ਹਰਿਆਣਾ ਵਿਚ ਰਿਸ਼ਵਤ ਵਿਰੋਧੀ ਜਾਗਰੂਕਤਾ ਦੀ ਸ਼ੁਰੂਆਤ-ਮੁੱਖ ਮੰਤਰੀ
ਪੰਚਕੂਲਾ-੯-ਅਕਤੂਬਰ. ਹਰਿਆਣਾ ਵਿਚ ਰਿਸ਼ਵਤ ਵਿਰੋਧੀ ਜਾਗਰੂਕਤਾ ਦੀ ਸ਼ੁਰੂਆਤ ਹੋਈ ਹੈ ਅਤੇ ਸਾਰੇ ਜਿਲਿਆਂ ਵਿਚ ਇਕੋ ਜਿੰਨਾ ਵਿਕਾਸ ਹੋਇਆ ਹੈ,ਜੋ ਪਹਿਲਾਂ ਕਦੇ ਨਹੀ ਸੀ ਹੋਇਆ .ਇਹ ਪ੍ਰਗਟਾਵਾ ਮੁੱਖ ਮੰਤਰੀ ਨੇ ਅੱਜ ਇਥੇ ਲੋਕ ਨਿਰਮਾਣ ਵਿਭਾਗ ਦੇ ੨੬ ਕਰੋੜ ਦੀ ਲਾਗਤ ਨਾਲ ੨੧ ਮਹੀਨਿਆਂ ਵਿਚ ੩ ਏਕੜ ਜਮੀਨ ਵਿਚ ਤਿਆਰ ਹੋਣ ਵਿਸ਼ਰਾਮ ਘਰ ਦਾ ਨੀਂਹ ਪੱਥਰ ਰਖਣ ਉਪਰੰਤ ਲੋਕਾਂ ਨੂੰ ਸੰਬੋਧਿਤ ਕਰਦਿਆਂ ਕੀਤਾ.ਉਨਾ੍ਹ ਨੇ ਆਪਣੇ ਰਾਜ ਕਾਲ ਦੁਰਾਂਨ ਹੋਏ ਕੰਮਾਂ ਤੇ ਤਸਲੇ ਪ੍ਰਗਟਾਈ ਤੇ ਕਿਹਾ ਕਿ ਇਨਾ ਕੰਮ ਪਹਿਲੀ ਸਰਕਾਰ ਨੇ ਨਹੀਂ ਸੀ ਕੀਤਾ.ਸਰਕਾਰ ਨੇ ੭੦,੦੦੦ ਨੌਕਰੀਆਂ ਦੇਣ ਦੀ ਪ੍ਰੀਕ੍ਰਿਆ ਸ਼ੁਰੂ ਕਰ ਦਿਤੀ ਹੈ ਤੇ ਸਰਕਾਰ ਪਾਰਦਰਸ਼ੀ ਹੋਵੇਗੀ.ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ੬ ਮਹੀਨਿਆਂ ਵਿਚ ਸੂਬੇ ਦੀਆਂ ਸੜਕਾਂ ਦੀ ਦਸ਼ਾ ਸੁਧਰ ਜਾਵੇਗੀ.ਇਸ ਸਭਾ੍ਹ ਨੂੰ ਵਿਧਾਇਕ ਗਿਆਨ ਚੰਦ ਗੁਪਤਾ ਤੇ ਲੋਕ ਸਭਾ੍ਹ ਮੈਬਰ ਰਤਨ ਲਾਲ ਕਟਾਰੀਆ ਨੇ ਵੀ ਸੰਬੋਧਿਤ ਕੀਤਾ.