ਨਿਊ ਦੀਪ ਕੰਪਨੀ ਦੀ ਬੱਸ ਨੇ ਇਕ ਹੋਰ ਦੀ ਜਾਂਨ ਲਈ

ਨਿਊ ਦੀਪ ਕੰਪਨੀ ਦੀ ਬੱਸ ਨੇ ਇਕ ਹੋਰ ਦੀ ਜਾਂਨ ਲਈ।
ਮੱਖੂ-੧੬ ਦਸੰਬਰ- ਵਿਵਾਦਾਂ ਵਿਚ ਘਿਰੀ ਨਿਊ ਦੀਪ ਕੰਪਨੀ ਦੀ ਬੱਸ ਨੇ ਮੱਖੂ ਦੇ ਕੋਲ ਪੈਟਰੋਲ ਪੰਪ ਸਾਹਮਣੇ ਸੜਕ ਕਿਨਾਰੇ ਖੜ੍ਹੀ ਮਸੂਮ ਲੜਕੀ ਗੁਰਪ੍ਰੀਤ ਕੌਰ (੧੪)ਪੁੱਤਰੀ ਪਲਵਿੰਦਰ ਸਿੰਘ ਵਾਸੀ ਦਿਆਲ ਪੁਰਾ ਜਿਲਾ ਤਰਨ ਤਾਰਨ ਨੂੰ ਫੇਟ ਮਾਰ ਕੇ ਸਦਾ ਦੀ ਨੀਂਦ ਸੁਆ ਦਿਤਾ।ਲੜਕੀ ਆਪਣੇ ਮਾਤਾ ਪਿਤਾ ਨਾਲ ਨਕੋਦਰ ਜਾ ਰਹੀ ਸੀ ਅਤੇ ਉਹ ਪੰਪ ਕੋਲ ਰੁਕੇ ਹੋਏ ਸਨ ਕਿ ਤੇਜ ਰਫਤਾਰ ਬੱਸ ਜਿਹੜੀ ਕਿ ਬਠਿੰਡਾ ਤੌਂ ਅੰਮ੍ਰਿਤਸਰ ਜਾ ਰਹੀ ਸੀ ਨੇ ਉਸ ਨੂੰ ਫੇਟ ਮਾਰ ਕੇ ਮੌਕੇ ਤੇ ਹੀ ਮਾਰ ਦਿਤਾ।