ਪਠਾਨਕੋਟ ਵਿਚ ਫਿਰ ਹੋਈ ਫਾਇਰਿੰਗ, ਚਲੀਆਂ ਗੋਲੀਆਂ।

ਪਠਾਨਕੋਟ ਵਿਚ ਫਿਰ ਹੋਈ ਫਾਇਰਿੰਗ, ਚਲੀਆਂ ਗੋਲੀਆਂ।
ਪਠਾਨਕੋਟ-੩ ਜਨਵਰੀ,ਪਠਾਨਕੋਟ ਹਵਾਈ ਸੈਨਾ ਅੱਡੇ ਤੇ ਹੋਏ ਅੱਤਵਾਦੀ ਹਮਲੇ ਦੁਰਾਂਨ ਪੰਜ ਅੱਤਵਾਦੀਆਂ ਦੇ ਮਾਰੇ ਜਾਣ ਅਤੇ ਤਿੰਨ ਸੈਨਿਕਾਂ ਦੇ ਸ਼ਹੀਦ ਹੋ ਜਾਣ ਉਪਰੰਤ ਕੁਝ ਸਮੇਂ ਦੀ ਚੁੱਪ ਬਾਅਦ ਫਿਰ ਗੋਲੀਆਂ ਚਲਣ ਦੀਆਂ ਅਵਾਜਾਂ ਆਈਆਂ ਹਨ, ਜਿਸ ਨਾਲ ਸੁੱਰਖਿਆ ਏੰਜੰਸੀਆਂ ਫਿਰ ਚੌਕਸ ਹੋ ਗਈਆਂ ਹਨ ਹੋ ਸਕਦਾ ਹੈ ਕਿ ਅੱਜੇ ਵੀ ਕਿਧਰੇ ਅੱਤਵਾਦੀ ਲੁੱਕੇ ਹੋਣ।ਅੱਜ ਤਕਰੀਬਨ ੧੨ ਕੁ ਵਜੇ ਬੰਬ ਨੂੰ ਨਕਾਰਾ ਕਰਦੇ ਸਮੇ ਇਸ ਦੇ ਫਟ ਜਾਣ ਕਾਰਨ ਇਕ ਸੁੱਰਖਿਆ ਅਧਿਕਾਰੀ ਸ਼ਹੀਦ ਹੋ ਗਿਆ ਤੇ ਕਈ ਸੈਨਿਕ ਵੀ ਜ਼ਖ਼ਮੀਂ ਹੋ ਗਏ ।ਅੱਤਵਾਦੀਆਂ ਦੀ ਤੈਲਾਸ਼ ਅੱਜੇ ਜਾਰੀ ਹੈ।