ਰੁਬਾਈ—–

ਰੁਬਾਈ—–
ਯਾਰਾਂ ਦੀਆਂ ਖੁਸ਼ੀਆਂ ਦੀ ਖਾਤਰ, ਅਸੀਂ ਹੰਝੂ ਝੋਲੀ ਪਾ ਚਲੇ।
ਨਿੱਤ ਫੂਕ ਫੂਕ ਅਰਮਾਂਨਾਂ ਨੂੰ, ਗੈਰਾਂ ਦੇ ਘਰ ਰੁਸ਼ਨਾ ਚਲੇ।
ਆਪਣੇ ਹੀ ਲਾਏ ਰੁੱਖ ਦੀਆਂ,ਸਾਥੌਂ ਮਾਂਣ ਵੀ ਛਾਵਾਂ ਨਾ ਹੋਈਆਂ,
ਤਕਦੀਰਾਂ ਲਿਖ ਲਿਖ ਯਾਰਾਂ ਦੀ,ਆਪਣੀ ਤਕਦੀਰ ਮਿੱਟਾ ਚਲੇ।