿੰਦਰ ਬਰਾੜ ਦਾ ਨਾਟਕ ‘ਕੁਦੇਸਣ’ ਮੰਚ ਪ੍ਰੀਤ ਦੀ ਨਿਰਦੇਸ਼ਨਾ ਹੇਠ ਪੇਸ਼ ਹੋਵੇਗਾ। ਇਹ ਨਾਟਕ ਪੰਜਾਬੀ ਸਮਾਜ ਦੇ ਥੁੜਾਂ-ਮਾਰੇ ਤੇ ਛੜੇ ਰਹਿ ਗਏ ਮਰਦਾਂ ਦੀ ਕਹਾਣੀ ਵੀ ਹੈ ਅਤੇ ਉਸ ਔਰਤ ਦੇ ਦਰਦ ਦੀ ਗਾਥਾ ਵੀ ਹੈ, ਜਿਸਦੇ ਮਾਪੇ ਧੀ ਨੂੰ ਵੇਚ ਦੇਣ ਲਈ ਮਜਬੂਰ ਹੋ ਜਾਂਦੇ ਹਨ।