ਸੂਬੇ ਵਿਚ ਪਾਣੀ ਸਪਲਾਈ ਕਰਨ ਵਾਲੇ ਟੈਂਕਰਾਂ ਅਤੇ ਕੈਪਰਾਂ ਦੇ ਪਾਣੀ ਦੀ ਜਾਂਚ ਕਰਵਾਈ ਜਾਵੇਗੀ – ਜਨ ਸਿਹਤ ਇੰਜੀਨੀਅਰਿੰਗ ਮੰਤਰੀ

ਚੰਡੀਗੜ੍ਹ, 25 ਅਗਸਤ – ਹਰਿਆਣਾ ਦੇ ਜਨ ਸਿਹਤ ਇੰਜੀਨੀਅਰਿੰਗ ਮੰਤਰੀ ਘਣਸ਼ਾਮ ਸਰਾਫ ਨੇ ਕਿਹਾ ਕਿ ਸੂਬੇ ਵਿਚ ਪਾਣੀ ਦੀ ਸਪਲਾਈ ਕਰਨ ਵਾਲੇ ਟੈਂਕਰਾਂ ਅਤੇ ਕੈਪਰਾਂ ਦੇ ਪਾਣੀ ਦੀ ਜਾਂਚ ਕਰਵਾਈ ਜਾਵੇਗੀ। ਇੰਨ੍ਹਾਂ ਦੇ ਪਾਣੀ ਦੇ ਨਮੂਨੇ ਲਈ ਜਾਣਗੇ। ਪਾਣੀ ਸਹੀ ਹੋਣ ‘ਤੇ ਹੀ ਇੰਨ੍ਹਾਂ ਦੇ ਪਾਣੀ ਦੀ ਸਪਲਾਈ ਜਾਰੀ ਰਹੇਗੀ, ਲੇਕਿਨ ਇੰਨ੍ਹਾਂ ਨੂੰ ਇਸ ਕੰਮ ਲਈ ਵਿਭਾਗ ਵਿਚ ਲਾਈਸੈਂਸ ਲਈ ਰਜਿਸਟਰੇਡ ਵੀ ਕਰਵਾਉਣਾ ਹੋਵੇਗਾ ਅਤੇ ਇਕ ਨਿਰਧਾਰਿਤ ਫੀਸ ਵੀ ਅਦਾ ਕਰਨੀ ਪਏਗੀ।
ਉਹ ਅੱਜ ਭਿਵਾਨੀ ਵਿਚ ਲੋਕਾਂ ਨੂੰ ਸੰਬੋਧਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਜਨਤਾ ਦਾ ਹਿੱਤ ਸੱਭ ਤੋਂ ਉੱਪਰ ਹੈ। ਜੇਕਰ ਕੋਈ ਜਨਤਾ ਦੇ ਹਿਤ ਤੇ ਸਿਹਤ ਦੇ ਨਾਲ ਖਿੜਵਾੜ ਕਰੇਗਾ ਤਾਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪਹਿਲਾਂ ਸੂਬੇ ਵਿਚ ਕੈਂਪਰ ਨਾਲ ਪਾਣੀ ਘਰ-ਘਰ ਸਪਲਾਈ ਕਰਨ ਵਾਲੇ ਅਤੇ ਟੈਂਕਰਾਂ ਨਾਲ ਘਰਾਂ ਤਕ ਪਾਣੀ ਪਹੁੰਚਾਉਣ ਵਾਲਿਆਂ ਦਾ ਸਰਵੇ ਹੋਵੇਗਾ। ਸਰਵੇ ਤੋਂ ਬਾਅਦ ਪਾਣੀ ਦੇ ਨਮੂਨੇ ਲਏ ਜਾਣਗੇ ਅਤੇ ਫਿਰ ਉਨ੍ਹਾਂ ਦਾ ਰਜਿਸਟਰੇਸ਼ਨ ਜਾਰੀ ਕਰਨ ਦੀ ਪ੍ਰਕ੍ਰਿਆ ਸ਼ੁਰੂ ਹੋਵੇਗੀ। ਇਸ ਮਾਮਲੇ ਵਿਚ ਕਿਸੇ ਤਰ੍ਹਾਂ ਦੀ ਕੋਈ ਲਾਹਪ੍ਰਵਾਹੀ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਸੂਬੇ ਵਿਚ ਜਿੰਨੇ ਵੀ ਸਰਵਿਸ ਸਟੇਸ਼ਨ ਚਲ ਰਹੇ ਹਨ ਅਤੇ ਸਪਲਾਈ ਦੇ ਪਾਣੀ ਦੀ ਵਰਤੋਂ ਕਰ ਰਹੇ ਹਨ, ਉਨ੍ਹਾਂ ਦਾ ਸਰਵੇ ਕਰਵਾ ਕੇ ਉਨ੍ਹਾਂ ਦਾ ਵਪਾਰਕ ਕੁਨੈਕਸ਼ਨ ਦੇ ਹਿਸਾਬ ਨਾਲ ਰਜਿਸਟਰਡ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਉਸ ਆਧਾਰ ‘ਤੇ ਉਨ੍ਹਾਂ ਦੀ ਜਮਾਨਤ ਰਕਮ ਲਈ ਜਾਵੇਗੀ। ਮਹੀਨੇ ਬਿਲ ਵੀ ਉਸ ਹਿਸਾਬ ਨਾਲ ਭੇਜਿਆ ਜਾਵੇਗਾ। ਜੇਕਰ ਉਸ ਤੋਂ ਬਾਅਦ ਕੋਈ ਸਰਵਿਸ ਸਟੇਸ਼ਨ ਵਾਲਾ ਲਾਹਪ੍ਰਵਾਹੀ ਵਰਤੀ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਸ੍ਰੀ ਸਰਾਫ ਨੇ ਕਿਹਾ ਕਿ ਜਿੰਨ੍ਹਾਂ ਪਿੰਡਾਂ ਦਾ ਜਮੀਨੀ ਪਾਣੀ ਖਰਾਬ ਹੈ ਅਤੇ ਨੇੜੇ ਨਹਿਰਾਂ ਵੀ ਨਹੀਂ ਹਨ ਅਜਿਹੇ ਕਰੀਬ 20 ਤੋਂ 30 ਪਿੰਡਾਂ ਦਾ ਇਕ ਸਮੂਹ ਬਣਾਇਆ ਜਾਵੇਗਾ ਅਤੇ ਉੱਥੇ ਇਕ ਪਿੰਡ ਵਿਚ ਵੱਡਾ ਜਲ ਘਰ ਬਣਾਇਆ ਜਾਵੇਗਾ। ਉਨ੍ਹਾਂ ਨੂੰ ਨਹਿਰ ਨਾਲ ਜੋੜ ਕੇ ਉਸ ਟੈਂਕ ਨੂੰ ਪਾਣੀ ਨਾਲ ਭਰੀਆ ਜਾਵੇਗਾ। ਉਸ ਤੋਂ ਬਾਅਦ ਉਸ ਟੈਂਕ ਨਾਲ ਸਮੂਹ ਵਿਚ ਸ਼ਾਮਿਲ ਸਾਰੇ ਪਿੰਡਾਂ ਵਿਚ ਪਾਣੀ ਦੀ ਸਪਲਾਈ ਦਿੱਤੀ ਜਾਵੇਗੀ। ਇਹ ਯੋਜਨਾ ਵਿਸ਼ੇਸ਼ ਕਰਕੇ ਦੱਖਣ ਹਰਿਆਣਾ ਵਿਚ ਲਾਗੂ ਕੀਤੀ ਜਾਵੇਗੀ। ਨਾਲ ਹੀ ਮੰਤਰੀ ਨੇ ਦਸਿਆ ਕਿ ਹਰੇਕ ਪਿੰਡ ਦੇ ਫਿਲਟਰ ਚੈਕ ਕਰਵਾਏ ਜਾਣਗੇ। ਇਸ ਲਈ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਡਿਊਟੀ ਲੱਗਾ ਦਿੱਤੀ ਹੈ। ਇਸ ਮਾਮਲੇ ਵਿਚ ਕਿਸੇ ਤਰ੍ਹਾਂ ਦੀ ਕੋਈ ਕੁਤਾਈ ਬਰਦਾਸ਼ਤ ਨਹੀਂ ਹੋਵੇਗੀ।

Share