ਅਜੋਕੀ ਸਿਆਸਤ ਤੇ ਸਮਾਜ

ਆਪਣੇ ਨਿੱਜੀ ਤੇ ਸੌੜੇ ਹਿੱਤਾਂ ਵਾਸਤੇ ਅਜੋਕੇ ਸਿਆਸਤਦਾਨਾਂ ਨੇ ਸਮੁੱਚੇ ਸਮਾਜਿਕ,ਆਰਥਿਕ,ਧਾਰਮਿਕ ਤੇ ਸਭਿਆਚਾਰਕ ਤਾਣੇ ਬਾਣੇ ਨੂੰ aੂਲਝਾ ਕੇ ਭ੍ਰਿਸ਼ਟਾਚਾਰ ਦੀ ਪਕੜ ਹੇਠ ਇਨਾਂ ਲੈ ਆਂਦਾ ਹੈ ਕਿ ਇਸ ਦੌਰ ਵਿਚ ਸਾਰੀਆਂ ਮਨੁੱਖੀ ਕਦਰਾਂ ਕੀਮਤਾਂ ਵਿਚ ਨਿਘਾਰ ਤੇ ਇਖਲਾਕੀ ਗਿਰਾਵਟ ਕਂੈਸਰ ਵਾਂਗ ਸਮਾਜ ਦੇ ਹਰ ਅੰਗ ਵਿਚ ਫੈਲ ਗਈ ਹੈ, ਜਿਸ ਦੇ ਇਲਾਜ  ਲਈ ਕੋਈ ਮਸੀਹਾ ਨਜ਼ਰ ਨਹਂੀ ਆਉਦਾ ਅਤੇ ਬੇਵੱਸ ਹੋਈ ਜਨਤਾਨੂੰ ਕੋਈ ਰਸਤਾ ਨਹੀਂ ਲੱੱਭ ਰਿਹਾ ਭ੍ਰਿਸ਼ਟਾਚਾਰ ,ਆਤੰਕਵਾਦ ਤੇ ਪ੍ਰਦੂਸ਼ਣ ਦਾ ਹਰ  ਪਾਸੇ ਬੋਲ ਬਾਲਾ ਹੈ.ਇਨ੍ਹਾਂ ਚਨੋਤੀਆਂ ਦਾ ਮੁਕਾਬਲਾ ਕਰਨ ਲਈ ਸਾਰੀ ਲੁਕਾਈ ਹੀ ਅਸਮਰੱਥ ਜਾਪਦੀਹੈ.ਲੋਕਤੰਤਰ ਦੇ ਤਿੰਨਾਂ ਥੰਮਾਂ ਵਿਚੌ ਅਹਿਮ ਥੰਮ ਲੈਜਿਸਲੇਚਰ ਨੇ ਆਪਣੀ ਹੌਦ ਤੇ ਪਕੜ ਬਣਾਈ ਰੱਖਣ ਲਈ ੍ਿਰਭਸ਼ਟਾਚਾਰ ਨੂੰ ਜਨਮ ਦਿਤਾ ਅਤੇ  ਕਾਲੇ ਧਨ ਨੂੰ ਹੀ ਜਰੂਰੀ ਸਮਝਦੇ ਹੋਏ ਦੂਸਰੇ ਥੰਮ ਅਫਸਰਸ਼ਾਹੀ ਨੂੰ ਆਪਣੇ ਨਾਲ ਗੰਡ ਲਿਆ ਤਾਂ ਜੋ ਉਨਾਂ ਰਾਹੀਂ ਉਨਾਂ੍ਹ ਦਾ ਇਹ ਮਨੋਰਥ ਸਫਲ ਹੁੰਦਾ ਰਹੇ.ਆਪਣੇ ਇਨਾਂ ਨਾਪਾਕ ਇਰਾਦਿਆਂਵਿਚ ਜਦੌ ਉਨਾਂ ਨੂੰ ਤੀਸਰਾ ਥੰਮ ਨਿਆਂਪਾਲਿਕਾ ਰੋੜਾ ਨਜ਼ਰ ਆਈ ਤਾਂ aੁਨਾ ਨੇ ਹੌਲੇ ਹੌਲੇ ਇਥੇ ਵੀ ਭਸ਼ਿਟਾਚਾਰ ਦਾ ਹਥਿਆਰ ਵਰਤਨਾਂ ਸ਼ੁਰੂਕਰ ਦਿਤਾ ਜਿਸਦਾ ਪ੍ਰੱਤਖ ਸਬੂਤ ਲੋਕ ਸਭਾ੍ਹ ਵਿਚ ਨਿਆਇਦੀਸ਼ਾਂ ਤੇ ਲਗ  ਰਹੇ ਇਲਜ਼ਾਮ ਤੇ ਮੀਡੀਆ ਵਿਚ ਨਿਤ ਛਪਦੀਆਂ ਖਬਰਾਂ ਹਨ ਪਹਿਲੇ ਥੰਮ ਨੂੰ ਜਦੌ ਮੀਡੀਆਤੌਡਰ ਪੈਦਾ ਹੋਇਆ ਤਾਂਉਨਾਂਨੇਮੀਡੀਆ ਨੂੰ ਵੀਭ੍ਰਿਸ਼ਟਾਚਾਰ ਜਾਮਾਂ ਇਸ਼ਤਿਹਾਰਬਾਜ਼ੀ ਰਾਹੀਂ ਪਹਿਨਾਉਦੇ ਹੋਏ ਆਪਣਾ ਸ਼ਿਕੰਜਾ ਚੋਥੇ ਥੰਮ ਤੇ ਵੀ ਕੱਸਣਾ ਸ਼ੁਰੂ ਕਰ ਦਿਤਾ.

