ਦੇਸ ਵਿਦੇਸ਼ ਵਿਚ ਪੰਥਕ ਜਥੇਬੰਦੀਆਂ ਵਲੌ ਪ੍ਰਦਸ਼ਨ ਜਾਰੀ।

ਦੇਸ ਵਿਦੇਸ਼ ਵਿਚ ਪੰਥਕ ਜਥੇਬੰਦੀਆਂ ਵਲੌ ਪ੍ਰਦਸ਼ਨ ਜਾਰੀ।
ਪੰਚਕੂਲਾ-੪ ਨਵੰਬਰ.ਪੰਥਕ ਆਗੂਆਂ ਵਲੌ ਕੀਤੇ ਗਏ ਫੈਸਲੇ ਅਨੁਸਾਰ ਪੰਥਕ ਜਥੇਬੰਦੀਆਂ ਵਲੌ ,ਦੇਸ ਵਿਦੇਸ਼ਾਂ ਵਿਚ ਸਿੱਖ ਭਾਵਨਾਵਾਂ ਨਾਲ ਖਿਲ਼ਵਾੜ ਕਰਨ ਅਤੇ ਸ੍ਰੀ ਅਕਾਲ ਤਖਤਾਂ ਦੇ ਜਥੇਦਾਰਾਂ ਵਲੌ ਆਪਣੇ ਅਸਤੀਫੇ ਨਾਂ ਦੇਣ ਅਤੇ ਧਰਮ ਵਿਚ ਸਰਕਾਰੀ ਦਖਲ ਅੰਦਾਜੀ ਦੇ ਵਿਰੋਧ ਵਿਚ ਥਾਂ ਥਾਂ ਤੇ ਸ਼ਾਂਤਮਈ ਰੋਸ ਪ੍ਰਦਰਸ਼ਨ ਜਾਰੀ ਹਨ। ਸੰਗਤਾਂ ਵਲੌ ਹਰ ਥਾਂ ਤੇ ਭਰਵਾਂ ਹੁੰਗਾਰਾ ਨਜ਼ਰ ਆ ਰਿਹਾ ਹੈ। ਔਰਤਾਂ ਤੇ ਬੱਚੇ ਵਡੀ ਗਿਣਤੀ ਵਿਚ ਕਾਲੀਆਂ ਝੰਡੀਆਂ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ।ਇਸ ਸਥਿੱਤੀ ਨਾਲ ਨਿਪਟਣ ਲਈ ਅਕਾਲੀ ਦਲ ਦੀ ਕੋਰ ਕਮੇਟੀ ਵਲੌ ਵੀ ਆਪਣੀ ਰਣਂਨੀਤੀ ਅਨੁਸਾਰ ਸਦਭਾਵਨਾਂ ਦੇ ਨਾਂ ਹੇਠ ਪੰਜਾਬ ਵਿਚ ਰੈਲੀਆਂ ਕਰਨ ਦਾ ਫੈਸਲਾ ਕੀਤਾ ਗਿਆ ਹੈ।

Share