ਗ਼ਜ਼ਲ—-
ਗ਼ਜ਼ਲ—-
ਹੋਇਆ ਦਿਲ ਹੈ ਬਹੁਤ ਲਾਚਾਰ,
ਪੜ੍ਹਿਆ ਅੱਜ ਦਾ ਜਦ ਅਖਬਾਰ।
ਲਿਖਿਆ ਹੋਇਆ ਹਰ ਪੰਨੇ ਤੇ,
ਸਾਰਾ ਸ਼ਹਿਰ ਹੀ ਹੈ ਬਿਮਾਰ।
ਲੁੱਟ ਲਿਆ ਘਰ ਬਾਰ ਹੈ ਮੇਰਾ,
ਜ਼ਖ਼ਮ ਖਾ ਤਕਿਆ ਜਦ ਪਿਛੇ,
ਯਾਰ ਦੇ ਹੱਥ ‘ਚ ਸੀ ਤਲਵਾਰ।
ਬਾਗੀਂ ਲੱਭੀਏ ਫੁਲ ਕਲੀਆਂ ਨੂੰ,
ਨਜ਼ਰ ਨਾ ਆਵੇ ਕਿਤੇ ਬਹਾਰ।
ਨਾਂ ਦੇ ਜ਼ਖ਼ਮ ਹੋਰ ਇਨਸਾਨਾਂ,
ਰਿਹਾ ਇਨਸਾਨ ਹੀ ਕਰ ਪੁਕਾਰ।
ਕੁੱਤੀ ਚੋਰਾਂ ਨਾਲ ਹੈ ਰਲ ਗਈ,
ਬਾ-ਮੁਲਾਹਜ਼ਾ ਹੋ ਹੁਸ਼ਿਆਰ।