ਦੋ ਹਵਾਈ ਹਾਦਸਿਆਂ ਵਿਚ ੩੮ ਮੌਤਾਂ ਮਰਨ ਵਾਲਿਆਂ ਦੀ ਗਿਣਤੀ ਵੱਧਣ ਦਾ ਡਰ

 

ਸੁਡਾਨ/ਮੁੰਬਈ-੫ ਨਵੰਬਰ –ਦੋ ਵੱਖ ਵੱਖ ਹਵਾਈ ਹਾਦਸਿਆਂ ਵਿਚ ੩੮ ਵਿਅਕਤੀਆਂ ਦੀ  ਮੌਤ ਹੋ ਗਈ ਤੇ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਵੀ ਡਰ ਹੈ ਪਹਿਲਾ  ਭਿਆਨਕ ਹਾਦਸਾ ਦੱਖਣੀ ਸੁਡਾਨ ਵਿਚ ਵਾਪਰਿਆ ਜਿਥੇ ਉਡਾਂਨ ਭਰਦਿਆਂ ਹੀ ਇਕ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਜਿਸ ਕਾਰਨ ੩੬ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਹੋਰ ਮੌਤਾਂ ਹੋਣ ਦਾ ਵੀ ਡਰ ਹੈ।ਦੂਸਰਾ ਹਾਦਸਾ  ਮੁੰਬਈ ਕੋਲ ਵਾਪਰਿਆ ਜਿਥੌ ਉਡਾਨ ਭਰਦਿਆਂ ਹੀ ਪਵਨ ਹੰਸ ਹੈਲੀਕਾਪਟਰ ਸਮੁੰਦਰ ਵਿਚ ਹਾਦਸਾਗ੍ਰਸਤ ਹੋ ਗਿਆ ।ਇਸ ਵਿਚ ਸਵਾਰ ਦੋਵੇਂ ਪਾਇਲਟ  ਲਾਪਤਾ ਹਨ।ਸੁਰਖਿਆ ਬਲਾਂ ਨੇ ਉਨਾਂ੍ਹ ਦੀ ਭਾਲ ਸ਼ੁਰ ੂਕਰ ਦਿਤੀ ਹੈ।ਹੈਲੀਕਾਪਟਰ ਕਿਸੇ   ਕਰਿਊ ਡਿਊਟੀ ਤੇ ਨਾਂ ਹੋਣ ਕਰਕੇ ਇਸ ਵਿਚ ਕੋਈ ਹੋਰ ਸਵਾਰ ਨਹੀਂ ਸੀ।
Share