ਜਾਟ ਰਾਖਵਾਂਕਰਨ ਅੰਦੋਲਨ ਨੇ ਧਾਰਿਆ ਹਿੰਸਕ ਰੂਪ ੩ਦੀਮੌਤ,੨੧ ਜ਼ਖ਼ਮੀਂ।
ਜਾਟ ਰਾਖਵਾਂਕਰਨ ਅੰਦੋਲਨ ਨੇ ਧਾਰਿਆ ਹਿੰਸਕ ਰੂਪ ੩ਦੀਮੌਤ,੨੧ ਜ਼ਖ਼ਮੀਂ।
ਰੋਹਤਕ-੧੯ ਫਰਵਰੀ,ਜਾਟ ਰਾਖ਼ਵਾਂਕਰਨ ਅੰਦੋਲਨ ਦੇ ਹਿੰਸਕ ਰੂਪ ਧਾਰ ਲੈਣ ਤੇ ੩ ਵਿਅਕਤੀਆਂ ਦੀ ਮੌਤ ਹੋ ਗਈ ਤੇ ੨੧ ਜ਼ਖ਼ਮੀਂ ਹੋ ਗਏ।ਸਥਿੱਤੀ ਦੇ ਗੰਭੀਰ ਰੂਪ ਧਾਰ ਲੈਣ ਕਾਰਨ ਸਰਕਾਰ ਸੂਬੇ ਦੇ ੮ ਜ਼ਿਲ਼ਿਆਂ ਵਿਚ ਫੌਜ ਬੁਲਾ ਲਈ ਗਈ ਹੈ ਅਤੇ ਭਿਵਾਨੀ ਰੋਹਤਕ ਵਿਚ ਕਰਫੀਊ ਵੀ ਲਗਾ ਦਿਤਾ ਗਿਆ ਹੈ।ਦੰਗਾ ਫਸਾਦ ਕਰਨ ਵਾਲਿਆਂ ਨੂੰ
ਵੇਖਦੇ ਹੀ ਗੋਲੀ ਮਾਰ ਦੇਣ ਦੇ ਹੁਕਮ ਜਾਰੀ ਕਰ ਦਿਟੇ ਗਏ ਹਨ।ਪ੍ਰਦਰਸ਼ਨਕਾਰੀਆਂ ਨੇ ਰੋਹਤਕ ਵਿਚ ਵਿੱਤ ਮੰਤਰੀ ਦੀ ਕੋਠੀ ਨੂੰ ਅੱਗ ਲਾ ਦਿਤੀ।ਕੁਰਕਸ਼ੇਤਰ ਦੇ ਲੋਕ ਸਭਾ ਮੈਂਬਰ ਰਾਜ ਕੁਮਾਰ ਸੈਣੀ ਦੀ ਕੋਠੀ ਨੂੰ ਵੀ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਪੁਲਿਸ ਦਫਤਰ ਤੇ ਕਈ ਥਾਂਈਂ ਵਾਹਨਾਂ ਨੂੰ ਵੀ ਅੱਗ ਲਾ ਦਿਤੀ ਗਈ।ਥਾਂ ਥਾਂ ਤੇ ਲਗੇ ਜਾਂਮ ਕਾਰਨ ਕਈ ਦਰਜਨਾਂ ਰੇਲਾਂ ਬੰਦ ਕਰਨੀਆਂ ਪਈਆਂ ਹਨ।