ਪੰਚਮ ਵਲੌ ਪਹਿਲਾ ਉਤਸਵ ੨੬ਤੇ੨੭ ਸਤੰਬਰ ਨੂੰ ਯੁਵਨਿਕਾ ਪਾਰਕ ਵਿਚ

ਪੰਚਕੂਲਾ-੨੪-ਸਤੰਬਰ. ਪੰਚਕੂਲਾ ਕਲਾ ਤੇ ਸੰਗੀਤ ਸੋਸਾਈਟੀ (ਪੰਚਮ) ਵਲੌ ਯੁਵਨਿਕਾ ਪਾਰਕ ਵਿਚ ਆਪਣਾ ਪਹਿਲਾ ਪੰਚਮ ਉਤਸਵ ੨੬ ਤੇ ੨੭ ਸਤੰਬਰ ਨੂੰੰ ਆਯੋਜਿਤ ਕੀਤਾ ਜਾ ਰਿਹਾ ਹੈ. ਡਿਪਟੀ ਕਮਿਸ਼ਨਰ ਵਿਵੇਕ ਅੱਤਰੇ ਨੇ ਦਸਿਆ ਕਿ ਪਹਿਲੇ ਦਿਨ ਸਵੇਰੇ ੬ ਵਜੇ ਭਗਤੀ ਸੰਗੀਤ ਤੇ ੧੦ ਵਜੇ ਹੰਸ ਰਾਜ ਪਬਲਿਕ ਸਕੂਲ ਵਿਚ ਫੋਟੋਗਰਾਫ਼ੀ ਪ੍ਰਦਰਸ਼ਨੀ ਲਾਈ ਜਾਵੇਗੀ.ਸ਼ਾਮ ਨੂੰ ੬ ਵਜੇ ਨਾਟਕ ਤੇ ਸਭਿਆਚਾਰਿਕ ਪ੍ਰੋਗਰਾਮ ਹੋਵੇਗਾ.ਦੂਸਰੇ ਦਿਨ ਸਵੇਰੇ ਸ਼ਾਸਤਰੀ ਸੰਗੀਤ ਤੇ ਸ਼ਾਮ  ਨੂੰ ਸੀਨਅਰ ਸੀਟੀਜ਼ਨ ਵੱਲੋ ਗੀਤ ਸੰਗੀਤ ਤੇ ਇਸ ਉਪਰੰਤ ਨਾਰਥ ਜੋਨ ਕਲਚਰਲ ਕੇਂਦਰ ਵਲੌ ਲੋਕਨਾਚ ਪੇਸ਼ ਕੀਤੇ ਜਾਣਗੇ.

Share