ਗ਼ਜ਼ਲ….. ਅੱਖੀਆਂ ‘ਚੋਂ ਨੀਰ ਵਗ ਆਇਆ, ਕਈ ਵਾਰ।

ਅੱਖੀਆਂ ‘ਚੋਂ ਨੀਰ ਵਗ ਆਇਆ, ਕਈ ਵਾਰ।
ਜਦ ਕਿਸੇ ਦੀ ਯਾਦ ਨੇ ਸਤਾਇਆ, ਕਈ ਵਾਰ।
ਘਰ ਸਾਡੇ ਰਾਤ ਕਦੇ ਆਈ,ਨਹੀਂ ਚਾਨਣੀ,
ਵਿਹੜੇ’ਚ ਚੰਨ ਭਾਵੇਂ ਆਇਆਂ ਕਈ ਵਾਰ।
ਕੀ ਹੋਇਆ ਫ਼ਰਮਾ ਨਾ ਸਕੇ,ਕਦੇ ਜੇ ਸਲਾਮ,
ਪਰਦੇ ‘ਚ ਤਾਂ ਉਹ ਮੁਸਕਰਾਇਆ, ਕਈ ਵਾਰ।
ਸ਼ਮਾਂ ਦਾ ਮੂੰਹ ਚੁੰਮਣ ਲਈ ਸ਼ਰੇ ਆਮ,
ਪਰਵਾਨਿਆਂ ਖ਼ੁਦ ਨੂੰ,ਜਲਾਇਆ ਕਈ ਵਾਰ।
ਕਿਸਤਰਾਂ ਦਾ ਜ਼ਖ਼ਮ ਜੋ ਭਰਦਾ, ਨਹੀਂ ‘ਸੈਣੀ’,
ਚਾਹੇ ਮਲ੍ਹਮ ਹੈ ਲਗਾਇਆ ਕਈ ਵਾਰ।

Share