ਆਖਰ ਅਸਲੀਅਤ ਕੀ ਹੈ।

ਪੰਜਾਬ ਦੇ ਲੋਕ, ਅੱਜ ਜੋ ਅਸਲੀਅਤ ਸਾਹਮਣੇ ਹੈ, ਬਾਰੇ ਸ.ਪ੍ਰਕਾਸ਼ ਸਿੰਘ ਬਾਦਲ ਦੇ ਨਕੋਦਰ ਹਲਕੇ ਵਿਖੇ ਸੰਗਤ ਦਰਸ਼ਨ ਸਮੇਂ ਦਿਤੇ ਗਏ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਬਿਆਨ ਤੌ ਹੈਰਾਨ ਹਨ ਕਿ ਜੇ ਪੰਜਾਬ ਹੀ ਇਕ ਅਜਿਹਾ ਸੂਬਾ ਹੈ ਜਿਥੇ ਲੋਕਾਂ ਦੇ ਦਰ ਤੇ ਜਾ ਕੇ ਸਮੱਸਿਆਵਾਂ ਦਾ ਹੱਲ ਕੀਤਾ ਜਾਂਦਾ ਹੈ ਤਾਂ ਫਿਰ ਇਹ ਧਰਨੇ ਪ੍ਰਦਰਸ਼ਨ ਕਿਸ ਵਾਸਤੇ ਹਨ।ਕੀ ਇਹ ਸੱਚ ਨਹੀਂ ਕਿ ਜਿਸ ਦਿਨ ਬਾਦਲ ਇਹ ਬਿਆਨ ਦੇ ਰਹੇ ਸਨ ਉਸ ਦਿਨ ਐਸ.ਏ.ਐਸ.ਨਗਰ.ਵਿਖੇ ਮੁੱਖ ਮੰਤਰੀ ਨੂੰ ਠੇਕੇਦਾਰੀ ਸਿਸਟਮ ਦੇ ਵਿਰੁੱਧ ਮੰਗ ਪਤੱਰ ਦੇਣ ਜਾ ਰਹੇ ਪਨਸਪ ਦੇ ਠੇਕਾ ਅਧਾਰਿਤ ਕਰਮਚਾਰੀਆਂ ਨੂੰ ਪੁਲਿਸ ਨੇ ਭਜਾ-ਭਜਾ ਕੇ ਕੁਟਾਪਾ ਚਾੜ੍ਹਿਆ ਤੇ ਪਲਾਸਟਿਕ ਦੀਆਂ ਗੋਲੀਆਂ,ਅੱਥਰੂ ਗੈਸ,ਪਾਣੀ ਦੀਆਂ ਬੁਛਾੜਾਂ ਮਾਰ ਮਾਰ ਕੇ ੫੦ ਤੌ ਵਧ ਮੁਲਾਜ਼ਮਾਂ ਨੂ ਜ਼ਖ਼ਮੀਂ ਕਰ ਦਿਤਾ।ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀਆਂ ਦੀ ਸੂਬਾ ਪੱਧਰੀ ਚੰਡੀਗੜ੍ਹ ਵਿਖੇ ਵਿਸ਼ਾਲ ਰੈਲੀ,ਸਿੱਖਿਆ ਪ੍ਰੋਵਾਈਡਰਾਂ ਵਲੌ ਨੋਟੀਫਿਕੇਸ਼ਨ ਦੀ ਮੰਗ ਨੂੰ ਲੈ ਕੇ ਮੁਹਾਲੀ ਵਿਖੇ ਵਰਦੇ ਮੀਂਹ ‘ਚ ਸੂਬਾ ਪੱਧਰੀ ਰੈਲੀ,ਪੰਜਾਬ ਦੇ ਕਾਨੂਗੋ ਤੇ ਪਟਵਾਰੀਆਂ ਦੇ ਡੀ ਸੀ ਦਫਤਰਾਂ ਮੂਹਰੇ ਧਰਨੇ,ਖੁਰਾਕ ਤੇ ਸਪਲਾਈਜ਼ ਵਿਭਾਗ ਦੇ ਕਰਮਚਾਰੀਆਂ ਦੇ ਧਰਨੇ ਆਦਿ , ਕਿਸ ਲਈ ਹਨ। ਸਮੱਸਿਆਵਾਂ ਦੇ ਕਿੰਨੇ ਕੁ ਹਲ ਹੋਏ ਹਨ ਸੂਬਾ ਨਿਵਾਸੀ ਅਸਲੀਅਤ ਸਮਝਦੇ ਹਨ ਤੇ ਬੇਵਸ ਹਨ। ਸਰਕਾਰ ਨੂੰਹੁਣ ਕੰਧਾਂ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ।