ਸੂਬੇ ਭਰ ‘ਚ ਸੜਕ ਤੇ ਰੇਲ ਤੰਤਰ ਦੇ ਮਜ਼ਬੂਤੀਕਰਨ ਦੀ ਵਿਸ਼ੇਸ਼ ਪਹਿਲ

ਚੰਡੀਗੜ੍ਹ, 10 ਅਗਸਤ – ਹਰਿਆਣਾ ਦੇ ਲੋਕ ਨਿਰਮਾਣ (ਭਵਨ ਤੇ ਸੜਕਾਂ) ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਦੀ ਸੋਚ ਮੁਤਾਬਕ ਮੌਜ਼ੂਦਾ ਸੂਬਾ ਸਰਕਾਰ ਨੇ ਸਿਰਫ ਨੌ ਮਹੀਨਿਆਂ ਦੇ ਸਮੇਂ ਵਿਚ ਹੀ ਰਾਜ ਵਿਚ ਸੜਕਾਂ ਦੇ ਮਜ਼ਬੂਤੀਕਰਨ, ਮੈਟਰੋ ਦੇ ਵਿਸਥਾਰ ਅਤੇ ਰੀਜਨਲ ਰੈਪਿਡ ਟ੍ਰਾਂਜਿਟ ਸਿਸਟਮ ਕਾਰੀਡੋਰ ਪ੍ਰਣਾਲੀ ਵਿਕਸਿਤ ਕਰਨ ਦੀ ਵਿਸ਼ੇਸ਼ ਪਹਿਲ ਕੀਤੀ ਹੈ।
ਅੱਜ ਇਥੇ ਜਾਰੀ ਇਕ ਬਿਆਨ ਵਿਚ ਰਾਓ ਨਰਬੀਰ ਨੇ ਕਿਹਾ ਕਿ ਰਾਸ਼ਟਰੀ ਰਾਜਮਾਰਗ ਨੰਬਰ-1 ਪਿਛਲੀ ਸਰਕਾਰ ਦੇ ਕਾਰਜਕਾਲ ਦੇ ਸਮੇਂ ਸ਼ਾਹਾਬਾਦ, ਪਿਪਲੀ, ਨੀਲੋਖੇੜੀ, ਕਰਨਾਲ ਅਤੇ ਮਧੂਬਨ ਵਿਚ ਪੈਂਡਿੰਗ ਨਿਰਮਾਣ ਕੰਮਾਂ ਦੇ ਕਾਰਨ ਸੜਕ ਹਾਦਸਿਆਂ ਦਾ ਕਾਰਣ ਬਣ ਗਿਆ ਸੀ। ਮੌਜੂਦਾ ਸਰਕਾਰ ਨੇ ਸੱਤਾ ਸੰਭਾਲਦੇ ਹੀ ਇਨ੍ਹਾਂ ਸਾਰੀਆਂ ਥਾਂਵਾਂ ਦੇ ਅੰਡਰਪਾਸ ਤੇ ਹੋਰ ਨਿਰਮਾਣ ਕੰਮਾਂ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕਰਵਾ ਕੇ ਜੀਟੀ ਰੋਡ ਨੂੰ ਇਕ ਨਵੀਂ ਦਿਖ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ, ਲੰਬੇ ਸਮੇਂ ਤੋਂ ਵਿਵਾਦਾਂ ਵਿਚ ਰਹੇ 135 ਕਿਲੋਮੀਟਰ ਲੰਬੇ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸ-ਵੇ ਦਾ ਨਿਰਮਾਣ ਕੰਮ ਨਾ ਸਿਰਫ ਸ਼ੁਰੂ ਕਰਵਾਇਆ ਸਗੋਂ ਇਸ ਨੂੰ ਚਾਰ ਤੋਂ ਛੇ ਮਾਰਗੀ ਬਣਾਉਣ ਦੇ ਨਿਰਮਾਣ ਲੈ ਕੇ ਇਸ ਐਕਸਪ੍ਰੈਸ-ਵੇ ਨੂੰ ਵੀ ਨਵੀਂ ਪਹਿਚਾਣ ਦਿਵਾਈ ਹੈ। ਉਨ੍ਹਾਂ ਦੱਸਿਆ ਕਿ 1863 ਕਰੋੜ ਰੁਪਏ ਦੀ ਲਾਗਤ ਨਾਲ ਕੁੰਡਲੀ-ਮਾਨੇਸਰ ਦੇ 83.320 ਕਿਲੋਮੀਟਰ ਲੰਬੇ ਹਿੱਸੇ ਨੂੰ ਛੇ ਮਾਰਗੀ ਬਣਾਉਣ ਦਾ ਕੰਮ ਅਗਸਤ, 2018 ਤੱਕ ਪੂਰਾ ਹੋਣ ਦੀ ਸੰਭਾਵਨਾ ਹੈ। ਲਗਭਗ 136 ਕਿਲੋਮੀਟਰ ਲੰਬੇ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸ-ਵੇ ਦੀ ਪਰਿਯੋਜਨਾ ਸੂਬੇ ਦੇ ਪੰਜ ਜ਼ਿਲ੍ਹਿਆਂ ਸੋਨੀਪਤ, ਝੱਜਰ, ਗੁੜਗਾਉ, ਮੇਵਾਤ ਅਤੇ ਪਲਵਲ ਨੂੰ ਕਵਰ ਕਰੇਗੀ। ਇਸ ਪਰਿਯੋਜਨਾ ਦੇ ਪੂਰਾ ਹੋਣ ਨਾਲ ਨਾ ਸਿਰਫ ਉੱਤਰੀ ਹਰਿਆਣਾ ਸਗੋਂ ਰਾਸ਼ਟਰੀ ਰਾਜਧਾਨੀ ਖੇਤਰ ਵਿਚ ਵੀ ਆਵਾਜਾਈ ਭਾਰ ਘੱਟ ਹੋਵੇਗਾ ਅਤੇ ਇਹ ਸੜਕ ਮਾਰਗ ਰਾਸ਼ਟਰੀ ਐਕਸਪ੍ਰੈਸ ਵੇ-2 ਨਾਲ ਲਿੰਕ ਹੋਵੇਗਾ, ਜੋ ਉੱਤਰ ਪ੍ਰਦੇਸ਼ ਦੇ ਗਾਜੀਯਾਬਾਦ, ਨੋਇਡਾ ਨਾਲ ਜੁੜ ਕੇ ਪੱਛਮੀ ਰਾਜਾਂ ਦੇ ਬੰਦਰਗਾਹਾਂ ਨੂੰ ਦੱਖਣੀ ਹਰਿਆਣਾ ਦੇ ਗੁੜਗਾਉ, ਫਰੀਦਾਬਾਦ ਤੇ ਪਲਵਲ ਜ਼ਿਲ੍ਹਿਆਂ ਨਾਲ ਗਤੀ ਲਿੰਕ ਉਪਲੱਬਧ ਕਰਵਾਏਗਾ।
ਰਾਓ ਨਰਬੀਰ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਕੇਂਦਰ ਸਰਕਾਰ ਨੂੰ ਰਾਜ ਰਾਜਮਾਰਗਾਂ ਨੂੰ ਕੌਮੀ ਰਾਜਮਾਰਗ ਬਣਾਉਣ ਦੇ ਭੇਜੇ ਗਏ ਪ੍ਰਸਤਾਵਾਂ ਦੇ ਮੁਤਾਬਕ ਨੌ ਮਾਰਗਾਂ ਨੂੰ ਕੌਮੀ ਰਾਜ ਮਾਰਗ ਐਲਾਨੇ ਗਏ ਹਨ। ਇਸ ਤੋਂ ਇਲਾਵਾ, ਕੇਂਦਰੀ ਸੜਕ ਟਰਾਂਸਪੋਰਟ ਤੇ ਜਹਾਜਰਾਨੀ ਮੰਤਰੀ ਨਿਤਿਨ ਗਡਕਰੀ ਨੇ ਦਿੱਲੀ ਤੋਂ ਵਾਇਆ ਖਰਖੌਦਾ-ਗੋਹਾਨਾ-ਕੈਥਲ ਚੀਕਾ-ਪੰਜਾਬ ਦੇ ਲੁਧਿਆਣਾ-ਅੰਮ੍ਰਿਤਸਰ ਤੱਕ ਮੈਗਾ ਹਾਈਵੇ ਪ੍ਰੋਜੈਕਟ ਨੂੰ ਵੀ ਮਨਜ਼ੂਰ ਕਰਨ ਦਾ ਭਰੋਸਾ ਦਿੱਤਾ ਹੈ। ਇਸ ਦੇ ਲਈ ਵਿਸਥਾਰਤ ਪਰਿਵਯੋਜਨਾ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਰਾਜਮਾਰਗ ਨੰਬਰ 1 ਦੇ ਦਿੱਲੀ-ਪਾਣੀਪਤ ਹਿੱਸੇ ਨੂੰ 12 ਮਾਰਗੀ ਬਣਾਉਣ ਦੇ ਵੀ ਕੇਂਦਰੀ ਸੜਕ ਪਰਿਵਾਹਨ ਵਿਭਾਗ ਵੱਲੋਂ ਮਨਜ਼ੂਰੀ ਪ੍ਰਦਾਨ ਕੀਤੀ ਗਈ ਹੇ। ਜ਼ਿਲ੍ਹਾ ਸੜਕ ਮਾਰਗਾਂ ਨੂੰ ਮਜ਼ਬੂਤ ਕਰਨ ਦੇ ਲਈ ਵੀ ਹੁਣ ਹੀ ਵਿਚ 1561 ਕਰੋੜ ਰੁਪਏ ਦੀ ਰਕਮ ਮਨਜ਼ੂਰ ਕੀਤੀ ਗਈ ਹੈ ਅਤੇ ਇਸ ਰਕਮ ਨਾਲ ਆਉਣ ਵਾਲੇ ਸਮੇਂ ਵਿਚ ਪੂਰੇ ਰਾਜ ਵਿਚ ਸੜਕ ਤੰਤਰ ਨੂੰ ਮਜ਼ਬੂਤ ਕੀਤਾ ਜਾਵੇਗਾ।
ਰਾਓ ਨਰਬੀਰ ਨੇ ਕਿਹਾ ਕਿ ਸਾਈਬਰ ਸਿਟੀ ਤੇ ਦੇਸ਼ ਦੀ ਦੂਜੀ ਕਾਰਪਰੇਟ ਕੈਪੀਟਲ ਦੇ ਨਾਮ ਨਾਲ ਪ੍ਰਸਿੱਧ ਗੁੜਗਾਉਂ ਸ਼ਹਿਰ ਦੀ ਆਵਾਜਾਈ ਦੀ ਸਮੱਸਿਆ ਦਾ ਸਥਾਈ ਹੱਲ ਕਰਨ ਦੇ ਮੱਦੇਨਜ਼ਰ ਮੌਜੂਦਾ ਸਰਕਾਰ ਨੇ ਰਾਜੀਵ ਚੌਕ, ਸਿਗਨੇਚਰ ਟਾਵਰ ਤੇ ਇਫਕੋ ਚੌਕ ਜੰਕਸ਼ਨ ਦੀ 779 ਕਰੋੜ ਰੁਪਏ ਦੀ ਇਕ ਸਮੇਕਿਤ ਯੋਜਨਾ ਨੂੰ ਵੀ ਸਿਧਾਤਕ ਮਨਜੂਰੀ ਪ੍ਰਦਾਨ ਕੀਤੀ ਗਈ ਹੈ। ਇਸ ਦੇ ਤਹਿਤ ਦਿੱਲੀ-ਸੋਹਨਾ-ਜੈਪੁਰ ਤੇ ਪੁਰਾਣੇ ਗੁੜਗਾਉ ਵੱਲ ਜਾਣ ਵਾਲੀ ਆਵਾਜਾਈ ਦੀ ਸੁਗਮ ਆਵਾਜਾਈ ਯਕੀਨੀ ਕਰਨ ਦੇ ਲਈ ਪੰਜ ਸਥਾਨਾਂ ‘ਤੇ ਅੰਡਰਪਾਸ ਦਾ ਨਿਰਮਾਣ ਕਰਵਾਇਆ ਜਾਵੇਗਾ। ਇਸ ਦੀ ਵਿਸਥਾਰਤ ਪਰਿਯੋਜਨਾ ਰਿਪੋਰਟ ਦਾ ਡਰਾਫਟ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ ਨੂੰ ਭੇਜਿਆ ਜਾ ਚੁੱਕਿਆ ਹੈ।
ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਦਿੱਲੀ ਮੈਟਰੋ ਦਾ ਵਿਸਥਾਰ ਗੁੜਗਾਉਂ ਤੋਂ ਮਾਨੇਸਰ ਤੱਕ ਕੀਤਾ ਜਾ ਚੁੱਕਿਆ ਹੈ ਜਿਸ ਦਾ ਉਦਘਾਟਨ ਛੇਤੀ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ। ਗੁੜਗਾਉਂ ਨੂੰ ਫਰੀਦਾਬਾਦ ਦੇ ਨਾਲ ਮੈਟਰੋ ਨਾਲ ਜੋੜਨ ਦੇ ਪ੍ਰਸਤਾਵ ‘ਤੇ ਵੀ ਤੇਜੀ ਨਾਲ ਕੰਮ ਚਲ ਰਿਹਾ ਹੈ। ਮੁੱਖ ਮੰਤਰੀ ਮਨੋਹਰ ਲਾਲ ਇਸ ਦਾ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮਾਨਵਰਹਿਤ ਰੇਲਵੇ ਫਾਟਕਾਂ ਨੂੰ ਬੰਦ ਕਰਨ ‘ਤੇ ਕੰਮ ਚਲ ਰਿਹਾ ਹੈ ਅਤੇ ਜਿਥੇ-ਜਿਥੇ ਜ਼ਰੂਰਤ ਹੈ, ਉਥੇ ਰੇਲਵੇ ਉਪਰਗਾਮੀ ਪੁਲ ਜਾਂ ਰੇਲਵੇ ਅੰਡਰਪਾਸ (ਆਰਯੂਬੀ) ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ।
ਰਾਓ ਨਰਬੀਰ ਨੇ ਕਿਹਾ ਕਿ ਸੜਕ ਤੰਤਰ ਦੇ ਮਜ਼ਬੂਤੀਕਰਨ ਦੇ ਇਕ ਨਵੇਂ ਯੁਗ ਦਾ ਸੂਤਰਪਾਤ ਕਹੇ ਤਾਂ ਕੋਈ ਗਲਤ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸਭ ਪਰਿਯੋਜਨਾਵਾਂ ਦੇ ਪੂਰਾ ਹੋਣ ਦੇ ਬਾਅਦ ਆਉਣ ਵਾਲੇ ਤਿੰਨ-ਚਾਰ ਸਾਲਾਂ ਵਿਚ ਸੂਬੇ ਵਿਚ ਲੋਕਾਂ ਨੂੰ ਮੈਟਰੋ ਸਮੇਤ ਸੜਕ ਤੇ ਰੇਲ ਤੰਤਰ ਦਾ ਇਕ ਨਵਾਂ ਜਾਲ ਦੇਖਣ ਨੂੰ ਮਿਲੇਗਾ।
ਸਲਸਵਿਹ/2015

Share