ਕਰਨਾਲ ‘ਚ ਦੋ ਟਰੱਕਾਂ ਤੇ ਦੋ ਕਾਰਾਂ ‘ਚ ਹੋਈ ਜ਼ੋਰਦਾਰ ਟੱਕਰ ‘ਚ ਦੋ ਔਰਤਾਂ ਸਮੇਤ ਕੁਲ 5 ਲੋਕ ਜ਼ਖ਼ਮੀ

ਕਰਨਾਲ-16-11-15   – ਕਰਨਾਲ ‘ਚ ਰਾਸ਼ਟਰੀ ਰਾਜ ਮਾਰਗ ‘ਤੇ  ਚਾਰ ਗੱਡੀਆਂ ਇਕੱਠੀਆਂ ਟਕਰਾ ਗਈਆਂ। ਦੋ ਟਰੱਕਾਂ ਤੇ ਦੋ ਕਾਰਾਂ ‘ਚ ਹੋਈ ਇਸ ਟੱਕਰ ‘ਚ ਦੋ ਔਰਤਾਂ ਸਮੇਤ ਕੁਲ 5 ਲੋਕ ਜ਼ਖ਼ਮੀ ਹੋ ਗਏ। ਉਥੇ ਹੀ ਇਸ ਹਾਦਸੇ ‘ਚ ਬੁਰੀ ਤਰ੍ਹਾਂ ਨੁਕਸਾਨੀ ਗਈ ਕਾਰ ‘ਚ ਇੱਕ ਆਦਮੀ ਘੰਟੇ ਤੱਕ ਫਸਿਆ ਰਿਹਾ। ਸੂਚਨਾ ਮਿਲਦੇ ਹੀ ਪੁਲਿਸ ਤੇ ਹਾਈਵੇ ਪਟਰੋਲ ਦੀ ਟੀਮ ਮੌਕੇ ‘ਤੇ ਪਹੁੰਚੀ ਤੇ ਇੱਕ ਘੰਟੇ ਦੀ ਕੜੀ ਮਸ਼ੱਕਤ ਤੋਂ ਬਾਅਦ ਕਾਰ ‘ਚ ਬੁਰੀ ਤਰ੍ਹਾਂ ਫਸੇ ਹੋਏ ਆਦਮੀ ਨੂੰ ਬਾਹਰ ਸੁਰੱਖਿਅਤ ਕੱਢਿਆ ।   ਕਾਰ ਨੂੰ ਟਰੱਕ ਨੇ ਇੰਨੀ ਬੁਰੀ ਤਰ੍ਹਾਂ ਨਾਲ ਟੱਕਰ ਮਾਰੀ  ਕਿ ਚਾਲਕ ਦਾ ਬਚਣਾ ਮੁਸ਼ਕਲ ਸੀ, ਲੇਕਿਨ ਚਾਲਕ ਦੀ ਕਿਸਮਤ ਚੰਗੀ ਸੀ ਜਿਸ ਕਾਰਨ ਉਸਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

 

Share