ਗ਼ਜ਼ਲ—–
ਗ਼ਜ਼ਲ—–
ਸ਼ਹਿਰ ਦਾ ਹਾਕਮ ਬਹੁਤ ਨਰਮ ਹੈ।
ਰਿਸ਼ਵਤ ਦਾ ਬਜ਼ਾਰ ਗਰਮ ਹੈ।
ਹਾਲੇ ਵੀ ਖ਼ੁਸ਼ ਨਹੀਂ ਹੈਂ ਜੇਕਰ,
ਫਿਰ ਇਹ ਤੇਰਾ ਧਰਮ ਕਰਮ ਹੈ।
ਭਗਵਾਨ ਮਿਲੇਗਾ ਧਰਮ ਅਸਥਾਨੀਂ,
ਇਹ ਵੀ ਤੇਰਾ ਇਕ ਭਰਮ ਹੈ।
ਧਰਮ ਸਿਆਸਤ ਬਣ ਗਿਆ ਪੇਸ਼ਾ,
ਲਾਭਦਾਇਕ ਅੱਜ ਇਹੀ ਫਰਮ ਹੈ।
ਚੜ੍ਹਦੇ ਸੂਰਜ ਨੂੰ ਦੇਣਾ ਪਾਣੀ,
ਮੁੱਢ ਤੌਂ ਸਾਡਾ ਇਹੀ ਧਰਮ ਹੈ।
ਇੱਜ਼ਤਾਂ ਵੇਚ ਖਰੀਦਣ ਸ਼ੋਹਰਤ,
ਬੇਸ਼ਰਮਾਂ ਲਈ ਕੀ ਸ਼ਰਮ ਹੈ।
ਦੋ ਪੈਗ ਜ਼ਖ਼ਮ ਭੁਲਾਉਣ ਲਈ ‘ਸੈਣੀ’,
ਦਰਦ-ਏ-ਦਿਲ ਲਈ ਸਹੀ ਮਲ੍ਹਮ ਹੈ।