ਕਿਸਾਨਾਂ ਦਾ ਸੰਘਰਸ਼ ਤੇਜ,ਸੇਖੌਂ ਨੀਂਹ ਪੱਥਰ ਰਖਣ ‘ਚ ਅਸਫ਼ਲ।

ਕਿਸਾਨਾਂ ਦਾ ਸੰਘਰਸ਼ ਤੇਜ,ਸੇਖੌਂ ਨੀਂਹ ਪੱਥਰ ਰਖਣ ‘ਚ ਅਸਫ਼ਲ।
ਬਠਿੰਡਾ -੧੪ ਨਵੰਬਰ-ਕਿਸਾਨ ਜਥੇਬੰਦੀਆਂ ਵਲੌ ਆਪਣੀਆਂ ਮੰਗਾਂ ਲਈ ਸਤੰਬਰ ਮਹੀਨੇ ਤੌ ਚਲ ਰਿਹਾ ਸੰਘਰਸ਼ ਉਸ ਵੇਲੇ ਹਿੰਸਕ ਰੂਪ ਧਾਰਨ ਕਰ ਗਿਆ ਜਿਸ ਸਮੇਂ ਖੋਖਰ ਪਿੰਡ ਵਿਖੇ ਸੜਕ ਦਾ ਨੀਂਹ ਪੱਥਰ ਰਖਣ ਲਈ ਲੋਕ ਨਿਰਮਾਂਣ ਮੰਤਰੀ ਸ. ਜਨਮੇਜਾ ਸਿੰਘ ਸੇਖੌ ਦੇ ਪੁਜਣ ਤੌ ਪਹਿਲਾਂ ਕਿਸਾਂਨ,ਮਜ਼ਦੂਰ ਜਥੇਬੰਦੀਆਂ ਤੇ ਪੁਲਿਸ ਵਿਚਕਾਰ ਟਕਰਾਅ ਵੱਧ ਗਿਆ । ਹਿੰਸਕ ਰੂਪ ਧਾਰ ਜਾਣ ਤੇ ਪੁਲਿਸ ਨੇ ਲਾਠੀ ਚਾਰਜ ਕਰ ਦਿਤਾ। ਭੜਕੇ ਹੋਏ ਧਰਨਾਂਕਾਰੀਆਂ ਨੇ ਇਟਾਂ ਰੋੜੇ ਮਾਰਨੇ ਸ਼ੁਰੂ ਕਰ ਦਿਤੇ।ਇਨਾਂ੍ਹ ਹਿੰਸਕ ਝੜਪਾਂ ਦੁਰਾਂਨ ਦੋਹਾਂ ਧਿਰਾਂ ਦੇ ਦਰਜ਼ਨਾਂ ਵਿਅਕਤੀ ਜ਼ਖ਼ਮੀਂ ਹੋ ਗਏ ਅਤੇ ਸਟੇਜ ਤੇ ਪੰਡਾਲ  ਵੀ ਅੱਗ ਦੀ ਲਪੇਟ ਵਿਚ ਆ ਗਏ।ਪੰਜ ਜ਼ਖ਼ਮੀਂ ਪੁਲਿਸ ਕਰਮਚਾਰੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਪੁਲਿਸ ਨੇ ਦੋ ਵਿਅਕਤੀਆਂ ਵਿਰੁਧ ਕੇਸ ਦਰਜ਼ ਕਰਕੇ  ਹੋਰ ਪੜਤਾਲ ਸ਼ੁਰੂ ਕਰ ਦਿਤੀ ਹੈ। ਸੇਖੌਂ ਨੀਂਹ ਪੱਥਰ ਰਖੇ ਬਿਨਾਂ ਹੀ ਇਥੌ ਵਾਪਸ ਪਰਤ ਗਏ।

Share