ਗ਼ਜ਼ਲ….. ਹਿੰਮਤ ਨਾਲ ਤਰੱਕੀ ਕਰਕੇ,ਜੋ ਨਾਮ ਬਹੁਤ ਸੀ ਖੱਟ ਗਿਆ।

ਗ਼ਜ਼ਲ…..
ਹਿੰਮਤ ਨਾਲ ਤਰੱਕੀ ਕਰਕੇ,ਜੋ ਨਾਮ ਬਹੁਤ ਸੀ ਖੱਟ ਗਿਆ।
ਦੀਨ ਦੁਖੀ ਦੀ ਕਰਨ ਸਹਾਇਤਾ,ਉਹ ਪਤਾ ਲਗ ਦਿਆਂ ਝੱਟ ਗਿਆ।
ਕਿਰਤ ਕਮਾਈ ਦਾ ਵੱਡਾ ਹਿੱਸਾ,ਜਿਸ ਬਿਰਧ ਆਸ਼ਰਮ ਲਾਇਆ ਸੀ,
ਜਿੰਦਗਾਨੀ ਦੇ ਉਹ ਦਿਨ ਆਖਰੀ,ਹੈ ਉਸੇ ਆਸ਼ਰਮ ਕੱਟ ਰਿਹਾ।
ਚਾਈਂ ਚਾਈਂ ਜਿਸ ਆਂਗਨ ਆਪਣੇ,ਫ਼ਲ ਕਲੀਆਂ ਰੁੱਖ ਲਾਏ ਸੀ,
ਉਸੇ ਆਂਗਨ ਦੀ ਹਵਾ ਦਾ ਬੁੱਲ੍ਹਾ,ਸਭ ਖੁਸ਼ੀਆਂ ਦੇ ਰੁੱਖ ਪੱਟ ਗਿਆ।
ਗ਼ੈਰਾਂ ਦੇ ਪੱਥਰਾਂ ਦੀ ਜਿਸਨੇ,ਨਹੀਂ ਚੀਸ ਵੀ ਕਦੇ ਮਨਾਈ ਸੀ,
ਚੀਸ ਮਨਾਈ ਜਦ ਫ਼ੁਲ ਹੀ ਆਪਣਾ,ਮਾਰ ਕੇ ਧੁੱਪੇ ਸੱਟ ਗਿਆ।
ਆਪਣਿਆਂ ਦੇ ਫ਼ੱਲ ਵੀ ‘ਸੈਣੀ’,ਗੋਲੀਆਂ ਵਾਂਗਰ ਉਦੌਂ ਲਗੇ,
ਹਨ੍ਹੇਰਾ ਹੁੰਦਿਆਂ ਹੀ ਪ੍ਰਛਾਵਾਂ ਜਿਸਦਾ,ਪਲ ‘ਚ ਪਾਸਾ ਵੱਟ ਗਿਆ।