ਗ਼ਜ਼ਲ……ਅਕਸਰ ਜ਼ਹਿਰ ਪਿਆਲੇ ਪੀਣੇ ਪੈਂਦੇ ਨੇ,
ਗ਼ਜ਼ਲ……ਅਕਸਰ ਜ਼ਹਿਰ ਪਿਆਲੇ ਪੀਣੇ ਪੈਂਦੇ ਨੇ,
ਬਚਿਆਂ ਸੰਗ ਸਮਝੋਤੇ ਕਰਨੇ ਪੈਂਦੇ ਨੇ।
ਪਰੀਵਾਰਕ ਗਡੀਚਲਦੀਰਖਣ ਲਈ,
ਖ਼ਾਹਸ਼ਾਂ ਦੇ ਵੀ ਪਰ ਕਤਰਨੇ ਪੈਂਦੇ ਨੇ।
ਪਿਆਰ ਮੁਹੱਬਤ ਦੀ ਖਾਤਰ ਕਈਵਾਰੀਂ,
ਕਚਿਆਂ ਤੇ ਝਨਾਂ ਵੀ ਤਰਨੇ ਪੈਂਦੇ ਨੇ।
ਛੋਟੀ ਮੋਟੀ ਮੰਜ਼ਿਲ ਵੀ ਪੁੱਜਣ ਲਈ,
ਥਾਂ ਥਾਂ ਟੋਲ ਪਲਾਜ਼ੇ ਟੈਕਸ ਭਰਨੇ ਪੈਂਦੇ ਨੇ।
ਮਾਣ ਮਰਿਆਦਾ ਇੱਜਤ ਖਾਤਰ ਕਈ ਵਾਂਰੀ,
ਰਿਸ਼ਤਿਆਂ ਦੇ ਵੀ ਬੋਝ ਉਠਾਣੇ ਪੈਦੇ ਨੇ।
ਫੋਕੀ ਸ਼ੋਹਰਿਤ ਇੱਜ਼ਤ ਖਾਤਰ ਕਈ ਵਾਰੀਂ,
ਯਾਰਾਂ ਦੇ ਵੀ ਕਰਜ਼ ਚੁਕਾਣੇ ਪੈਂਦੇ ਨੇ।
ਘਰਾਂ ਵਿਚ ਵੀ ਮੋਹ ਦੇ ਤਾਣੇ ਉਲਝ ਗਏ,
ਹੋ ਕੇ ਨੀਵੇਂ ਉਲਝੇ ਵੀ ਸੁਲਝਾਣੇ ਪੈਂਦੇ ਨੇ।
ਕਿਸੇ ਨੂੰ ਵੀ ਨੇਕ ਸਲਾਹ ਹੁੱਣ ਨਹੀਂ ਭਾਉਂਦੀ,
ਮੂੰਹ ਆਪਣੇ ਨੂੰ ਤਾਲੇ ਲਾਉਂਣੇ ਪੈਂਦੇ ਨੇ।
ਸੱਚ ਵਫ਼ਾ ਦੀ ਕਦਰ ਪੁਰਾਣੀਂਆਂ ਗਲਾਂ ਨੇ,
ਅਪਰਾਧੀਆਂ ਅਗੇ ਵੀ ਹੁਣ ਸੀਸ ਝੁਕਾਣੇ ਪੈਂਦੇ ਨੇ।
ਮਾਰ ਕੇ ਖ਼ੰਜ਼ਰ ਪਿਛੌ ਮਲ੍ਹਮ ਲਗਾਉਂਦ ਜੋ ਦੋਸਤ,
ਉਨਾਂ੍ਹ ਨਾਲ ਵੀ ਅਕਸਰ ਹੱਥ ਮਿਲਾਉਣੇਂ ਪੈਂਦੇ ਨੇ।
ਏਥੇ ਕੋਈ ਕਿਸੇ ਦਰਦ ਵੰਡਾਉਂਦਾ ਨਹੀ,
ਤਾਰਿਆਂ ਨਾਲ ਹੀ ਦਰਦ ਵੰਡਾਉਣੇ ਪੈਂਦੇ ਨੇ।
‘ਸੈਣੀ ਪੈਸੇਖਾਤਰਹਰ ਕੋਈਦਾਅ ਲਗਾਉਂਦਾਹੈ,
ਖ਼ੂਨੀ ਰਿਸ਼ਤਿਆਂ ਤੌ ਵੀ ਦਾਅ ਬਚਾਉਂਣੇ ਪੈਂਦੇ ਨੇ।
