ਹਰਿਆਣਾ ਸਰਕਾਰ ਵੱਲੋਂ ਸੂਬੇ ਦੀ ਦੁੱਧ ਸਹਿਕਾਰੀ ਕਮੇਟੀਆਂ ਦੇ ਦੁੱਧ ਉਤਪਾਦਕਾਂ ਦੇ ਕਲਿਆਣ ਦੇ ਲਈ ਦੁਰਘਟਨਾ ਬੀਮਾ ਯੋਜਨਾ, ਬੇਟੀਆਂ ਦੇ ਵਿਆਹ ‘ਤੇ ਕੰਨਿਆਦਾਨ ਅਤੇ ਉਨ੍ਹਾਂ ਦੇ ਬੱਚਿਆਂ ਦੇ ਲਈ ਵਜੀਫਾ ਯੋਜਨਾ ਸ਼ੁਰੂ ਕੀਤੀ

ਚੰਡੀਗੜ੍ਹ, 10 ਅਗਸਤ – ਹਰਿਆਣਾ ਦੇ ਸਹਿਕਾਰਤਾ ਰਾਜ ਮੰਤਰੀ ਸ੍ਰੀ ਬਿਕਰਮ ਸਿੰਘ ਯਾਦਵ ਨੇ ਦੱਸਿਆ ਕਿ ਹਰਿਆਣਾ ਸਰਕਾਰ ਵੱਲੋਂ ਸੂਬੇ ਦੀ ਦੁੱਧ ਸਹਿਕਾਰੀ ਕਮੇਟੀਆਂ ਦੇ ਦੁੱਧ ਉਤਪਾਦਕਾਂ ਦੇ ਕਲਿਆਣ ਦੇ ਲਈ ਦੁਰਘਟਨਾ ਬੀਮਾ ਯੋਜਨਾ, ਬੇਟੀਆਂ ਦੇ ਵਿਆਹ ‘ਤੇ ਕੰਨਿਆਦਾਨ ਅਤੇ ਉਨ੍ਹਾਂ ਦੇ ਬੱਚਿਆਂ ਦੇ ਲਈ ਵਜੀਫਾ ਯੋਜਨਾ ਸ਼ੁਰੂ ਕੀਤੀ ਗਈ ਹੈ।
ਸ੍ਰੀ ਯਾਦਵ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰਿਆਣਾ ਡਾਇਰੀ ਵਿਕਾਸ ਸਹਿਕਾਰੀ ਫੈਡਰੇਸ਼ਨ ਦੇ ਤਹਿਤ ਹਰਿਆਣਾ ਦੀ ਪ੍ਰਥਮਿਕ ਦੁੱਧ ਸਹਿਕਾਰੀ ਕਮੇਟੀਆਂ ਦੇ ਦੁੱਧ ਉਤਪਾਦਕ ਮੈਂਬਰਾਂ ਦੇ ਲਈ 5 ਲੱਖ ਰੁਪਏ ਦੀ ਹਾਦਸਾ ਬੀਮਾ ਯੋਜਨਾ 1 ਮਾਰਚ 2015 ਤੋਂ ਇਕ ਸਾਲ ਦੇ ਲਈ ਲਾਗੂ ਕੀਤੀ ਗਈ ਹੈ। ਇਸ ਤੋਂ ਇਲਾਵਾ ਹੋਰ ਸਹਿਕਾਰੀ ਦੁੱਧ ਉਤਪਾਦਕ ਮੈਂਬਰਾਂ ਜੋ ਪੰਜੀਕ੍ਰਿਤ ਨਹੀਂ ਹਨ, ਉਨ੍ਹਾਂ ਮੈਂਬਰਾਂ ਨੂੰ ਵੀ ਹਾਦਸਾ ਬੀਮਾ ਯੋਜਨਾ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ੁਰੂ ਕੀਤੀ ਗਈ ਕੰਨਿਆਦਾਨ ਯੋਜਨਾ ਦੇ ਤਹਿਤ ਸਹਿਕਾਰੀ ਦੁੱਧ ਉਤਪਾਦਕ ਮੈਂਬਰਾਂ ਦੀ ਬੇਟੀ ਦੇ ਵਿਆਹ ‘ਤੇ 1100 ਰੁਪਏ ਰਕਮ ਕੰਨਿਆਦਾਨ ਦੇ ਰੂਪ ਵਿਚ ਦਿੱਤੀ ਜਾਂਦੀ ਹੈ।
ਸਹਿਕਾਰਤਾ ਰਾਜ ਮੰਤਰੀ ਨੇ ਦੱਸਿਆ ਕਿ ਸਹਿਕਾਰੀ ਦੁੱਧ ਉਤਪਾਦਕਾਂ ਦੇ ਬੱਚਿਆਂ ਨੂੰ ਉਤਸ਼ਾਹਤ ਕਰਨ ਦੇ ਲਈ ਵਜੀਫਾ ਯੋਜਨਾ ਵੀ ਸ਼ੁਰੂ ਕੀਤੀ ਗਈ ਹੈ। ਇਸ ਯੋਜਨਾ ਦੇ ਤਹਿਤ ਦਸਵੀਂ ਤੇ ਬਾਰਵੀਂ ਕਲਾਸ ਵਿਚ 80 ਫੀਸਦੀ ਤੋਂ ਜ਼ਿਆਦਾ ਅੰਕ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਕ੍ਰਮਵਾਰ ਇਕਮੁਸ਼ਕ 2100 ਰੁਪਏ ਤੇ 5100 ਰੁਪਏ ਦੀ ਰਕਮ ਵਜੀਫੇ ਦੇ ਰੂਪ ਵਿਚ ਦਿੱਤੀ ਜਾਂਦੀ ਹੈ।
ਸਲਸਵਿਹ/2015

Share