ਗ਼ਜ਼ਲ…… ਸਾਨੂੰ ਭੁਲਾਉਣ ਵਾਲਿਆ,ਤੈਨੂੰ ਸਲਾਮ ਹੈ।
ਸਾਨੂੰ ਭੁਲਾਉਣ ਵਾਲਿਆ,ਤੈਨੂੰ ਸਲਾਮ ਹੈ।
ਸਾਰਾ ਮੈਖਾਨਾ ਸਾਕੀਆ ਤੇਰੇ ਹੀ ਨਾਮ ਹੈ।
ਦੇ ਗਿਉਂ ਜੋ ਦਰਦ ਤੂੰ,ਸਾਂਭਾਂਗਾ ਉਮਰ ਭਰ,
ਵਿਛੜੇ ਸਾਂ ਜਿਸ ਮੋੜ ਤੇ,ਉਹ ਸਹੀ ਸਲਾਮ ਹੈ।
ਯਾਦਾਂ ‘ਚ ਰਹਿਣ ਵਾਲਿਆ,ਭੁੱਲਾਂ ਮੈਂ ਕਿਸਤਰਾਂ,
ਅੱਖੀਆਂ ‘ਚ ਐਸਾ ਵੱਸ ਗਿਉਂ,ਨੀਂਦਰ ਹਰਾਮ ਹੈ।
ਜਦ ਤਾ ਤੂੰ ਰੁੱਸ ਗਿਉਂ,ਰੁੱਸ ਗਈ ਬਹਾਰ ਵੀ,
ਸਿਤਾਰ ਗੁੰਗੀ ਹੋ ਗਈ,ਖਾਲੀ ਇਹ ਜਾਮ ਹੈ।
ਘੁਟ ਹੋਰ ਪਿਲਾਉਣ ਲਈ,ਜਰਾ ਕੁ ਠਹਿਰ ਜਾਹ,
ਮਹਿਫ਼ਲ ਤੇਰੀ ‘ਚ ਆਖਰੀ ‘ਸੈਣੀ’ ਦੀ ਸ਼ਾਮ ਹੈ।
Share