ਬਾਬਾ ਰਾਮਦੇਵ ਨੂੰ ਅਦਾਲਤ ਵਲੌ ਸੰਮਨ ਜਾਰੀ
ਬਾਬਾ ਰਾਮਦੇਵ ਨੂੰ ਅਦਾਲਤ ਵਲੌ ਸੰਮਨ ਜਾਰੀ
ਹੁਸ਼ਿਆਰਪੁਰ-੩ ਦਸੰਬਰ-ਦਲਿਤਾਂ ਖਿਲਾਫ ਟਿੱਪਣੀ ਕਰਨ ਦੇ ਦੋਸ਼ ਵਿਚ ਹੁਸ਼ਿਆਰਪੁਰ ਦੀ ਇਕ ਅਦਾਲਤ ਵਲੌ ਬਾਬਾ ਰਾਮ ਦੇਵ ਨੂੰ ੨ ਫਰਵਰੀ ੨੦੧੬ ਨੂੰ ਸੀ ਜੀ ਐਮ ਦੀ ਅਦਾਲਤ ਵਿਚ ਪੇਸ਼ ਹੌਣ ਲਈ ਸੰਮਨ ਜਾਰੀ ਕੀਤੇ ਗਏ ਹਨ।ਵਕੀਲ ਧਰਮਿੰਦਰ ਸਿੰਘ ਤੇ ਗੁਰਇਕਬਾਲ ਸਿੰਘ ਨੇ ਅਦਾਲਤ ਵਿਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਬਾਬਾ ਰਾਮਦੇਵ ਨੇ ਪਿਛਲੀਆਂ ਲੋਕ ਸਭਾ ਦੀਆਂ ਚੌਣਾਂ ਵਿਚ ਕਿਹਾ ਸੀ ਕਿ ਰਾਹੁਲ ਗਾਂਧੀ ਦਲਿਤਾਂ ਕੋਲ ਹਨੀਮੂਨ ਮੰਨਾਉਣ ਜਾਂਦੇ ਹਨ ਤੇ ਇਸ ਟਿਪਣੀ ਕਾਰਨ ਦਲਿਤਾਂ ਦੀਆਂ ਭਾਵਨਾਂਵਾਂ ਨੂੰ ਠੇਸ ਪੁੱਜੀ ਸੀ।
Share