ਹੱਜ ਦੌਰਾਨ ਭਾਜੜ ਪੈਣ ਕਾਰਨ 717 ਲੋਕਾਂ ਦੀ ਹੋਈ ਮੌਤ
ਮੱਕਾ, 24 ਸਤੰਬਰ (ਏਜੰਸੀ)- ਸਾਉਦੀ ਅਰਬ ਦੇ ਮੱਕਾ ‘ਚ ਇਕ ਵਾਰ
ਵੱਡਾ ਹਾਦਸਾ ਹੋਇਆ ਹੈ। ਸਿਵਲ ਡਿਫੈਂਸ ਮੁਤਾਬਿਕ ਮੱਕਾ ‘ਚ ਭਾਜੜ ਪੈਣ ਕਾਰਨ 717 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਹਾਦਸਾ ਸ਼ੈਤਾਨ ਨੂੰ ਪੱਥਰ ਮਾਰਨ ਦੌਰਾਨ ਹੋਇਆ ਹੈ। ਹੱਜ ਦਾ ਆਖ਼ਰੀ ਪੜਾਅ ਚੱਲ ਰਿਹਾ ਹੈ ਤੇ ਉਸ ਦੌਰਾਨ ਇਹ ਹਾਦਸਾ ਹੋਇਆ। ਹਾਦਸੇ ‘ਚ 719 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ। ਇਹ ਭਾਜੜ ਮਸਜਿਦੇ ਹਰਾਮ ‘ਚ ਮਚੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਵੀ 11 ਸਤੰਬਰ ਨੂੰ ਕਰੇਨ ਹਾਦਸਾ ਹੋਇਆ ਸੀ ਜਿਸ ‘ਚ ਉਥੇ 107 ਲੋਕਾਂ ਦੀ ਮੌਤ ਹੋ ਗਈ ਸੀ। ਅੱਜ ਸਾਉਦੀ ਅਰਬ ‘ਚ ਬਕਰੀਦ ਮਨਾਈ ਜਾ ਰਹੀ ਹੈ। ਇਸ ਸਾਲ ਹੱਜ ਲਈ 1.30 ਲੱਖ ਭਾਰਤੀ ਹੱਜ ‘ਤੇ ਗਏ ਹਨ।
Share