ਬਾਮਾਕੋ ‘ਚ ਅਤਵਾਦੀਹਮਲਾ ੯ਲੋਕਾਂਦੀਹੱਤਿਆ, ੧੭੦ ਬੰਦੀ।

ਬਾਮਾਕੋ ‘ਚ ਅਤਵਾਦੀਹਮਲਾ ੯ਲੋਕਾਂਦੀਹੱਤਿਆ, ੧੭੦ ਬੰਦੀ।
ਬਾਮਾਕੋ-੨੦ ਨਵੰਬਰ-ਤਿੰਨ ਅੱਤਵਾਦੀਆਂ ਨੇ ਬਾਮਕੋ ਦੀ ਰਾਜਧਾਨੀਂ ਮਾਲੀਅਨ ਦੇ ਇਕ ਹੋਟਲ ਰੈਡੀਸਨ ਬਲਿਊ ਦੇ ਕਮਰਾ ਨੰ ੧੯੦ ‘ਚ ਹਮਲਾ ਕਰਕੇ ੯ ਵਿਅਕਤੀਆਂ ਦੀ ਹੱਤਿਆ ਕਰ ਦਿਤੀ ਹੈ ਤੇ ੧੭੦ ਵਿਅਕਤੀਆਂ ਨੂੰ ਬੰਦੀ ਬਣਾ ਲਿਆ ਹੈ , ਜ਼ਿਨਾਂ੍ਹ ਵਿਚ ੧੪੦ ਮਹਿਮਾਂਨ ਤੇ ਹੋਟਲ ਦੇ ੩੦ ਕਰਮਚਾਰੀ ਸ਼ਾਮਲ ਹਨ।ਬੰਦੀ ਬਣਾਏ ਗਏ ਮਹਿਮਾਂਨਾਂ ਵਿਚ ਚੀਨੀ,ਟਰਕੀ ਤੇ ਫ਼ਰਾਂਸੀਸੀ ਨਾਗਰਿਕ ਵੀ ਸ਼ਾਮਲ ਹਨ। ਸੁੱਰਖਿਆ ਕਰਮਚਾਰੀਆਂ ਨੇ ਕਾਰਵਾਈ ਕਰਦੇ ਹੋਏ ੨੦ ਵਿਅਕਤੀਆਂ ਨੂੰ ਰਿਹਾ ਕਰਵਾ ਲਿਆ ਹੈ।ਅੱਤਵਾਦੀਆਂ ਨੇ ਆਪਣੀ ਕਾਰ ਤੇ ਡਿਪਲੋਮੈਟਿਕ ਦੀ ਪਲੇਟ ਲਾਈ ਹੋਈ ਸੀ।ਉਨਾਂ੍ਹ ਨੇ ਹੋਟਲ ਗਾਰਡ ਦੇ ਰੋਕਣ ਤੇ ਫਾਇਰਿੰਗ ਸ਼ੁਰੂ ਕਰ ਦਿਤੀ ਸੀ। ਅੱਤਵਾਦੀਆਂ ਨੇ ੬ ਮਿੰਟਾਂ ਦੀ ਇਕ ਵੀਡੀਓ ਰਾਹੀਂ ਅਮਰੀਕਾ ਦੇ ਵਾਈਟ ਹਾਊਸ ਨੂੰ ਵੀ ਉਡਾਉਣ ਦੀ ਵੀ ਧਮਕੀ ਦਿਤੀ ਹੈ ਉਨਾਂ੍ਹ ਨੇ ਬਾਰਕ ਉਬਾਮਾਂ ਤੇ ਫਰਾਂਸ ਦੇ ਰਾਸ਼ਟਰਪਤੀ ਨੂੰ ਵੀ ਧਮਕੀ ਦਿਤੀ ਹੈ ਕਿ ਉਹ ਜਿਥੇ ਮਰਜੀ ਚਲੇ ਜਾਣ ਉਨਾਂ੍ਹ ਨੂੰ ਆਤਮਘਾਤੀ ਪੇਟੀਆਂ ਤੇ ਬੰਬਾਂ ਨਾਲ ਉਡਾ ਦਿਤਾ ਜਾਵੇਗਾ।

Share