ਸੂਬੇ ਦੀ ਹਸਪਤਾਲਾਂ ਨੂੰ 17 ਨਵੀਆਂ ਅੰਬੂਲੈਂਸ ਮਹੁੱਈਆ ਕਰਵਾਈ ਜਾਣਗੀਆਂ – ਸਿਹਤ ਮੰਤਰੀ

ਚੰਡੀਗੜ੍ਹ, 1 ਸਤੰਬਰ – ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸੂਬੇ ਦੇ ਹਸਪਤਾਲਾਂ ਵਿਚ ਮੈਡੀਕਲ ਤੇ ਰੈਫਰ ਸਹੂਲਤਾਵਾਂ ਨੂੰ ਵਿਕਸਿਤ ਕਰਨ ਦੇ ਲਈ 17 ਨਵੀਆਂ ਐਬੂਲੈਂਸਾਂ ਉਪਲੱਬਧ ਕਰਵਾਈਆਂ ਜਾਣਗੀਆਂ। ਇਨ੍ਹਾਂ  ‘ਤੇ 5 ਕਰੋੜ ਰੁਪਏ ਤੋਂ ਵੱਧ ਰਕਮ ਖਰਚ ਹੋਵੇਗੀ।
ਸ੍ਰੀ ਵਿਜ ਨੇ ਦੱਸਿਆ ਕਿ ਸਾਰੀਆਂ ਐਬੂਲੈਂਸ ਕੇਂਦਰੀ ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਆਪਣੇ ਐਮਪੀ ਲੈਡ ਕੋਟੋ ਤੋਂ ਸਥਾਨਕ ਖੇਤਰ ਵਿਕਾਸ ਯੋਜਨਾ ਦੇ ਤਹਿਤ ਉਪਲੱਬਧ ਕਰਵਾਈਆਂ ਹਨ। ਇਸ ਦੇ ਲਈ ਸ੍ਰੀ ਪ੍ਰਭੂ ਦਾ ਧੰਨਵਾਦ ਕਰਦੇ ਹੋਏ ਸਿਹਤ ਮੰਤਰੀ ਨੇ ਕਿਹਾ ਕਿ ਇਨ੍ਹਾਂ ਐਬੂਲੈਂਸ ਦੀ ਮਦਦ ਨਾਲ ਸੂਬੇ ਦੇ ਸਿਹਤ ਤੰਤਰ ਵਿਚ ਹੋਰ ਗਤੀ ਆਵੇਗੀ ਅਤੇ ਜ਼ਿਲ੍ਹਿਆਂ ਵਿਚ ਮਰੀਜਾਂ ਨੂੰ ਆਵਾਗਮਨ ਲਈ ਇਕ ਵਾਧੂ ਐਬੂਲੈਂਸ ਸੇਵਾਵਾਂ ਮਿਲ ਸਕਣਗੀਆਂ।
ਸ੍ਰੀ ਵਿਜ ਨੇ ਦੱਸਿਆ ਕਿ ਇਨ੍ਹਾਂ ਐਬੂਲੈਂਸ ਨੂੰ ‘ਫੈਬ੍ਰਿਕੈਟਿਡ ਐਬੂਲੈਂਸ ਵਾਹਨ’ ਦੇ ਨਾਂਅ ਨਾਲ ਜਾਣਿਆ ਜਾਵੇਗਾ। ਇਹ ਐਬੂਲੈਂਸ ਵਿਕਸਿਤ ਜੀਵਨ ਰਖਿਅੱਕ ਪ੍ਰਣਾਲੀ, ਆਕਸੀਜਨ ਸਿਲੈਂਡਰ, ਮਾਨੀਟਰ ਪ੍ਰਣਾਲੀ ਅਤੇ ਹੋਰ ਜ਼ਰੂਰੀ ਉਪਕਰਨਾਂ ਨਾਲ ਲੈਸ ਹੋਵੇਗੀ, ਜਿਨ੍ਹਾਂ ਨੂੰ ਛੇਤੀ ਹੀ ਹਸਪਤਾਲਾਂ ਵਿਚ ਭੇਜ ਦਿੱਤਾ ਜਾਵੇਗਾ। ਹਰ ਐਬੂਲੈਂਸ ‘ਤੇ ਕਰੀਬ 30 ਲੱਖ ਰੁਪਏ ਦੀ ਲਾਗਤ ਆਵੇਗੀ। ਇਨ੍ਹਾਂ ਐਬੂਲੈਂਸ ਵਿਚ ਆਧੁਨਿਕ ਮੈਡੀਕਲ ਉਪਕਰਨ ਲਗੇ ਹੋਣਗੇ, ਜਿਸ ਨਾਲ ਮਰੀਜਾਂ ਨੂੰ ਰੈਫਰਲ ਸਹੂਲਤ ਦੇ ਦੌਰਾਨ ਕੋਈ ਮੁਸ਼ਕਲ ਨਹੀਂ ਆਵੇਗੀ।
ਸਿਹਤ ਮੰਤਰੀ ਨੇ ਦੱਸਿਆ ਕਿ ਸੂਬੇ ਦੇ ਨਾਗਰਿਕ ਹਸਪਤਾਲ ਕੁਰੂਕੇਸ਼ਤਰ, ਕੈਥਲ, ਝੱਜਰ, ਅੰਬਾਲਾ, ਭਿਵਾਨੀ, ਗੁੜਗਾਉਂ, ਹਿਸਾਰ, ਜੀਂਦ, ਪੰਚਕੂਲਾ, ਕਲਪਨਾ ਚਾਵਲਾ ਮੈਡੀਕਲ ਕਾਲਜ, ਕਰਨਾਲ, ਐਚਐਸ ਏ ਮੇਵਾਤੀ ਸਰਕਾਰੀ ਮੈਡੀਕਲ ਕਾਲਜ ਨਲਹਰ, ਮੇਵਾਤ, ਮਹਾਰਾਜਾ ਅਗਰਸੈਨ ਮੈਡੀਕਲ ਕਾਲਜ ਅਗ੍ਰੋਹਾ, ਹਿਸਾਰ, ਬੀ ਕੇ ਹਸਪਤਾਲ ਫਰੀਦਾਬਾਦ, ਭਗਤ ਫੂਲ ਸਿੰਘ ਮੈਡੀਕਲ ਕਾਲਜ ਖਾਨਪੁਰ ਕਲਾਂ ਵਿਚ ਇਕ ਇਕ ਅਤੇ ਮੈਡੀਕਲ ਕਾਲਜ, ਰੋਹਤਕ ਵਿਚ 3 ਐਬੂਲੈਂਸ ਉਪਲੱਬਧ ਕਰਵਾਈ ਜਾਵੇਗੀ।
ਸਲਸਵਿਹ/2015

Share