ਪੰਜਾਬ ਅਤੇ ਇਸ ਤੌ ਬਾਹਰ ਵੀ ਕਾਲੀ ਦਿਵਾਲੀ ਰਹੀ

ਪੰਚਕੂਲਾ -੧੩-ਨਵੰਬਰ-ਕਈ ਸਾਲਾਂ ਅਤੇ ਕਾਲੇ ਝੰ ਪਿਛੌ ਪੰਜਾਬ ਅਤੇ ਇਸ ਤੌ ਬਾਹਰ ਵੀ ਕਾਲੀ ਦਿਵਾਲੀ ਰਹੀ. ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਮੇਤ ਪੰਜਾਬ ਦੇ ਹੋਰ ਗੁਰਦੁਆਰਿਆਂ ਵਿਚ ਵੀ ਦੀਪਮਾਲਾ ਤੇ ਹੋਰ ਸਾਜੋ ਸਜਾਵਟ ਨਹੀਂ ਕੀਤੀ ਗਈ।ਚੰਡੀਗੜ੍ਹ ,ਮੁਹਾਲੀ,ਪੰਚਕੂਲਾ ਤੇ ਆਸਪਾਸ ਦੇ ਪਿੰਡਾਂ ਵਿਚ  ਵੀ ਦਿਵਾਲੀ ਨਹੀਂ ਮਨਾਈ ਗਈ।ਸਿੱਖਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਹਿੰਦੂ ਪ੍ਰੀਵਾਰਾਂ ਨੇ ਵੀ ਆਪਣੇਂ ਘਰਾਂ ਵਿਚ ਦੀਪਮਾਲਾ ਨਹੀਂ ਕੀਤੀ।ਕਾਲੀ ਦਿਵਾਲੀ ਕਾਰਨ ਦੁਕਾਂਨਦਾਰਾਂ ਨੂੰ ਵੀ ਕੋਈ ਭਰਵਾਂ ਹੁੰਗਾਰਾ ਨਾਂ ਮਿਲਣ ਕਾਰਨ ਨੁਕਸਾਨ ਸਹਿਣਾ ਪਿਆ।ਕਈ ਥਾਵਾਂ ਤੇ ਪੰਜਾਬ ਵਿਚ ਸਰਕਾਰ ਵਿਰੁੱਧ ਰੋਸ ਤੇ ਨਿਰਾਸ਼ਾ ਵੀ ਨਜ਼ਰ ਆਈ।

Share