ਸਥਾਨਕ ਸੰਤ ਨਿਰੰਕਾਰੀ ਸਤਸੰਗ ਭਵਨ ਵਿਖੇ 14 ਵਾਂ ਖੂਨਦਾਨ ਕੈੰਪ ਲਗਾਇਆ .

ਮਨੀਮਾਜਰਾ , 18 ਸਿਤੰਬਰ ਸਤਿਗੁਰੂ ਮਾਤਾ ਸਵਿੰਦਰ ਹਰਦੇਵ ਜੀ ਮਹਾਰਾਜ ਦੀ ਅਸੀਮ ਕਿਰਪਾ ਨਾਲ ਸੰਤ ਨਿਰੰਕਾਰੀ ਮਿਸ਼ਨ ਜਿਥੇ ਸੰਸਾਰ ਵਿੱਚ ਬ੍ਰਹਮ ਗਿਆਨ ਦੇ ਕੇ ਆਤਮਾ ਨੂੰ ਪ੍ਰਮਾਤਮਾ ਨਾਲ ਮਿਲਾ ਰਿਹਾ ਹੈ , ਉਥੇ ਹੀ ਸਮਾਜਿਕ ਕੰਮਾਂ ਵਿੱਚ ਯੋਗਦਾਨ ਦੇ ਕੇ ਸੰਸਾਰ ਨੂੰ ਨਵੀਂ ਰਾਹ ਦਿਖਾ ਰਿਹਾ ਹੈ। ਇਸੇ ਲੜੀ ਵਿਚ ਸੰਤ ਨਿਰੰਕਾਰੀ ਚੈਰੀਟੇਬਲ ਫੌਂਡੇਸ਼ਨ ਦ੍ਵਾਰਾ ਸਥਾਨਕ ਸੰਤ ਨਿਰੰਕਾਰੀ ਸਤਸੰਗ ਭਵਨ ਵਿਖੇ 14 ਵਾਂ ਖੂਨਦਾਨ ਕੈੰਪ ਲਗਾਇਆ ਗਿਆ। ਇਸ ਖੂਨਦਾਨ ਕੈੰਪ ਦਾ ਉਦਘਾਟਨ ਡਾਕਟਰ ਤਪਸਿਆ ਰਾਘਵ, ਆਈ0 ਐ 0ਏਸ, ਐਸਡੀਐਮ ,ਈਸਟ ਚੰਡੀਗੜ੍ਹ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਕੈੰਪ ਵਿਚ 21 ਮਹਿਲਾਵਾਂ ਸਮੇਤ 274 ਸ਼ਰਧਾਲ਼ੂਆਂ ਨੇ ਖੂਨਦਾਨ ਕੀਤਾ।
ਡਾਕਟਰ ਰਾਘਵ ਨੇ ਇਸ ਮੌਕੇ ਤੇ ਖੂਨਦਾਨ ਕਰਨ ਵਾਲਿਆਂ ਨੂੰ ਉਤਸਾਹਿਤ ਕਰਦੇ ਹੋਏ ਕਿਹਾ ਕਿ ਮਾਨਵਤਾ ਨੂੰ ਬਚਾਉਣ ਲਈ ਖੂਨਦਾਨ ਤੋਂ ਵੱਡਾ ਕੋਈ ਦਾਨ ਨਹੀਂ ਹੈ। ਉਹਨਾਂ ਨੇ ਕਿਹਾ ਕਿ ਇਸ ਦਾਨ ਨਾਲ ਹਜ਼ਾਰਾਂ ਲੋਕਾਂ ਨੂੰ ਨਵਾਂ ਜੀਵਨ ਦੇਣ ਵਿਚ ਮਿਸ਼ਨ ਦ੍ਵਾਰਾ ਦਿਤੇ ਜਾ ਰਹੇ ਯੋਗਦਾਨ ਦੀ ਜਿੰਨੀ ਸਰਾਹਨਾ ਕੀਤੀ ਜਾਵੇ , ਓਨੀ ਘੱਟ ਹੈ। ਉਹਨਾਂ ਨੇ ਨਿਰੰਕਾਰੀ ਮਿਸ਼ਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਮਿਸ਼ਨ ਸਦਾ ਹੀ ਆਪਣੇ ਸ਼ਰਧਾਲੂਆਂ ਨੂੰ ਮਾਨਵਤਾ ਲਈ ਜੀਵਨ ਜੀਣ ਦੀ ਪ੍ਰੇਰਨਾ ਦੇ ਰਿਹਾ ਹੈ।
