ਬਿਹਾਰ ਵਿਚ ਮਹਾਂਗਠਜੋੜ ਦੀ ਬੱਲੇ ਬੱਲੇ ਬੀ ਜੇ ਪੀ (ਐਨ. ਡੀ. ਏ.) ਥੱਲੇ ਥੱਲੇ

ਬਿਹਾਰ ਵਿਚ ਮਹਾਂਗਠਜੋੜ ਦੀ ਬੱਲੇ ਬੱਲੇ ਬੀ ਜੇ ਪੀ (ਐਨ. ਡੀ. ਏ.) ਥੱਲੇ ਥੱਲੇ

ਪਟਨਾਂ-੮ ਨਵੰਬਰ. ਬਿਹਾਰ ਵਿਧਾਨ ਸਭਾ ਚੋਣਾਂ ਵਿਚ ਮਹਾਂਗਠਜੋੜ ਨੇ ਆਸ ਤੌ ਵਧ ੧੭੮ ਸੀਟਾਂ ਨਾਲ ਜਿੱਤ ਪ੍ਰਾਪਤ ਕਰਕੇ  ਸਰਕਾਰ ਬਨਾਉੋਣ ਵਿਚ ਕਾਂਮਯਾਬੀ ਹਾਸਲ ਕਰ ਲਈ ਹੈ ਅਤੇ ਹੁਣ ਨਿਤਿਸ਼ ਦਾ ਮੁੱਖ ਮੰਤਰੀ ਬਣਨਾਂ ਤਹਿ ਹੋ ਗਿਆ ਹੈ।ਬੀ.ਜੇ.ਪੀ. ਗਠਜੋੜ ਸਿਰਫ ੫੮ ਸੀਟਾਂ ਹੀ ਹਾਸਲ ਕਰ ਸਕਿਆ।ਲਾਲੂ ਦੀ ਪਾਰਟੀ ਸਭ ਤੌ ਵਧ ਸੀਟਾਂ ੮੦ ਤੇ .ਜੇ. ਡੀ.(ਯੂ) ਨੁੰ  ੭੧, ਕਾਂਗਰਸ ਨੂੰ ੨੭ ਅਤੇ ਹੋਰ ਨੂੰ ੭ ਸੀਟਾਂ ਮਿਲੀਆਂ।ਰਾਹੁਲ ਗਾਂਧੀ  ਅਨੁਸਾਰ ਬੀ.ਜੇ.ਪੀ. ਤੇ ਆਰ.ਐਸ ਐਸ. ਵਿਚਾਰਧਾਰਾ ਦੀ ਹਾਰ ਹੋਈ ਹੈ।ਸ਼ਿਵ ਸੈਨਾਂ ਨੇ ਹਾਰ ਦੀ ਜ਼ਿਮੇਵਾਰੀ ਮੋਦੀ ਸਿਰ ਮੜ੍ਹੀ ਹੈ ਤੇ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਫੁੱਟ ਪਾਊ ਤਾਕਤਾਂ ਦੀ ਹਾਰ ਕਿਹਾ ਹੈ।ਕੇਜਰੀਵਾਲ ਨੇ ਇਸ ਹਾਰ ਨੂੰ ਮੋਦੀ ਦੇ ਕੰਮਾਂ ਦੀ ਰਾਏਸ਼ੁਮਾਰੀ ਕਿਹਾ ਹੈ।ਯਚੁਰੀ ਨੇ ਇਸ ਨੁੰ ਮੋਦੀ ਲਹਿਰ ਦਾ ਪੱਤਨ ਅਤੇ ਅਛੇ ਦਿਨਾਂ ਦੀ ਸ਼ੁਰੂਆਤ ਕਿਹਾ ਹੈ।

Share