ਪੁਲਿਸ ਦੀ ਗੋਲੀ ਨਾਲ ੨ ਦੀ ਮੌਤ-੪ ਜਖਮੀਂ ਗੰਭੀਰ ,ਆਈ. ਜੀ ਸਮੇਤ ੭੪ ਜਖ਼ਮੀ,ਨਿੱਜੀ ਤੇ ਸਰਕਾਰੀ ਵਾਹਨਾਂ ਦਾ ਨੁਕਸਾਨ

ਪੁਲਿਸ ਦੀ ਗੋਲੀ ਨਾਲ ੨ ਦੀ ਮੌਤ-੪ ਜਖਮੀਂ ਗੰਭੀਰ ,ਆਈ. ਜੀ ਸਮੇਤ ੭੪ ਜਖ਼ਮੀ,ਨਿੱਜੀ ਤੇ ਸਰਕਾਰੀ ਵਾਹਨਾਂ ਦਾ  ਨੁਕਸਾਨ
ਕੋਟਕਪੂਰਾ-੧੪-ਅਕਤੂਬਰ .ਬਰਗਾੜੀ ਪਿੰਡ ਦੇ ਇਤਿਹਾਸਕ ਗਰੁਦੁਆਰਾ ਸਾਹਿਬ ਵਿਚ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ  ਨੂੰ ਲੈ ਕੇ ਗੁਸੇ ਵਿਚ ਆਈ ਸਿੱਖ ਸੰਗਤ ਵਲੌ ਕੀਤੇ ਗਏ ਪ੍ਰਦਰਸ਼ਨ ਅਤੇ ਪਿੰਡ ਬਹਿਬਲ ਕਲਾਂ ਵਿਖੈ ਦਿਤੇ ਧਰਨੇ ਤੇ ਪੁਲਿਸ ਵਲੌ ਕੀਤੇ ਲ਼ਾਠੀ ਚਾਰਜ ਅਤੇ ਚਲਾਈ ਗੋਲੀ ਕਾਰਨ ਨਾਲ ੨ ਦੀ ਮੌਤ-੪ ਜਖਮੀਂ ਗੰਭੀਰ ,ਆਈ. ਜੀ ਸਮੇਤ ਹੋਰ ੭੪ ਜਖ਼ਮੀ,ਨਿੱਜੀ ਤੇ ਸਰਕਾਰੀ ਵਾਹਨਾਂ ਦਾ ਭਾਰੀ ਨੁਕਸਾਨ ਹੋ ਗਿਆ .ਬਾਦਲ ਵਲੌ ਬੇਅਦਬੀ ਮਾਮਲੇ ਦੀ ਨਿਆਂਇਕ ਜਾਂਚ ਦੇ ਆਦੇਸ਼ ਤੇ ਸਿੰਘ ਸਹਿਬਾਨ ਵਲੌ ਇਸ ਘਟਨਾਂ ਨੂੰ ਮੰਦਭਾਗੀ ਕਰਾਰ ਦਸਿਆ ਗਿਆ ਹੈ.ਕੁਝ ਸਿੱਖ ਸੰਸਥਾਵਾਂ ਵਲੌ ੧੫ ਅਕਤੂਬਰ ਨੂੰ ਪੰਜਾਬ ਬੰਦ ਦਾ ਵੀ ਸੱਦਾ ਦਿਤਾ ਗਿਆ ਹੈ.ਆਮ ਆਦਮੀਂ ਪਾਰਟੀ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਪੰਜਾਬ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਕੀਤੀ ਹੈ ਤੇ ਕਿਹਾ ਹੈ ਕਿ ਸਰਕਾਰ ਲੋਕਾਂ ਦਾ ਧਿਆਨ  ਅਸਲ ਮੁਦਿਆਂ ਤੋ ਹਟਾਉਣ ਲਈ ਉਨਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖੇਡ ਰਹੀ ਹੈ ਉਨਾਂ ਨੇ ਇਸ ਘਟਨਾਂ ਦੀ ਜੋਰਦਾਰ ਨਿੰਦਾ ਵੀ ਕੀਤੀ. ਬਾਬਾ ਹਰਨਾਮ ਸਿੰਘ ਨੇ ਇਸ ਮਾਮਲੇ ਵਿਚ ਸਰਕਾਰ ਨੂੰ ਦੋਸ਼ੀ ਠਹਿਰਾਇਆ ਹੈ .ਗਿਆਨੀ ਕੇਵਲ ਸਿੰਘ ਨੇ ਇਸ ਘਟਨਾਂ ਵਿਚ ਸਰਕਾਰ ਨੂੰ ਦੋਸ਼ੀ ਠਹਿਰਾਉਦੇ ਹੋਏ ਕਿਹਾ ਹੈ ਕਿ ਸਰਕਾਰ ਵਲੌ ਸਿੱਖ਼ਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਤੇ ਧੱਕੇ ਸ਼ਾਹੀ ਹੈ.

Share