ਜ਼ਮੀਨੀਂ ਝਗੜੇ ‘ਚ ਇਕ ਦੀ ਮੌਤ ੨ ਜ਼ਖ਼ਮੀਂ।

ਜ਼ਮੀਨੀਂ ਝਗੜੇ ‘ਚ ਇਕ ਦੀਮੌਤ ੨ ਜ਼ਖ਼ਮੀਂ।
ਫਿਰੋਜ ਪੁਰ -੨੪-ਮਾਰਚ,ਫਿਰੋਜ ਪੁਰ ਜ਼ਿਲੇ ਦੇ ਕਸਬੇ ਮਮਦੋਟ ਵਿਚ ਜ਼ਮੀਨ ਦੇ ਪੁਰਾਣੇ ਝਗੜੇ ਕਾਰਨ ਦੋ ਪਾਰਟੀਆਂ ਵਿਚ ਹੋਏ ਤਕਰਾਰ ਵਿਚ ਰਾਮ ਸਰੂਪ ਦੇ ਪੁੱਤਰ ਦਰਸ਼ਨ ਦੀ ਗੋਲੀ ਵਜਣ ਕਾਰਨ ਮੌਤ ਹੋ ਗਈ ਅਤੇ ਉਸ ਦੇ ਦੋ ਸਾਥੀ ਜ਼ਖ਼ਮੀ ਹੋ ਗਏ।ਪ੍ਰਾਪਤ ਜਾਣਕਾਰੀ ਅਨੁਸਾਰ ਨਾਰੰਗ ਪਰਿਵਾਰ ਦਾ ਆਪਣੇ ਰਿਸ਼ਤੇਦਾਰ ਰਾਮ ਸਰੂਪ ਨਾਲ ਕਾਫੀ ਚਿਰ ਤੌ ਜ਼ਮੀਨੀ ਝਗੜਾ ਚਲ ਰਿਹਾ ਸੀ।ਪੁਲਿਸ ਮਾਮਲੇ ਦੀ ਜ਼ਾਂਚ ਕਰ ਰਹੀ ਹੈ।