ਗ਼ਜ਼ਲ… ਇਲਜ਼ਾਮ ਸਮੇਂ ਦੇ, ਸਹਿ ਰਹੇ ਦੋਸਤ।
ਇਲਜ਼ਾਮ ਸਮੇਂ ਦੇ, ਸਹਿ ਰਹੇ ਦੋਸਤ।
ਬਿਨਾ ਦੋਸਤੀ,ਰਹਿ ਗਏ ਦੋਸਤ।
ਦੋਸਤੀ ਦੇ ਸਭ, ਫ਼ਰਜ ਭੁਲਾ ਕੇ,
ਤਾਹਨੇ ਮਹਿਣੇ,ਸਹਿ ਰਹੇ ਦੋਸਤ।
ਦੋ ਜਿਸਮ ਪਰ,ਜਾਨ ਇਕ ਹਾਂ,
ਝੂਠੀ ਮੂਠੀ ਕਹਿ ਗਏ ਦੋਸਤ।
ਆਪਣੇ ਆਪਣੇ,ਮਤਲਬ ਪਿੱਛੇ,
ਆਪਸ ਵਿਚ ਹੀ ਖਹਿ ਰਹੇ ਦੋਸਤ।
ਦੋਸਤ ਖਾਤਰ ਕਦੇ ਖੂਨ ਸੀ ਦਿੰਦੇ,
ਖੂਨ ਪਿਆਸੇ ਰਹਿ ਗਏ ਦੋਸਤ।
ਖੁਦਗਰਜ਼ੀਆਂ ਦੇ ਦੌਰ ਦੇ ਅੰਦਰ,
ਦੋਸਤਾਂ ਤੋਂ ਹੀ ਦੁੱਖ ਸਹਿ ਰਹੇ ਦੋਸਤ।
ਪੈਸੇ ਦੇ ਇਸ ਯੁਗ’ਚ ‘ਸੈਣੀ’
ਬਸ ਪੈਸੇ ਦੇ ਹੀ ਰਹਿ ਗਏ ਦੋਸਤ।
Share