ਗ਼ਜ਼ਲ……ਅਕਸਰ ਜ਼ਹਿਰ ਪਿਆਲੇ ਪੀਣੇ ਪੈਂਦੇ ਨੇ,
ਬਚਿਆਂ ਸੰਗ ਸਮਝੋਤੇ ਕਰਨੇ ਪੈਂਦੇ ਨੇ।
ਪਰੀਵਾਰਕ ਗਡੀਚਲਦੀਰਖਣ ਲਈ,
ਖ਼ਾਹਸ਼ਾਂ ਦੇ ਵੀ ਪਰ ਕਤਰਨੇ ਪੈਂਦੇ ਨੇ।
ਪਿਆਰ ਮੁਹੱਬਤ ਦੀ ਖਾਤਰ ਕਈਵਾਰੀਂ,
ਕਚਿਆਂ ਤੇ ਝਨਾਂ ਵੀ ਤਰਨੇ ਪੈਂਦੇ ਨੇ।
ਛੋਟੀ ਮੋਟੀ ਮੰਜ਼ਿਲ ਵੀ ਪੁੱਜਣ ਲਈ,
ਥਾਂ ਥਾਂ ਟੋਲ ਪਲਾਜ਼ੇ ਟੈਕਸ ਭਰਨੇ ਪੈਂਦੇ ਨੇ।
ਮਾਣ ਮਰਿਆਦਾ ਇੱਜਤ ਖਾਤਰ ਕਈ ਵਾਂਰੀ,
ਰਿਸ਼ਤਿਆਂ ਦੇ ਵੀ ਬੋਝ ਉਠਾਣੇ ਪੈਦੇ ਨੇ।
ਫੋਕੀ ਸ਼ੋਹਰਿਤ ਇੱਜ਼ਤ ਖਾਤਰ ਕਈ ਵਾਰੀਂ,
ਯਾਰਾਂ ਦੇ ਵੀ ਕਰਜ਼ ਚੁਕਾਣੇ ਪੈਂਦੇ ਨੇ।
ਘਰਾਂ ਵਿਚ ਵੀ ਮੋਹ ਦੇ ਤਾਣੇ ਉਲਝ ਗਏ,
ਹੋ ਕੇ ਨੀਵੇਂ ਉਲਝੇ ਵੀ ਸੁਲਝਾਣੇ ਪੈਂਦੇ ਨੇ।
ਕਿਸੇ ਨੂੰ ਵੀ ਨੇਕ ਸਲਾਹ ਹੁੱਣ ਨਹੀਂ ਭਾਉਂਦੀ,
ਮੂੰਹ ਆਪਣੇ ਨੂੰ ਤਾਲੇ ਲਾਉਂਣੇ ਪੈਂਦੇ ਨੇ।
ਸੱਚ ਵਫ਼ਾ ਦੀ ਕਦਰ ਪੁਰਾਣੀਂਆਂ ਗਲਾਂ ਨੇ,
ਅਪਰਾਧੀਆਂ ਅਗੇ ਵੀ ਹੁਣ ਸੀਸ ਝੁਕਾਣੇ ਪੈਂਦੇ ਨੇ।
ਮਾਰ ਕੇ ਖ਼ੰਜ਼ਰ ਪਿਛੌ ਮਲ੍ਹਮ ਲਗਾਉਂਦ ਜੋ ਦੋਸਤ,
ਉਨਾਂ੍ਹ ਨਾਲ ਵੀ ਅਕਸਰ ਹੱਥ ਮਿਲਾਉਣੇਂ ਪੈਂਦੇ ਨੇ।
ਏਥੇ ਕੋਈ ਕਿਸੇ ਦਰਦ ਵੰਡਾਉਂਦਾ ਨਹੀ,
ਤਾਰਿਆਂ ਨਾਲ ਹੀ ਦਰਦ ਵੰਡਾਉਣੇ ਪੈਂਦੇ ਨੇ।
‘ਸੈਣੀ ਪੈਸੇਖਾਤਰਹਰ ਕੋਈਦਾਅ ਲਗਾਉਂਦਾਹੈ,
ਖ਼ੂਨੀ ਰਿਸ਼ਤਿਆਂ ਤੌ ਵੀ ਦਾਅ ਬਚਾਉਂਣੇ ਪੈਂਦੇ ਨੇ।