ਗ਼ਜ਼ਲ….

ਗ਼ਜ਼ਲ….
ਜਨਮ ਜਨਮਾਂ ਦਾ ਸਾਥ ਨਿਭਾਏ ਦਾਰੂ।ਨਸ਼ਤਰ ਕਦੇ ਮਲ੍ਹਮ ਲਗਾਏ ਦਾਰੂ।
ਦਾਰੂ ਹੈ ਦਵਾ ਦਰਦੇ ਦਿਲ ਦੀ,ਹਰ ਸੁਭ੍ਹਾ ਸ਼ਾਮ ਨਸ਼ਿਆਏ ਦਾਰੂ।
ਜ਼ਖ਼ਮ ਯਾਦਾਂ ਦੇ ਉਭਰਦੇ ਸੀਨੇ,ਅੱਗ ਤਨਹਾਈ ਦੀ ਬੁਝਾਏ ਦਾਰੂ।
ਬੇਵਫ਼ਾ ਹੋਏ ਦਿਲਬਰ ਜਿਹੜੇ,ਵਿਚ ਖਾਬਾਂ ਦੇ ਮਿਲਾਏ ਦਾਰੂ।
ਸ਼ੌਕ ਨਹੀਂ ਜੋ ਨਿੱਤ ਹੀ ਪੀਂਦੇ ਹਾਂ, ਗ਼ਮ ਕਿਸੇ ਦਾ ਪਿਲਾਏ ਦਾਰੂ।
ਯਾਰਾਂ ਬਾਝ ਬਹਾਰਾਂ ਸੁਨੀਆਂ,ਸਾਵਣ ਰੁੱਤੇ ਰੋਆਏ ਦਾਰੂ।
ਟੁੱਟ ਜਾਣ ਨਾ ਵਾਂਗਰ ਕੱਚ ਦੇ,ਰਿਸ਼ਤੇ ਜਨਮਾਂ ਦੇ ਬਣਾਏ ਦਾਰੂ।
ਉਜੜੀ ਦੁਨੀਆਂ ‘ਚ ਬਿਨ ਸਾਕੀ,ਕੌਣ ਮਹਿਫ਼ਲ ‘ਚ ਪਿਲਾਏ ਦਾਰੂ।
ਇਕ ਆਸ ਤੇ ਜ਼ਿੰਦਾ ਹੈ ‘ਸੈਣੀ’,ਪ੍ਰੇਸ਼ਾਨੀਆਂ ਕਦੋਂ ਮੁਕਾਏ ਦਾਰੂ।

Share