ਲੋਕ ਮੈਨੂੰ ਭੈਣ ਹੀ ਨਹੀਂ ਦੇਵੀ ਵੀ ਮੰਨਦੇ ਹਨ-ਮਾਇਆਵਤੀ।

ਲਖਨਊ-੨੧ ਜੁਲਾਈ,ਬਾਸਪਾ ਦੀ ਪੱ੍ਰਮੁਖ ਨੇਤਾ ਮਾਇਆਵਤੀ ਨੇ ਉਸ ਉਪਰ ਇਤਰਾਜ਼ਯੋਗ ਟਿੱਪਣੀ ਅਤੇ ਭੱਦੀ ਸ਼ਬਦਾਵਲੀ ਵਰਤਣ ਵਾਲੇ ਉਤਰ ਪ੍ਰਦੇਸ਼ ਦੇ ਭਾਜਪਾ ਨੇਤਾ ਦਇਆ ਸ਼ੰਕਰ ਨੂੰ ਇਕ ਵਾਰ ਫਿਰ ਕਰੜੇ ਹੱਥੀਂ ਲੈਦੇ ਹੋਏ ਕਿਹਾ ਹੈ ਕਿ ਲੋਕ ਉਸਨੂੰ ਭੈਣ ਹੀ ਨਹੀਂ ਦੇਵੀ ਵੀ ਮੰਨਦੇ ਹਨ।ਉਸਨੇ ਇਹ ਵੀ ਕਿਹਾ ਕਿ ਉਸਨੇ ਕਿਸੇ ਨੂੰ ਸੜਕਾਂ ਤੇ ਪ੍ਰਦਰਸ਼ਨ ਕਰਨ ਲਈ ਲਈ ਨਹੀਂ ਉਕਸਾਇਆ ਪਰ ਲੋਕਾਂ ਦਾ ਉਸ ਪ੍ਰਤੀ ਇਹ ਸਤਿੱਕਾਰ ਤੇ ਸਨਮਾਨ ਹੈ ਜਿਸ ਕਾਰਨ ਲੋਕ ਲਖਨਊ ਤੇ ਦੇਸ ਦੇ ਵੱਖ ਵੱਖ ਸ਼ਹਿਰਾਂ ਵਿਚ ਪ੍ਰਦਰਸ਼ਨ ਕਰ ਰਹੇ ਹਨ।

Share