ਇਸ ਮੌਕੇ ਤੇ ਚੰਡੀਗੜ੍ਹ ਜ਼ੋਨ ਦੇ ਜ਼ੋਨਲ ਇੰਚਾਰਜ ਡਾਕਟਰ ਬੀ0 ਐਸ0 ਚੀਮਾ ਨੇ ਖੂਨਦਾਨੀਆਂ ਅਤੇ ਸ਼ਰਧਾਲੂਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨਿਰੰਕਾਰੀ ਸ਼ਰਧਾਲੂ ਹਮੇਸ਼ਾ ਹੀ ਮਾਨਵਤਾ ਦੀ ਸੇਵਾ ਲਈ ਤਿਆਰ ਰਹਿੰਦੇ ਹਨ, ਜਿਸ ਨਾਲ ਦੁਜਿਆਂ ਦਾ ਜੀਵਨ ਵੀ ਸੁਖਮਈ ਬਣਾਇਆ ਜਾ ਸਕੇ। ਇਸ ਨਾਲ ਸਾਰੀਆਂ ਵਿਚ ਮਾਨਵੀ ਗੁਣਾਂ ਦਾ ਵਿਕਾਸ ਹੁੰਦਾ ਹੈ ਅਤੇ ਸਾਰੇ ਇੱਕ – ਦੂਜੇ ਦੇ ਸੁਖ- ਦੁੱਖ ਵਿਚ ਸਹਾਈ ਹੁੰਦੇ ਹਨ।
ਸਥਾਨਕ ਬ੍ਰਾਂਚ ਦੇ ਮੁਖੀ ਦੇਵਿੰਦਰ ਭਜਨੀ ਨੇ ਮੁੱਖ ਮਹਿਮਾਨ ਡਾਕਟਰ ਤਪਸਿਆ ਰਾਘਵ, ਆਈ0 ਐ 0ਏਸ, ਐਸਡੀਐਮ, ਈਸਟ ਚੰਡੀਗੜ੍ਹ ,ਚੰਡੀਗੜ੍ਹ ਜ਼ੋਨ ਦੇ ਜ਼ੋਨਲ ਇੰਚਾਰਜ ਡਾਕਟਰ ਬੀ 0ਐਸ 0 ਚੀਮਾ ਅਤੇ ਪੀਜੀਆਈ ਚੰਡੀਗੜ੍ਹ ਦੇ ਬਲੱਡ ਟ੍ਰਾੰਸਫੂਜਨ ਅਧਿਕਾਰੀ ਡਾਕਟਰ ਸੁਚੇਤ ਸਚਦੇਵ ਦੀ ਅਗਵਾਈ ਹੇਠ 17 ਮੈਂਬਰੀ ਟੀਮ ਦਾ ਖੂਨ ਇਕੱਠਾ ਕਰਨ ਲਈ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਕਿ ਖੂਨਦਾਨ ਕੈੰਪਾਂ ਦੀ ਲੜੀ ਨਿਰੰਕਾਰੀ ਮਿਸ਼ਨ ਦ੍ਵਾਰਾ ਹਰ ਵਰ੍ਹੇ 24 ਅਪ੍ਰੈਲ ਤੋਂ ਪੂਰੇ ਵਿਸ਼ਵ ਭਰ ਵਿਚ ਕੀਤੀ ਜਾਂਦੀ ਹੈ। ਅਤੇ ਇਹ ਸੇਵਾ ਸਾਰਾ ਸਾਲ ਚਲਦਾ ਰਹਿੰਦਾ ਹੈ। ਇਹ ਖੂਨਦਾਨ ਕੈੰਪ ਨਿਰੰਕਾਰੀ ਬਾਬਾ ਗੁਰੁਬਚਨ ਸਿੰਘ ਜੀ ਮਹਾਰਾਜ ਦੇ ਬਲੀਦਾਨ ਦਿਵਸ ਦੇ ਤਹਿਤ ਚਲਾਏ ਜਾਂਦੇ ਹਨ।
ਇਸ ਕੈੰਪ ਵਿਚ ਸੰਤ ਨਿਰੰਕਾਰੀ ਸੇਵਾਦਲ ਦੇ ਖੇਤਰੀ ਸੰਚਾਲਕ ਆਤਮ ਪ੍ਰਕਾਸ਼, ਚੰਡੀਗੜ੍ਹ ਦੀ ਵਾਰਡ ਨੰਬਰ 24 ਦੀ ਕੌਂਸਲਰ ਰਾਜਿੰਦਰ ਕੌਰ ਰੱਤੂ ਤੋਂ ਇਲਾਵਾ ਇਲਾਕੇ ਦੇ ਪਤਵੰਤੇ ਸੱਜਣਾਂ ਵੀ ਪਹੁੰਚੇ।

—————————— —

Share