ਗ਼ਜ਼ਲ… ਕਿਸ ਤਰਾਂ੍ਹ ਦੀ ਵਗ ਰਹੀ ਹੈ,ਹੁਣ ਹਵਾ ਐ ਦੋਸਤੋ।

ਗ਼ਜ਼ਲ…
ਕਿਸ ਤਰਾਂ੍ਹ ਦੀ ਵਗ ਰਹੀ ਹੈ,ਹੁਣ ਹਵਾ ਐ ਦੋਸਤੋ।
ਹਰ ਸ਼ਖਸ ਖ਼ੁਦ ਤੌ ਹੀ ਹੈ, ਹੁਣ ਖਫ਼ਾ ਐ ਦੋਸਤੋ।
ਨਾ ਹੁਸਨ ਵਿਚ ਨੇ ਸ਼ੋਖੀਆਂ,ਨਾ ਇਸ਼ਕ ਅੰਦਰ ਮਹਿਕ ਹੈ,
ਰੋਜ਼ ਨਵਾਂ ਖੁਲ੍ਹਦਾ ਇਸ਼ਕ ਦਾ ਹੈ,ਹੁਣ ਸਫ਼ਾ ਐ ਦੋਸਤੋ।
ਵਾਂਗ ਵਸਤੂਆਂ ਜਿਸਮ ਦੀ, ਟੀ.ਵੀ. ਤੇ ਨੁਮਾਇਸ਼ ਹੈ,
ਲੱਭਦੇ ਇਸ਼ਕ ‘ਚੋਂ ਵੀ ਪਏ,ਹੁਣ ਨਫ਼ਾ ਐ ਦੋਸਤੋ।
ਪੂਜਿਆ ਸੀ ਜਿਸ ਨੂੰ ਸਮਝਕੇ,ਵਫ਼ਾ ਦੀ ਇਕ ਮੂਰਤੀ,
ਪਰਖਣ ਤੇ ਉਹ ਨਿਕਲੀ ਏ,ਹੁਣ ਬੇਵਫ਼ਾ ਐ ਦੋਸਤੋ।
ਕਿਸ ਤਰਾਂ ਦੇ ਲੋਕ ‘ਸੈਣੀ’ ਕਿਸਤਰਾਂ ਦਾ ਸ਼ਹਿਰ ਹੈ,
ਲੱਭਦਾ ਨਹੀਂ ਲੱਭਿਆਂ ਵੀ,ਹੁਣ ਲੱਫਜੇ ਵਫ਼ਾ ਐ ਦੋਸਤੋ।