ਗ਼ਜ਼ਲ… ਭੁੱਲਣ ਲਈ ਸ਼ਿਕਵੇ,ਤੇਰੇ ਸ਼ਹਿਰ ਵਿਚ।

ਭੁੱਲਣ ਲਈ ਸ਼ਿਕਵੇ,ਤੇਰੇ ਸ਼ਹਿਰ ਵਿਚ।
ਹਾਂ ਬਹੁਤ ਰੁਲੇ ਤੇਰੇ, ਸ਼ਹਿਰ ਵਿਚ
ਕੌਣ ਕਿਸਤਰਾਂ ਮਰਿਆ ਸੀ,ਕੱਲ ਇਥੇ,
ਗੁਆਂਢੀ ਨੇ ਬੇਖਬਰ, ਤੇਰੇ ਸ਼ਹਿਰ ਵਿਚ।
ਹਾਸੇ ਖੇੜੇ ਬੀਤੇ ਸਮੇਂ ਦੀ, ਯਾਦ ਨੇਂ,
ਹੰਝੂ ਹੀ ਹੰਝੂ ਮਿਲੇ,ਤੇਰੇ ਸ਼ਹਿਰ ਵਿਚ।
ਜਪ ਰਹੇ ਅਜੇ ਵੀ, ਇਸ਼ਕ ਦੀ ਮਾਲਾ,
ਕਈ ਨੇ ਸਿਰ ਫਿਰੇ,ਤੇਰੇ ਸ਼ਹਿਰ ਵਿਚ।
ਕਿਸ ਨੂੰ ਪੁੱਛੀਏ,ਕੀ ਚੀਜ਼ ਹੈ ਵਫ਼ਾ,
ਜਦ ਬੇਵਫ਼ਾ ਨੇ ਸਾਰੇ, ਤੇਰੇ ਸ਼ਹਿਰ ਵਿਚ।
ਗ਼ਰਦ ਨਾਲ ਹੋਇਆ ਹੈ,ਅਸਮਾਂਨ ਵੀ ਲਾਲ,
ਹੋਏ ਇਸ਼ਕ ਦੇ ਖੂਨ ਬੜੇ,ਤੇਰੇ ਸ਼ਹਿਰ ਵਿਚ।
ਵਿਕਦੀਆਂ ਨੇ ਨਿੱਤ,ਲਾਸ਼ਾਂ ਏਥੇ ‘ਸੈਣੀ’,
ਖਰੀਦ ਦਾਰ ਨੇ ਬਹੁਤ, ਤੇਰੇ ਸ਼ਹਿਰ ਵਿਚ।

Share