ਸਰਬੱਤਖਾਲਸਾ’ ਬੁਲਾ ਨਾ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਰਿਆਦਾ ਭੰਗ ਨਾਂ ਕੀਤੀ ਜਾਵੇ-ਭੂੰਦੜ।

ਸਰਬੱਤਖਾਲਸਾ’ ਬੁਲਾ ਨਾ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਰਿਆਦਾ ਭੰਗ ਨਾਂ ਕੀਤੀ ਜਾਵੇ-ਭੂੰਦੜ।
ਪੰਚਕੂਲਾ-੫ ਨਵੰਬਰ- ‘ਸਰਬੱਤਖਾਲਸਾ’ ਬੁਲਾ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਰਿਆਦਾ ਭੰਗ ਨਾ ਕੀਤੀ ਜਾਵੇ ਅਤੇ ਖਾਲਿਸਤਾਨ ਵਰਗੇ ਗਰਮ ਖਿਆਲੀ ਨਾਹਰੇ ਨਾਂ ਲਾਏ ਜਾਣ, ਕਿਧਰੇ ਐਸਾ ਨਾਂ ਹੋਵੇ ਕਿ ਪੰਜਾਬ ਦੀ ਸ਼ਾਂਤੀ ਭੰਗ ਹੋ ਜਾਵੇ।ਚਿੰਤਾ ਦਾ ਇਹ ਪ੍ਰਗਟਾਵਾ ਮੈਂਬਰ ਰਾਜ ਸਭਾ੍ਹ ਤੇ ਸ਼੍ਰੋਮਣੀ ਅਕਾਲੀਦਲ(ਬਾਦਲ) ਦੇ ਜਨਰਲ ਸਕੱਤਰ ਤੇ ਹਰਿਆਣਾ ਦੇ ਇੰਚਾਰਜ ਬਲਵਿੰਦਰ ਸਿੰਘ ਭੂੰਦੜ ਨੇ ਅੱਜ ਇਥੇ ਸ੍ਰੀ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਨਾਡਾ ਸਾਹਿਬ ਜੀ ਵਿਖੇ ਅਕਾਲੀ ਦਲ ਦੀ ਹਰਿਆਣਾ ਇਕਾਈ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਕੀਤਾ।ਉਨਾਂ੍ਹ ਕਿਹਾ ਕਿ ਕਿਸੇ ਡੂੰਘੀ ਸਾਜਿਸ਼ ਤਹਿਤ ਪੰਜਾਬ ਦੀ ਸ਼ਾਂਤੀ ਭੰਗ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਜਾ ਰਹੀ ਹੈ ।’ਸਰਬੱਤਖਾਲਸਾ’ ਬੁਲਾ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਰਿਆਦਾ ਭੰਗ ਨਾ ਕੀਤੀ ਜਾਵੇ ਅਤੇ ਖਾਲਿਸਤਾਨ ਵਰਗੇ ਗਰਮ ਖਿਆਲੀ ਨਾਹਰੇ ਨਾਂ ਲਾਏ ਜਾਣ।ਸਾਨੂੰ ਇਸ ਦਾ ਵਿਰੋਧ ਕਰਨਾਂ ਚਾਹੀਦਾ ਹੈ ਇਸੇ ਲਈ ਅਕਾਲੀਦਲ ਨੇ ੨੩ ਨਵੰਬਰ ਤੌ ੩੦ ਦਸੰਬਰ ਤਕ ਸਦਭਾਵਨਾਂ ਰੈਲੀਆਂ ਅਯੋਜਿਤ ਕਰਨ ਦਾ ਫੈਸਲਾ ਕੀਤਾ ਹੈ।ਪਹਿਲੀ ਰੈਲੀ ਬਠਿੰਡਾ ਤੇ ਆਖਰੀ ਅੰਮ੍ਰਿਤਸਰ ਵਿਖੇ ਹੋਵੇਗੀ।ਇਸ ਮੋਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਹਰਿਆਣਾ ਅਕਾਲੀਦਲ ਦੇ ਪ੍ਰਧਾਨ ਸ਼ਰਨਜੀਤ ਸਿੰਘ ਪ੍ਰਧਾਨ ਬੀਬੀ ਅਰਵਿੰਦਰ ਕੌਰ ਮਲਵਿੰਦਰ ਸਿੰਘ ਬੇਦੀ ਤੇ ਕਈ ਹੋਰ ਉਘੀਆਂ ਸ਼ਖਸ਼ੀਤਾਂ ਵੀ ਹਾਜਰ ਸਨ।

Share