ਮੈਡੀਕਲ ਅਧਿਕਾਰੀ ੨੦੦੦ ਰੁਪਏ ਦੀ ਰਿਸ਼ਵਤ ਲੈਂਦਾ ਗ੍ਰਿਫਤਾਰ।

ਮੈਡੀਕਲ ਅਧਿਕਾਰੀ ੨੦੦੦ ਰੁਪਏ ਦੀ ਰਿਸ਼ਵਤ ਲੈਂਦਾ ਗ੍ਰਿਫਤਾਰ।
ਚੰਡੀਗੜ੍ਹ ੩੦ ਅਕਤੂਬਰ.ਹਰਿਆਣਾ ਰਾਜ ਵਿਜੀਲੈਂਸ ਬਿਊਰੋ ਨੇ ਹਸਪਤਾਲ ਝੱਜਰ ਵਿਚ ਕੰਮ ਕਰਦੇ ਮੈਡੀਕਲ ਅਧਿਕਾਰੀ ਡਾ.ਜਗਜੀਤਸਿੰਘ ਸਾਂਗਵਾਨ ਨੂੰ ਭਾਟੀਗੇਟ ਮੁਹੱਲਾ ਵਾਰਡ ਨੰ.੧੩ ਦੇ ਲਲਿਤ ਕੁਮਾਰ ਤੌ ਉਸਦੀ ਮੈਡੀਕਲ ਜਾਂਚ ਦੀ ਐਮ. ਐਲ. ਆਰ. ਜਾਰੀ ਕਰਨ ਦੇ ਬਦਲੇ ਵਿਚ ੨੦੦੦ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਹੈ।ਦੋਸ਼ੀ ਦੇ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ ੭/੧੩ ਦੇ ਤਹਿਤ ਬਿਊਰੋ ਦੇ ਰੋਹਤਕ ਸਥਿਤ ਪੁਲਿਸ ਥਾਣੇ ਵਿਚ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿਤੀ ਹੈ।

Share