ਰੂਸੀ ਜ਼ਹਾਜ਼ ਅੱਤਵਾਦੀਆਂ ਦੇ ਬੰਬ ਧਮਾਕੇ ਦਾ ਸ਼ਿਕਾਰ।

ਰੂਸੀ ਜ਼ਹਾਜ਼ ਅੱਤਵਾਦੀਆਂ ਦੇ ਬੰਬ ਧਮਾਕੇ ਦਾ ਸ਼ਿਕਾਰ।
ਮਾਸਕੋ ੧੭ ਨਵੰਬਰ- ਰੂਸ ਨੇ ਇਹ ਤੱਥ ਸਵੀਕਾਰ ਕਰ ਲਿਆ ਹੈ ਕਿ ੩੧ ਅਕਤੂਬਰ  ਨੂੰ ਉਸਦਾ ਜ਼ਹਾਜ਼ ਕਿਸੇ ਹਾਦਸੇ ਦਾ ਸ਼ਿਕਾਰ ਨਹੀਂ ਸੀ ਹੋਇਆ, ਇਸ ਨੂੰ ਅੱਤਵਾਦੀਆਂ ਨੇ ਬੰਬ ਧਮਾਕੇ ਨਾਲ ਉਡਾਇਆ ਸੀ।੧੭ ਦਿਨਾਂ ਪਿਛੌ ਇਸ ਦੀ ਪੁਸ਼ਟੀ ਰੂਸ ਦੇ ਪ੍ਰਮੁੱਖ ਸੁਰੱਖਿਆ ਅਧਿਕਾਰੀ ਵਲੌ ਕੀਤੀ ਗਈ ਹੈ।ਮਿਸਰ ਦੇ ਸਿਨਾਈ ਇਲਾਕੇ ਵਿਚ ਹੋਏ ਇਸ ਹਵਾਈ ਹਾਦਸੇ ਵਿਚ ੨੨੪ ਯਾਤਰੀ ਸਵਾਰ ਸਨ।ਅਸਲੀਅਤ ਸਾਹਮਣੇ ਆਉਣ ਤੇ ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਦੇਸ ਦੀ ਸਪੈਸ਼ਲ ਏਜ਼ੰਸੀ ਨੂੰ ਹਮਲੇ ਦੇ ਜ਼ਿਮੇਂਵਾਰ ਵਿਅਕਤੀਆਂ ਦੀ ਪਹਿਚਾਣ ਕਰਕੇ ਉਨਾਂ੍ਹ ਵਿਰੱਧ ਕਾਰਵਾਈ ਕਰਨ ਦੇ ਹੁਕਮ ਦਿਤੇ ਹਨ ।

Share