ਇੰਨਾ ਸਾਰੇ ਥੰਮਾਂ ਤੌ ਉਪਰ ਸਿਰਫ ਇਕ ਡਰ ਸ਼੍ਰਿਸ਼ਟੀ ਦੇ ਰਚਨਹਾਰੇ ਭਗਵਾਨ ਦਾ ਸੀ,ਪਰ ਭ੍ਰਿਸ਼ਟਾਚਾਰ ਦੀ ਹਨੇਰੀ ਨੇ ਹੌਲੀ ਹੌਲੀ ਇਸ ਤੇ ਵੀ ਆਪਣਾ ਪ੍ਰਭਾਵ ਪਾ ਲਿਆ ਅਤੇ ਲੋਕਾਂ ਦਾ ਧਰਮ ਤੌ ਵੀ ਵਿਸ਼ਵਾਸ਼ ਉਠਣਾ ਸ਼ੁਰੂ ਹੋ ਗਿਆ.ਅੱਜ ਅਖੌਤੀ ਸੰਤਾਂ ਦੇ ਕਾਲੇ ਕਾਰਨਾਮੇਂ,ਡੇਰਿਆਂ ਵਿਚ ਵਾਪਰਦੀਆਂ ਘਟਨਾਵਾਂ,ਭੋਲੀ ਭਾਲੀ ਜਨਤਾ ਨੂੰ ਧਰਮ ਦੇ ਨਾਂ ਤੇ ਲੁੱਟ ਕੇ ਅਰਬਾਂ ਖ਼ਰਬਾਂ ਦੀਆਂ ਜਾਇਦਾਦਾਂ ਬਣਾ ਕੇ ਆਪਣੀ ਸੋਚ ਅਨੁਸਾਰ ਸਿਆਸਤਦਾਨਾਂ ਦੀ ਪਿੱਠ ਥਾਪੜ ਕੇ ਆਪਣਾਂ ਮਨੋਰਥ ਪੂਰਾ ਕਰਦੇ ਇਨ੍ਹਾਂ ਸਿਆਸਤਦਾਨਾਂ ਦੇ ਕਾਲੇ ਕਾਰਨਾਮੇ ਵੀ ਸਭ ਦੇ ਸਾਹਮਣੇ ਹਨ,ਜੋ ਅੱਜ ਖੁੱਦ ਹੀ ਭਗਵਾਨ ਬਣੇ ਬੈਠੇ ਹਨ .ਧਰਮ ਦੇ ਨਾਂ ਤੇ ਹੀ ਆਤੰਕਵਾਦ ਦਾ ਸਹਾਰਾ ਲੈ ਕੇ  ਲੋਕਾਂ ਵਿਚ ਦਹਿਸ਼ਤ ਪੈਦਾ ਕਰਕੇ aੁਨਾਂ ਨੂੰ ਆਪਣੀ ਜਾਨ ਦਾ ਫ਼ਿਕਰ ਲਾ ਕੇ,ਪੇਸ਼ ਆ ਰਹੀਆਂ ਆਰਥਿਕ ਸਮਸਿਆਂਵਾਂ ਬਾਰੇ ਸੋਚਣ ਤੌ ਵੀ ਚੁੱਪ ਕਰਵਾਈ ਰੱਖਣਾ ਇਹ ਵੀ ਇਕ ਸਿਆਸਤ ਦੀ ਡੂੰਘੀ  ਸੋਚੀ ਸਮਝੀ ਸਾਜਿਸ਼ ਹੀ ਹੈ ਕਿਉਂ ਕਿ ਜਦ ਮੌਤ ਸਾਹਮਣੇ ਨਜ਼ਰ ਆਉਂਦੀ ਹੈ ਤਾਂ ਆਰਥਿਕ ਸਮੱਸਿਆ  ਰਹਿ ਜਾਂਦੀ ਹੈ.

