ਸੁਲਗਦੇ ਸੁਪਨੇ ਗ਼ਦਰ ਦੇ ਦੀ ਸਫਲ ਪੇਸ਼ਕਾਰੀ,ਮੰਚ ਤੇ ਸਾਕਾਰ ਕੀਤੀ ਗ਼ਦਰ ਲਹਿਰ ਦੀ ਗਾਥਾ

ਸੁਲਗਦੇ ਸੁਪਨੇ ਗ਼ਦਰ ਦੇ ਦੀ ਸਫਲ ਪੇਸ਼ਕਾਰੀ,ਮੰਚ ਤੇ ਸਾਕਾਰ ਕੀਤੀ ਗ਼ਦਰ ਲਹਿਰ ਦੀ ਗਾਥਾ।
ਚੰਡੀਗੜ੍ਹ -੨੧-ਨਵੰਬਰ-ਗ਼ਦਰੀ ਸ਼ਹੀਦਾਂ ਦੇ ਸ਼ਤਾਬਦੀ ਸਾਲ ਨੂੰ ਸਮਰਪਿਤ ੧੨ਵੇਂ ਪੰਜ ਰੋਜ਼ਾ ਗੁਰਸ਼ਰਨ ਸਿੰਘ ਨਾਟ ਉਤਸਵ-੨੦੧੫ ਦਾ ਆਗ਼ਜ਼ ਸੁਚੇਤਕ ਰੰਗਮੰਚ ਮੋਹਾਲੀ ਵਲੌ ਸਥਾਨਕ ਕਲਾ ਭਵਨ ਵਿਖੇ ਸ਼ਬਦੀਸ਼ ਦੀ ਤਿਆਰ ਕੀਤੀ ਸਕ੍ਰਿਪਟ ਅਤੇ ਅਨੀਤਾ ਸ਼ਬਦੀਸ਼ ਦੀ ਨਿਰਦੇਸ਼ਨਾਂ ਹੇਠ ‘ਸੁਲਗਦੇ ਸੁਪਨੇ ਗ਼ਦਰ ਦੇ’ ਨਾਟਕ ਨਾਲ ਹੋਇਆ।ਸਰੋਤਿਆਂ ਨਾਲ ਖੱਚਾ ਖੱਚਾ ਭਰੇ ਇਸ ਹਾਲ ਵਿਚ ਨਾਟਕ ਦੀ ਸਫਲ ਪੇਸ਼ਕਾਰੀ ਨੇ ਖੂਬ ਵਾਹਵਾ ਖੱਟੀ।ਇਸ ਨਾਟਕ ਦੀ ਕਹਾਣੀ ਇੱਕ ਅਜਿਹੇ ਪਰੀਵਾਰ ਦੇ ਦੁਆਲੇ ਘੁੰਮਦੀ ਹੈ ਜਿਸ ਦਾ ਮੁੱਖੀ ਅੰਗਰੇਜ਼ ਸਰਕਾਰ ਦਾ ਵਫ਼ਾਦਾਰ ਹੈ ਤੇ ਉਸ ਦੇ ਬੱਚੇ ਗ਼ਦਰ ਪਾਰਟੀ ਦੇ ਸਿਪਾਹੀ ਹਨ।ਇਹ ਨਾਟਕ ਇਨਕਲਾਬੀਆਂ ਦੀਆਂ ਸਰਗਰਮੀਆਂ ਦੀ ਗਾਥਾ ਬਹੁਤ ਹੀ ਸਫ਼ਲਤਾ ਪੂਰਵਿਕ ਪੇਸ਼ ਕਰਦਾ ਹੈ ਕਲਾਕਾਰਾਂ ਦੀ ਪੇਸ਼ਕਾਰੀ,ਪਾਤਰ ਉਸਾਰੀ ਤੇ ਪਲਾਟ ਦੀ ਬਣਤਰ ਕਾਫੀ ਸ਼ਲਾਘਾ ਯੋਗ ਹੈ।

Share