ਗੰਨਾ ਕਿਸਾਨਾਂ ਦੇ ਬਕਾਇਆਂ ਦਾ ਭੁਗਤਾਨ ਜਲਦੀ ਕੀਤਾ ਜਾਵੇਗਾ – ਖੇਤਬਾੜੀ ਮੰਤਰੀ

ਚੰਡੀਗੜ੍ਹ, 25 ਅਗਸਤ – ਹਰਿਆਣਾ ਦੇ ਖੇਤੀਬਾੜੀ ਮੰਤਰੀ ਓਮਪ੍ਰਕਾਸ਼ ਧਨਖੜ ਨੇ ਕਿਹਾ ਕਿ ਸੂਬੇ ਦੀਆਂ ਕੁਲ 14 ਖੰਡ ਮਿਲਾਂ, ਜਿਨ੍ਹਾਂ ਵਿਚ 11 ਸਹਿਕਾਰੀ ਅਤੇ 3 ਨਿੱਜੀ ਖੰਡ ਮਿਲਾਂ ਹਨ, ਦਾ ਜ਼ਿਆਦਾਤਰ ਗੰਨਾ ਖਰੀਦ ਦਾ ਬਕਾਇਆ ਭੁਗਤਾਨ ਕੀਤਾ ਜਾ ਚੁੱਕਾ ਹੈ ਅਤੇ ਬਕਾਇਆ ਭੁਗਤਾਨ ਵੀ ਆਉਂਦੇ ਦਿਨਾਂ ਵਿਚ ਕਰ ਦਿੱਤਾ ਜਾਵੇਗਾ।
ਇਸ ਦੀ ਵੇਰਵਾ ਸਹਿਤ ਜਾਣਕਾਰੀ ਦਿੰਦੇ ਹੋਏ ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਪਿੜਾਈ ਸੈਸ਼ਨ 2014-15 ਦੇ ਦੌਰਾਨ ਸੂਬੇ ਦੀਆਂ 11 ਸਹਿਕਾਰੀ ਖੰਡ ਮਿਲਾਂ ਵੱਲੋਂ 107793.76 ਲੱਖ ਰੁਪਏ ਗੰਨੇ ਦੀ ਖਰੀਦ ਕੀਤੀ ਗਈ ਸੀ ਜਿਸ ਵਿਚੋਂ 102211.70 ਲੱਖ ਰੁਪਏ ਦਾ ਭੁਗਤਾਨ ਸਬੰਧਤ ਕਿਸਾਨਾਂ ਨੂੰ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ ਅਤੇ ਬਾਕੀ ਬਕਾਇਆ ਲਈ ਵੀ ਰਕਮ ਜਾਰੀ ਕਰ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਪਾਣੀਪਤ ਸਹਿਕਾਰੀ ਖੰਡ ਮਿਲ ਵੱਲੋਂ 72.57 ਕਰੋੜ ਰੁਪਏ ਦੇ ਗੰਨੇ ਦੀ, ਕਰਨਾਲ ਮਿਲ ਵੱਲੋਂ 94.36 ਕਰੋੜ ਰੁਪਏ, ਸੋਨੀਪਤ ਮਿਲ ਵੱਲੋਂ 72.37 ਕਰੋੜ ਰੁਪਏ, ਸ਼ਾਹਬਾਦ ਮਿਲ ਵੱਲੋਂ 215.48 ਕਰੋੜ ਰੁਪਏ, ਜੀਂਦ ਮਿਲ ਵੱਲੋਂ 62.85 ਕਰੋੜ ਰੁਪਏ ਪਲਵਲ ਮਿਲ ਵੱਲੋਂ 48.07 ਕਰੋੜ ਰੁਪਏ, ਕੈਥਲ ਮਿਲ ਵੱਲੋਂ 97.45 ਕਰੋੜ ਰੁਪਏ ਅਤੇ ਗੋਹਾਣਾ ਖੰਡ ਮਿਲ ਵੱਲੋਂ 91.10 ਕਰੋੜ ਰੁਪਏ ਦੇ ਗੰਨੇ ਦੀ ਖਰੀਦ ਕੀਤੀ ਗਈ ਸੀ ਅਤੇ ਇਨ੍ਹਾਂ ਸਾਰੀਆਂ ਮਿਲਾਂ ਵੱਲੋਂ 100 ਫੀਸਦੀ ਭੁਗਤਾਨ ਕਿਸਾਨਾਂ ਨੂੰ ਕੀਤਾ ਜਾ ਚੁੱਕਾ ਹੈ। ਸਿਰਜਫ ਰੋਹਤਕ ਖੰਡ ਮਿਲ ਦਾ 16.19 ਕਰੋੜ ਰੁਪਏ ਤੇ ਮਹਿਮ ਖੰਡ ਮਿਲ ਦਾ 8.00 ਕਰੋੜ ਰੁਪਏ ਬਕਾਇਆ ਹੈ ਜਿਸਦਾ ਭੁਗਤਾਨ ਆਉਂਦੇ ਦੋ ਤਿੰਨ ਦਿਨਾਂ ਵਿਚ ਕਰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪਿਰਾੜੀ ਸੀਜਨ 2013-14 ਦੇ ਬਕਾਇਆ ਭੁਗਤਾਨ ਲਈ 190 ਕਰੋੜ ਰੁਪਏ ਤੋਂ ਵੀ ਵੱਧ ਦੀ ਰਕਮ ਵੀ ਮੌਜ਼ੂਦਾ ਸਰਕਾਰ ਵਿਚ ਜਾਰੀ ਕੀਤੀ ਹੈ।
ਨਿੱਜੀ ਖੰਡ ਮਿਲਾਂ ਦੇ ਭੁਗਤਾਨ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਸਰਸਵਤੀ ਖੰਡ ਮਿਲ ਯਮੁਨਾਨਗਰ, ਪਿਕਾਡਲੀ ਐਗਰੋ ਇੰਡਸਟਰੀਜ ਲਿ. ਭਾਦਸੋਂ (ਕਰਨਾਲ) ਤੇ ਨਰਾਇਣਗੜ੍ਹ ਖੰਡ ਮਿਲ ਨਰਾਇਣਗੜ੍ਹ (ਅੰਬਾਲਾ) ਵੱਲੋਂ 69290.60 ਲੱਖ ਰੁਪਏ ਮੁੱਲ ਦੇ ਗੰਨੇ ਦੀ ਖਰੀਦ ਕੀਤੀ ਗਈ ਸੀ, ਜਿਸ ਵਿਚੋਂ 63130.77 ਲੱਖ ਰੁਪਏ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ ਅਤੇ ਬਾਕੀ ਦੇ ਭੁਗਤਾਨ ਦੇ ਲਈ ਖੰਡ ਮਿਲਾਂ ਦੀ ਮੰਗ ਤੇ ਕਿਸਾਨ ਹਿੱਤ ਨੂੰ ਦੇਖਦੇ ਹੋਏ ਸਰਕਾਰ ਨੇ ਸੋਫਟ ਲੋਨ ਉਪਲੱਬਧ ਕਰਵਾਇਆ ਹੈ ਜਿਸਦੇ ਤਹਿਤ ਸਾਰੇ ਕਿਸਾਨਾਂ ਦਾ ਬਕਾਏ ਦਾ ਭੁਗਤਾਨ ਛੇਤੀ ਹੀ ਕਰ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਪਿਰਾਈ ਸੀਜਨ 2014-15 ਦੇ ਦੌਰਾਨ ਸੂਬੇ ਦੀਆਂ ਸਾਰੀਆਂ 14 ਖੰਡ ਮਿਲਾਂ ਵੱਲੋਂ ਕੁਲ 177084.36 ਲੱਖ ਰੁਪਏ ਮੁੱਲ ਦਾ ਗੰਨਾ ਖਰੀਦਿਆ ਗਿਆ ਸੀ, ਜਿਸ ਵਿਚੋਂ 24 ਅਗਸਤ ਤੱਕ ਕੁਲ 165342.47 ਲੱਖ ਰੁਪਏ ਦਾ ਭੁਗਤਾਨ ਸਬੰਧਤ ਕਿਸਾਨਾ ਨੂੰ ਕੀਤਾ ਜਾ ਚੁੱਕਾ ਹੈ ਅਤੇ ਬਾਕੀ 11741.89 ਲੱਖ ਰੁਪਏ ਦੇ ਭੁਗਤਾਨ ਕੀਤਾ ਜਾ ਚੁੱਕਾ ਹੈ।

Share