ਦੇਸ਼ ਵਿਦੇਸ਼ ਦੀਆਂ ਸਿੱਖ ਜਥੇਬੰਦੀਆਂ ਵਿਚ ਡੇਰਾ ਮੁੱਖੀ ਦੀ ਮੁਆਫ਼ੀ ਤੇ ਭਾਰੀ ਰੋਸ ਅਤੇ ਮੀਟਗਾਂ

ਦੇਸ਼ ਵਿਦੇਸ਼ ਦੀਆਂ ਸਿੱਖ ਜਥੇਬੰਦੀਆਂ ਵਿਚ ਡੇਰਾ ਮੁੱਖੀ ਦੀ ਮੁਆਫ਼ੀ ਤੇ ਭਾਰੀ ਰੋਸ ਅਤੇ ਮੀਟਗਾਂ
ਪੰਚਕੂਲਾ-੨੫-ਸਤੰਬਰ.ਡੇਰਾ ਮੁਖੀ ਨੂੰ ਪੰਜ ਪਿਆਰਿਆਂ ਵੱਲੌ ਦਿਤੀ ਮੁਆਫੀ ਤੇ ਦੇਸ਼ ਵਿਦੇਸ਼ ਦੀਆਂ ਸਿੱਖ ਜਥੇਬੰਦੀਆਂ ਵਲੌ ਕਰੜੀ ਅਲੋਚਨਾ ਹੋ ਰਹੀ ਹੈ ਤੇ ਸਿੱਖ ਸੰਗਤ ਵਿਚ ਗੁਸੇ ਦੀ ਲਹਿਰ ਹੈ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੌ ਇਸ ਫ਼ੈਸਲੇ ਦੀ ਨਿਖੇਦੀ ਕੀਤੀ ਗਈ ਹੈ ਤੇ ਇਸ ਨੂੰ ਪੰਥ ਵਿਰੋਧੀ ਤੇ ਸਿੱਖ ਰਿਵਾਇਤਾਂ ਦੇ ਉਲਟ ਦਸਿਆ ਹੈ.ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੂਰੁ ਨਾਨਕ  ਦੇਵ ਜੀ ਦੇ ਪ੍ਰਕਾਸ਼ ਉਤਸਵ ਤੇ ਇਕ ਵਿਸ਼ਾਲ ਇਕਠ ਸਮੇਂ ਵਡਾ ਫੈਸਲਾ ਕਰਨ ਬਾਰੇ ਕਿਹਾ ਹੈ.ਇਸ ਫੈਸਲੇ ਦੇ ਵਿਰੋਧ ਵਿਚ ਦਮਦਮੀ ਟਕਸਾਲ  ਤੇ ਸੰਤ ਸਮਾਜ ਨੇ ੨੮ ਸਤੰਬਰ ਨੂੰ ਲੁਧਿਆਣੇ ਇਕ ਮੀਟਿੰਗ ਰਖੀ ਹੈ. ਬੁਧੀਜੀਵੀ ਕੌਸਲ,ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਯੂ.ਕੇ.ਵਲੌ  ੨੪ ਸਤੰਬਰ ਨੂੰ ਕਾਲਾ ਦਿਨ ਕਿਹਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦਿੱਲੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਮੈਂਬਰ ਪ੍ਰਿੰ.ਸੁਰਿੰਦਰ ਸਿੰਘ ਨੇ ਵੀ ਇੈਸ ਫੈਸਲੇ ਦੀ ਨਿੰਦਾ ਕੀਤੀ ਹੈ ਨਿੰਦਾ ਕਰਨ ਵਾਲਿਆਂ ਵਿਚ ਅਖੰਡ
ਕੀਰਤਨੀ ਜੱਥਾ ਇੰਟਰਨੈਸ਼ਨਲ ਤੇ ਧਰਮ ਪ੍ਰਚਾਰ ਲਹਿਰ,ਅਕਾਲੀ ਦਲ ੧੯੨੦, ਚੰਡੀਗੜ੍ਹ, ਗੁਰਦੁਆਰਾ ਅਸਥਾਪਨ ਕਮੇਟੀ ਅਤੇ ਕਈ ਹੋਰ ਸਿੱਖ ਸੰਸਥਵਾਂ ਸ਼ਾਮਲ ਹਨ.ਅਕਾਲੀ ਦਲ ਯੂਨਾਈਟਿਡ ਅਤੇ ਅਕਾਲ਼ੀ ਦਲ ਦਿਲੀ (ਅ) ਅਤੇ ਕਈ ਹੋਰ ਜਥੇਬੰੰਦੀਆਂ ਵਲੋ ਅੰਮ੍ਰਤਿਸਰ ਵਿਚ ੨੭ ਸਤੰਬਰ ਨੂੰ ਮੀਟਿੰਗ ਬੁਲਾਈ  ਹੈ.

Share