ਪਾਕਿ ਬੰਬ ਧਮਾਕੇ ਵਿਚ ੨੪ ਲੋਕਾਂ ਦੀ ਮੌਤ ਹੋ ਗਈ ਅਤੇ ੭੮ ਜ਼ਖਮੀਂ
c
ਪਿਸ਼ਾਵਰ੧੪ ਦਸੰਬਰ –ਅਫਗਾਨਿਸਤਾਨ ਦੀ ਸਰਹੱਦ ਕੋਲ ਪਾਕਿ ਦੇ ਪਾਰਾਚਿਨਾਰ ਇਲਾਕੇ ਦੀ ਈਦਗਾਹ ਮਾਰਕਿਟ ਵਿਚ ਹੋਏ ਇਕ ਬੰਬ ਧਮਾਕੇ ਵਿਚ ੨੪ ਲੋਕਾਂ ਦੀ ਮੌਤ ਹੋ ਗਈ ਅਤੇ ੭੮ ਜ਼ਖਮੀਂ ਹੋ ਗਏ ਜਿੰਨਾਂ ਵਿਚ ੧੫ ਦੀ ਹਾਲਤ ਗੰਭੀਰ ਦਸੀ ਜਾਂਦੀ ਹੈ ।ਪੁਲਿਸ ਨੇ ੨ ਸ਼ਕੀ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ ਪੁਲਿਸ ਵਲੌ ਜਾਂਚ ਕੀਤੀ ਜਾ ਰਹੀ ਹੈ।