ਪੰਚਕੂਲਾ ਵਿਚ ਲਾਅ ਕਾਲਜ ਮੈਡੀਕਲ ਕਾਲਜ,ਨੇਚਪੇਥੀ ਪਾਰਕ,ਹਰਿਆਣਾ ਰੋਡਵੇਜ ਦਾ ਸਬ-ਡਿਪੂ ਛੇਤੀ ਖੋਲੇ ਜਾਣਗੇ- ਗੁਪਤਾ
ਪੰਚਕੂਲ਼ਾ-੧ਅਪ੍ਰੈਲ, ਪੰਚਕੂਲਾ ਵਿਚ ਲਾਅ ਕਾਲਜ ਮੈਡੀਕਲ ਕਾਲਜ,ਨੇਚਪੇਥੀ ਪਾਰਕ,ਹਰਿਆਣਾ ਰੋਡਵੇਜ ਦਾ ਸਬ-ਡਿਪੂ ਛੇਤੀ ਖੋਲੇ ਜਾਣਗੇ.ਇਹ ਜਾਣਕਾਰੀ ਏਥੌ ਦੇ ਵਿਧਾਇਕ ਗਿਆਨ ਚੰਦ ਗੁਪਤਾਨੇ ਅੱਜ ਏਥੇ ਪ੍ਰੈਸ ਨੰ ਸੰਬੋਧਿਤ ਕਰਦਿਆਂ ਦਿਤੀ.ਇਸ ਦੇ ਨਾਲ ਹੀ ਬਰਵਾਲਾ ਨੂੰ ਅਦਰਸ਼ ਪਿੰਡ ਦੇ ਤੌਰ ਤੇ ਵਿਕਸਤ ਕੀਤਾ ਜਾਵੇਗਾ ਅਤੇ ਇਲਾਕੇ ਦੇ ਪਿੰਡਾਂ ਦੇ ਪਾਣੀ ਦੇ ਨਿਕਾਸ ਲਈ ਪ੍ਰਬੰਧ ਲਈ ਫੰਡ ਮੁਹਾਈਆ ਕੀਤੇ ਗਏ ਹਨ.ਪਿੰਡ ਖੇਤਪਰਾਲੀ ਦਾ ਸਕੂਲ ਅਪਗ੍ਰੇਡ ਕੀਤਾ ਜਾਵੇਗਾ.ਉਨ੍ਹਾਂ ਨੇ ਬਜਟ ਸੈਸ਼ਨ ਨੂੰ ਲਮੇਂ ਸਮਂੇ ਦਾ ਅਤੇ ਸਭ ਤੌ ਵਧੀਆ ਦਸਿਆ ਅਤੇ ਕਿਹਾ ਕਿ ਇਸ ਬਜਟ ਵਿਚ ਟੈਕਸਾਂ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ.