ਗ਼ਜ਼ਲ–
ਗ਼ਜ਼ਲ——
ਪੱਥਰ ਖਾਧੇ ਉਮਰਾਂ ਸਾਰੀ ਕੀਤਾ ਨਹੀਂ ਗਿਲਾ।
ਫ਼ਲਦਾਰ ਰੁੱਖ ਹੋਣ ਦਾ ਸਾਨੂੰ, ਮਿਲਿਆ ਇਹੀ ਸਿਲਾ।
ਗੈਰਾਂ ਦੇ ਤਾਂ ਬੰਜਰ ਵਿਹੜੇ,ਗੁਲਸ਼ਨ ਵਾਂਗ ਮਹਿਕਾ ਦਿਤੇ,
ਕਦੇ ਸਾਡੇ ਵਿਹੜੇ ਵੇਖੋ,ਯਾਰੋ ਫ਼ੁਲ ਵੀ ਨਹੀਂ ਖਿੜਿਆ।
ਬਾਗਬਾਂਨ ਸਾਂ ਫਿਰ ਵੀ ਸਾਡਾ, ਕਿਸੇ ਨਹੀਂ ਪੁਛਿਆ ਹਾਲ,
ਸਿੱਫਤ ਫੁੱਲ ਕਲੀਆਂ ਦੀ,ਜਿਹੜਾ ਆਇਆ ਕਰਕੇ ਚਲਾ ਗਿਆ।
ਸਾਕੀ ਸਾਰੀ ਰਾਤ ਹੀ ਗੈਰਾਂ ਤਾਂਈ ਵੰਡਦੇ ਰਹੇ ਨੇ ਜਾਂਮ,
ਮਿਲਿਆ ਜਾਂਮ ਜਦੌਂ ਵੀ ਸਾਨੂੰ, ਖਾਲੀ ਹੀ ਮਿਲਿਆ।
ਨਾ ਕਿਸੇ ਸਾਡਾ ਦਰਦ ਵੰਡਾਇਆ,ਨਾ ਹੀ ਪੁਛਿਆ ਰੋਗ,
ਜਦ ਹੰਨੇਰਾ ਹੁੰਦਿਆਂ ਸਾਇਆ ਮੇਰਾ ਮੈਨੂੰ ਛਡ ਗਿਆ
।
ਆਪਣਿਆਂ ਦੇ ਦਰ ਉਤੇ,ਜਦ ਗੈਰਾਂ ਵਾਂਗਰ ਖੜ੍ਹੇ ਰਹੇ,
ਅਰਮਾਂਨ ਅਸਾਡਾ ਬਣ ਬਣ ਹੰਝੂ,ਮਿੱਟੀ ਜਾ ਮਿਲਿਆ।
ਜਿੱਤ ਸੱਚ ਦੀ ਹੁੰਦੀ ਆਖਰ,ਸਾਰੀ ਦੁਨੀਆਂ ਕਹਿੰਦੀ ਸੀ,
‘ਸੈਣੀ’ ਨੂੰ ਤਾਂ ਸਾਰੀ ਉਮਰਾਂ,ਇਹੀਓ ਭਰਮ ਰਿਹਾ।