ਪੈਸੇ ਦੀ ਹਵਸ,ਅੰਨੀ ਲੁੱਟ ਖਸੁੱਟ,ਖੂਨ ਖਰਾਬੇ ਤੇ ਕੁਦਰਤ ਦੇ ਵਸੀਲਿਆਂ ਨਾਲ ਖਿਲਵਾੜ ਨੇ ਪ੍ਰਦੂਸ਼ਣ ਨੂੰ ਜਨਮ ਦਿਤਾ ਜਿਸ ਨਾਲ ਵਾਤਾਵਰਣ ਵਿਚ ਹੀ ਨਹੀਂ ਸਾਡੀਆਂ ਰਿਸ਼ਤੇਦਾਰੀਆਂ,ਸਮਾਜਿਕ ਜ਼ਿੰਦਗੀ ਤੇ ਨਿੱਤ  ਖਾਣ ਪੀਣ ਤੇ ਵਰਤੌ ਦੀਆਂ ਚੀਜ਼ਾਂ ਵਿਚ ਵੀ ਪ੍ਰਦੂਸ਼ਣ ਦਾ ਜ਼ਹਿਰ ਘੋਲ ਦਿਤਾ ਜਿਸ ਕਾਰਨ ਕੁਦਰਤ ਦੀਆਂ ਦਿਤੀਆਂ ਬਖਸ਼ੀਸ਼ਾਂ ਹਵਾ,ਪਾਣੀ ਵੀ ਪ੍ਰਦੂਸ਼ਣ ਦਾ ਸ਼ਿਕਾਰ ਹੋ ਗਏ।
ਇਨਾਂ੍ਹ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਜੇ ਬਚਿਆ ਸੀ ਤਾਂ ਇਕੋ ਇਕ ਸਾਹਿਤਕਾਰ  ਜਿਸ ਨੇ ਹਮੇਸ਼ਾਂ ਆਪਣੀਆਂ ਰਚਨਾਵਾਂ ਰਾਹੀਂ ਸਮਾਜ ਨੂੰ ਸੇਧ ਦਿਤੀ ਅਤੇ ਇਨਕਲਾਬ ਲਿਆਂਦਾ।ਪਰ ਸਿਆਸਤ ਦਾਨ ਇਨਾਂ ਨੂੰ ਵੀ ਆਪਣੇ ਮਨੋਰਥਾਂ ਲ਼ਈ ਵਰਤਣ ਲਈ ਕਈ ਹਥਕੰਡੇ ਵਰਤਦੇ ਹੋਏ ਇਨਾਮਾਂ ਦਾ ਢੋਗ ਰਚਾਕੇ ਸੀਹਤਕਾਰਾਂ ਦੀ ਕਲਮ ਦਾ ਰੁਖ ਆਪਣੇ ਵਲ ਮੋੜਨ ਵਲ ਲਗੇ ਹੋਏ ਹਨ।
ਬਾਬੇ ਨਾਨਕ ਵਾਂਗ ‘ਰਾਜੇ ਸ਼ੀਂਹ ਮੁਕੱਦਮ ਕੁੱਤੇ’ ਕਹਿਣ ਵਾਲਾ ਨਾ ਕੋਈ ਪੀਰ ਪੈਗੰਬਰ ਤੇ ਨਾਂ ਹੀ ਐਸਨਿਣ,ਮਾਈ ਕੋਣਸਕੀ,ਉਸਤਾਦ ਦਮਨ,ਰੂਸੋ,ਤਸਲੀਮਾਂ ਬੇਗਮ ਵਰਗਾ ਸਾਹਿਤਕਾਰ ਹੀ ਸਾਹਮਣੇ ਆ ਰਿਹਾ ਹੈ ਜੋ ਇਨਾਂ੍ਹ ਚੁਣੋਤੀਆਂ ਦਾ ਮੁਕਾਬਲਾ ਕਰਦੇ ਹੋਏ ਮਨੁੱਖਤਾ ਨੂੰ ਨਵਾਂ ਜੀਵਨ ਤੇ ਨਵਾਂ ਰਾਹ ਦਿਖਾ ਸਕੇ।

Share